ਹਿਮਾਚਲ ਪ੍ਰਦੇਸ਼ ‘ਚ ਲਗਾਤਾਰ ਹੋ ਰਹੀਆਂ ਬਾਰਸ਼ਾਂ ਕਾਰਨ ਸਾਰੇ ਡੈਮ ਖ਼ਤਰੇ ਨਿਸ਼ਾਨ ਤੱਕ ਪਹੁੰਚ ਗਏ ਹਨ ਅਤੇ ਡੈਮਾਂ ਤੋਂ ਪਾਣੀ ਛੱਡਣ ਨਾਲ ਆ ਸਕਦਾ ਹੈ ਹੜ – ਭਾਈ ਵਿਰਸਾ ਸਿੰਘ ਖਾਲਸਾ

ਚੰਡੀਗੜ੍ਹ

ਚੰਡੀਗੜ੍ਹ, ਗੁਰਦਾਸਪੁਰ, 6 ਅਗਸਤ (ਸਰਬਜੀਤ ਸਿੰਘ)–ਪੰਜਾਬ ਦੇ ਨਾਲ ਲਗਦੇ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਬਾਰਸ਼ਾਂ ਹੋਣ ਕਰਕੇ ਸਾਰੇ ਡੈਮਾਂ ਦਾ ਪਾਣੀ ਖਤਰੇ ਦੇ ਨਿਸ਼ਾਨ ਤੱਕ ਪਹੁੰਚ ਗਿਆ ਹੈ ਕਿਉਂਕਿ ਬਾਰਸ਼ਾਂ ਦਾ ਸਾਰਾ ਪਾਣੀ ਹਾਲ ਦੀ ਘੜੀ ਪਾਖੜਾ ਡੈਮ,ਪੌਗ ਡੈਮਾਂ ਆਦਿ ਵਿੱਚ ਅਧਿਕਾਰੀਆਂ ਵੱਲੋਂ ਪਾ ਕੇ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ ਕਿ ਡੈਮਾਂ ਵਿਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੱਕ ਪਹੁੰਚਣ ਕਰਕੇ ਕਿਸੇ ਵਕ਼ਤ ਵੀ ਡੈਮਾਂ ਤੋਂ ਪਾਣੀ ਛੱਡਿਆ ਜਾ ਸਕਦਾ ਹੈ,ਜਿਸ ਕਾਰਨ ਪਿਛਲੇ ਸਾਲ ਤੋਂ ਵੀ ਜਾਇਦਾ ਹੜ ਆ ਸਕਦੇ ਹਨ ! ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਭਾਖੜਾ ਮੈਨੇਜਮੈਂਟ ਅਧਿਕਾਰੀਆਂ ਵੱਲੋਂ ਕੀਤੇ ਅਲਾਟ ਮੁਤਾਬਕ ਪੰਜਾਬ ਸਰਕਾਰ ਤੋਂ ਮੰਗ ਕਰਦੀ ਕਿ ਸਤਲੁਜ ਦਰਿਆ ਅਤੇ ਬਿਆਸ ਦਰਿਆਵਾਂ ਦੇ ਨਾਜਕ ਧੁੱਸੀ ਬੰਨਾਂ ਨੂੰ ਮਜ਼ਬੂਤ ਕਰਨ ਦੀ ਲੋੜ ਤੇ ਜ਼ੋਰ ਦੇਵੇ, ਤਾਂ ਕਿ ਬੀਤੇ ਸਾਲ ਵਾਂਗ ਆਏਂ ਹੜ ਦੌਰਾਨ ਇਹਨਾਂ ਨਾਜ਼ੁਕ ਧੁੱਸੀ ਬੰਨਾਂ ਦੇ ਟੁੱਟਣ ਕਾਰਨ ਨਾਲ਼ ਲੱਗਦੇ ਲੋਕਾਂ ਨੂੰ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਸੀ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਹਿਮਾਚਲ ਪ੍ਰਦੇਸ਼ ਵਿੱਚ ਲਗਤਾਰ ਹੋ ਰਹੀ ਬਾਰਸ਼ ਕਾਰਨ ਸਾਰੇ ਡੈਮਾਂ ਦਾ ਪਾਣੀ ਪੱਧਰ ਖ਼ਤਰੇ ਨਿਸ਼ਾਨ ਤੱਕ ਪਹੁੰਚ ਣ ਤੋਂ ਬਾਅਦ ਪਾਖੜਮੈਨਜਮੈਟ ਅਧਿਕਾਰੀਆਂ ਵੱਲੋਂ ਚਿਤਾਵਨੀ ਦੇਣੀ ਕੇ ਪਾਣੀਂ ਕਿਸੇ ਵਕਤ ਵੀ ਛੱਡਿਆ ਜਾ ਸਕਦਾ ਹੈ ਜਿਸ ਨਾਲ ਪਿਛਲੇ ਸਾਲ ਵਾਂਗ ਹੜ ਆਉਣ ਤੇ ਗਹਿਰੀ ਚਿੰਤਾ ਅਤੇ ਪੰਜਾਬ ਸਰਕਾਰ ਨੂੰ ਸਤਲੁਜ ਦਰਿਆ ਬਿਆਸ ਦਰਿਆ ਘੱਘਰ ਆਦਿ ਦੇ ਨਾਜ਼ੁਕ ਧੁੱਸੀ ਬੰਨਾ ਨੂੰ ਮਜ਼ਬੂਤ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਦੱਸਿਆ ਬੀਤੇ ਸਾਲ ਸਰਕਾਰ ਵੱਲੋਂ ਇਹਨਾਂ ਦਰਿਆਵਾਂ ਦੇ ਤੁਸੀਂ ਬੰਨਾ ਨੂੰ ਮਜ਼ਬੂਤ ਨਾਂ ਕਰਨ ਕਰਕੇ ਦਰਿਆਵਾਂ ਦੇ ਲਾਗੇ ਵਸਦੇ ਲੋਕਾਂ ਦੀਆਂ ਫ਼ਸਲਾਂ ਸਮੇਤ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਸੀ, ਭਾਈ ਖਾਲਸਾ ਨੇ ਕਿਹਾ ਸੁਲਤਾਨ ਪੁਰ ਲੌਧੀ ਤੋਂ ਵਧਾਇਕ ਰਾਣਾ ਇੰਦਰਪਰਤਾਪ ਸਿੰਘ ਨੇ ਪੰਜਾਬ ਵਿਧਾਨ ਸਭਾ ਵਿੱਚ ਦਰਿਆਵਾਂ ਦੇ ਧੁੱਸੀ ਬੰਨ੍ਹਾ ਨੂੰ ਮਜ਼ਬੂਤ ਕਰਨ ਵੱਲ ਸਰਕਾਰ ਦਾ ਧਿਆਨ ਦੁਆਇਆ ਸੀ ਤੇ ਬੇਨਤੀ ਕੀਤੀ ਸੀ ,ਪਰ ਸਰਕਾਰ ਨੇ ਉਨ੍ਹਾਂ ਵਲੋਂ ਦਰਿਆਵਾਂ ਦੇ ਧੁੱਸੀ ਬੰਨ੍ਹਾਂ ਸਬੰਧੀ ਚੁੱਕੇ ਮੁੱਦੇ ਨੂੰ ਗੰਭੀਰਤਾ ਨਾਲ ਨਹੀਂ ਲਿਆ, ਭਾਈ ਖਾਲਸਾ ਨੇ ਕਿਹਾ ਅਗਰ ਭਾਖੜਾ ਮੈਨੇਜਮੈਂਟ ਅਧਿਕਾਰੀਆਂ ਦੀ ਚਿਤਾਵਨੀ ਮੁਤਾਬਕ ਡੈਮਾਂ ਦਾ ਪਾਣੀ ਪੱਧਰ ਵਧਣ ਕਾਰਨ ਪਾਣੀ ਛੱਡਿਆ ਜਾ ਸਕਦਾ ਹੈ ਅਤੇ ਹੜ ਵੀ ਆ ਸਕਦੇ ਹਨ ਖਾਲਸਾ ਨੇ ਕਿਹਾ ਅਜਿਹੀ ਸਥਿਤੀ ਵਿੱਚ ਅਗਰ ਦਰਿਆ ਦੇ ਲਾਗੇ ਵਸੇ ਲੋਕਾਂ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਇਸ ਸਾਰੇ ਜਾਨੀ ਅਤੇ ਮਾਲੀ ਨੁਕਸਾਨ ਲਈ ਜੁੰਮੇਵਾਰ ਪੰਜਾਬ ਸਰਕਾਰ ਹੋਵੇਗੀ , ਇਸ ਕਰਕੇ ਸਰਕਾਰ ਦਰਿਆਵਾਂ ਦੇ ਧੁੱਸੀ ਬੰਨ੍ਹਾ ਨੂੰ ਮਜ਼ਬੂਤ ਕਰਨ ਦੀ ਲੋੜ ਤੇ ਜੋਰ ਦੇਵੇ ਤਾਂ ਕਿ ਲੋਕਾਂ ਨੂੰ ਹੜੇ ਦੇ ਪਾਣੀ ਤੋਂ ਹੋਣ ਵਾਲੇ ਨੁਕਸਾਨਾਂ ਤੋਂ ਬਚਾਇਆ ਜਾ ਸਕੇ ।

Leave a Reply

Your email address will not be published. Required fields are marked *