ਉੱਘੇ ਮੁਲਾਜਮ ਆਗੂ ਜਸਮੇਲ ਸਿੰਘ ਅਤਲਾ ਦੀ ਬੇਵਕਤ ਮੌਤ ਨਾਲ ਆਮ ਲੋਕਾ ਵਿੱਚ ਸੋਗ ਦੀ ਲਹਿਰ-ਐਡਵੋਕੇਟ ਕੁਲਵਿੰਦਰ ਸਿੰਘ ਉੱਡਤ

ਪੰਜਾਬ

ਜਸਮੇਲ ਅਤਲਾ ਦਾ ਮ੍ਰਿਤਕ ਦੇਹ ਦਾ ਸੰਸਕਾਰ ਉਨ੍ਹਾ ਦੇ ਜੱਦੀ ਪਿੰਡ ਅਤਲਾ ਖੁਰਦ ਵਿੱਖੇ ਹੋਇਆ

ਮਾਨਸਾ / ਭੀਖੀ, ਗੁਰਦਾਸਪੁਰ, 17 ਸਤੰਬਰ (ਸਰਬਜੀਤ ਸਿੰਘ)— ਮੁਲਾਜ਼ਮ ਲਹਿਰ ਦੇ ਉੱਘੇ ਆਗੂ , ਫੀਲਡ ਐਡ ਵਰਕਸ਼ਾਪ ਵਰਕਰ ਯੂਨੀਅਨ ਪੰਜਾਬ (ਵਿਗਿਆਨਕ) ਦੇ ਸੂਬਾਈ ਸਹਾਇਕ ਵਿੱਤ ਸਕੱਤਰ ਤੇ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸਨ ( ਵਿਗਿਆਨਕ) ਦੇ ਜ਼ਿਲ੍ਹਾ ਜਰਨਲ ਸਕੱਤਰ ਸਾਥੀ ਜਸਮੇਲ ਸਿੰਘ ਅਤਲਾ ( ਉਮਰ 56) ਇਸ ਫਾਨੀ ਸੰਸਾਰ ਨੂੰ ਬੇਵਕਤ ਅਲਵਿਦਾ ਕਹਿ ਗਏ, ਉਨ੍ਹਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਉਨ੍ਹਾ ਦੇ ਜੱਦੀ ਪਿੰਡ ਅਤਲਾ ਖੁਰਦ ਵਿੱਖਹੋਇਆ, ਜਿੱਥੇ ਉਨ੍ਹਾਂ ਨੂੰ ਵੱਡੀ ਤਦਾਦ ਵਿੱਚ ਮੁਲਾਜਮਾ, ਆਮ ਲੋਕਾ , ਵੱਖ -ਵੱਖ ਰਾਜਸੀ, ਸਮਾਜਿਕ, ਧਾਰਮਿਕ ਤੇ ਜਨਤਕ ਜੱਥੇਬੰਦੀਆ , ਉਨਾਂ ਦੇ ਰਿਸ਼ਤੇਦਾਰਾ , ਸਾਕ ਸਬੰਧੀਆਂ ਤੇ ਪਿੰਡ ਵਾਸੀਆ ਨੇ ਨਮ ਅੱਖਾਂ ਨਾਲ ਵਿਦਾ ਕੀਤਾ।
ਇਸ ਮੌਕੇ ਤੇ ਫੀਲਡ ਐਡ ਵਰਕਸ਼ਾਪ ਵਰਕਰ ਯੂਨੀਅਨ ਪੰਜਾਬ ( ਵਿਗਿਆਨਕ) ਦੇ ਸੂਬਾਈ ਪ੍ਰਧਾਨ ਬਿੱਕਰ ਸਿੰਘ ਮਾਖਾ, ਜੱਥੇਬੰਦੀ ਦੇ ਸਰਪ੍ਰਸਤ ਮਨਜੀਤ ਸਿੰਘ ਸੰਗਤਪੁਰਾ, ਸੂਬਾਈ ਵਿੱਤ ਸਕੱਤਰ ਹਿੰਮਤ ਸਿੰਘ ਦੂਲੋਵਾਲ, ਸੀਟੂ ਦੇ ਸੂਬਾਈ ਮੀਤ ਪ੍ਰਧਾਨ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ, ਪੀ ਡਬਲਯੂ ਡੀ ਵਰਕਸ਼ਾਪ ਵਰਕਰ ਯੂਨੀਅਨ ਦੇ ਜ਼ਿਲ੍ਹਾ ਆਗੂ ਗੁਰਨੈਬ ਸਿੰਘ ਅਤਲਾ , ਜੂਨੀਅਰ ਇੰਜੀਨੀਅਰ ਰੁਪਿੰਦਰ ਕੁਮਾਰ, ਸਤਵੀਰ ਸਿੰਘ, ਸੀਨੀਅਰ ਸਹਾਇਕ ਗੁਰਜੀਤ ਸਿੰਘ, ਪੈਨਸਨਰ ਐਸੋਸੀਏਸ਼ਨ ਦੇ ਆਗੂ ਕਰਨੈਲ ਸਿੰਘ ਭੀਖੀ, ਰੂਪ ਸਿੰਘ ਢਿੱਲੋ , ਮੇਜਰ ਸਿੰਘ ਬਾਜੇਵਾਲਾ, ਮੁਲਾਜ਼ਮ ਆਗੂ ਗੁਰਸੇਵਕ ਸਿੰਘ ਭੀਖੀ, ਬਾਰੂ ਖਾ ਭੀਖੀ , ਸੁਰਜੀਤ ਸਿੰਘ ਯਾਦਵ, ਰਾਜਪਾਲ ਸਿੰਘ ਬੱਪੀਆਣਾ, ਰਾਜ ਕੁਮਾਰ ਬਿੰਟੂ ਬੱਪੀਆਣਾ, ਹਰਦੇਵ ਸਿੰਘ ਖਿਆਲਾ, ਰਾਮ ਗੋਪਾਲ ਖਿਆਲਾ, ਟੇਕ ਸਿੰਘ ਡਸਕਾ, ਸੁਖਦੇਵ ਸਿੰਘ ਖੀਵਾ , ਜਗਜੀਵਨ ਸਿੰਘ ਹਸਨਪੁਰ, ਬੂਟਾ ਸਿੰਘ ਖੀਵਾ ਆਦਿ ਹਾਜਰ ਸਨ।

Leave a Reply

Your email address will not be published. Required fields are marked *