ਕੰਗਣਾ ਰਣੌਤ ਦੀ ਫਿਲਮ ਐਮਰਜੈਂਸੀ ਤੇ ਪਾਬੰਦੀ ਲੱਗਣੀ ਸਮੇਂ ਅਤੇ ਲੋਕਾ ਦੀ ਮੰਗ– ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 22 ਅਗਸਤ ( ਸਰਬਜੀਤ ਸਿੰਘ)– ਕੰਗਣਾ ਰਣੌਤ ਦੀ ਫਿਲਮ ਐਮਰਜੈਂਸੀ ਤੇ ਟੋਟਲ ਪਾਬੰਦੀ ਲਗਣੀ ਚਾਹੀਦੀ ਹੈ ਕਿਉਕਿ ਕੰਗਣਾ ਰਣੌਤ ਮੈਬਰ ਪਾਰਲੀਮੈਟ ਦੀ ਇਹ ਵਿਵਾਦ ਫਿਲਮ ਐਮਰਜੰਸੀ ਸੁਰੂ ਹੋਣ ਤੋ ਪਹਿਲਾ ਹੀ ਵੱਡੇ ਵਿਵਾਦਾਂ ਵਿਚ ਫਸ ਗਈ ਹੈ ਕਿਉਕਿ ਇਸ ਫਿਲਮ ਵਿਚ 20 ਵੀ ਸਦੀ ਦੇ ਮਹਾਨ ਧਰਮੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਤੇ ਹੋਰ ਸਿੱਖਾਂ ਦੇ ਕਿਰਦਾਰਾਂ ਨੂੰ ਦੇਸ ਵਿਰੋਧੀ ਦੇ ਨਾਲ ਨਾਲ ਸਿਖਾ ਨੂੰ ਵਿਸੇਸ ਨਿਸ਼ਾਨਾ ਬਣਾਇਆ ਗਿਆ ਜਿਸ ਨਾਲ ਸਿਖਾ ਦੀਆ ਮਨ ਭਾਵਨਾਵਾ ਭੜਕ ਸਕਦੀਆ ਹਨ ਤੇ ਪੰਜਾਬ ਦਾ ਸ਼ਾਂਤਮਈ ਮਹੌਲ ਵਿਗੜ ਸਕਦਾ ਹੈ ਜਿਸ ਦੀ ਸਾਰੀ ਜ਼ੁਮੇਵਾਰੀ ਪੰਜਾਬ ਦੀ ਆਪ ਸਰਕਾਰ ਦੀ ਬਣ ਜਾਦੀ ਹੈ ਕਿ ਉਹ ਇਸ ਵਿਵਾਦ ਫਿਲਮ ਤੇ ਪਾਬੰਧੀ ਲਾਵੇ ਅਤੇ ਇਸੇ ਹੀ ਕਰਕੇ ਇਸ ਫਿਲਮ ਦੀ ਸਖਤ ਵਿਰੋਧਤਾ ਕਰਦਿਆ ਫਿਰੋਦਕੋਟ ਤੋ ਐਮ ਪੀ ਭਾਈ ਸਰਬਜੀਤ ਸਿੰਘ ਖਾਲਸਾ ਅਤੇ ਸਿੱਖਾਂ ਦੀ ਮਿੰਨੀ ਪਾਰਲੀਮੈਟ ਐਸ ਜੀ ਪੀ ਸੀ ਪਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਸਮੇਤ ਕਈ ਸਿਖ ਆਗੂਆਂ ਵਲੋ ਫਿਲਮ ਤੇ ਸਖਤ ਇਤਰਾਜ ਜਿਤਾਉਣਾ ਸ਼ਲਾਘਾਯੋਗ ਕਾਰਵਾਈ ਅਤੇ ਸਮੇ ਦੀ ਮੰਗ ਵਾਲਾ ਵਧੀਆ ਫੈਸਲਾ ਹੈ; ਇਸ ਕਰਕੇ ਆਲ ਇੰਡੀਆਂ ਸਿਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਐਮ ਪੀ ਕੰਗਣਾ ਰਣੌਤ ਦੀ ਵਿਵਾਦ ਐਮਰਜੈਂਸੀ ਫਿਲਮ ਦੀ ਵਿਰੋਧਤਾ ਕਰਦੀ ਹੈ, ਉਥੇ ਇਸ ਫਿਲਮ ਦਾ ਵਿਰੋਧ ਕਰਨ ਵਾਲਿਆ ਦਾ ਪੂਰਾ ਪੂਰਾ ਸਮਰਥਨ ਕਰਦੀ ਹੋਈ ਸਰਕਾਰ ਤੋ ਮੰਗ ਕਰਦੀ ਹੈ ਕਿ ਇਸ ਸਿਖ ਵਿਵਾਦ ਫਿਲਮ ਤੇ ਤੁਰੰਤ ਰੋਕ ਲਾਉਣ ਦੀ ਲੋੜ ਤੇ ਜੋਰ ਦੇਵੇ, ਕਿਉਕਿ ਇਸ ਫਿਲਮ ਦੇ ਰਿਲੀਜ਼ ਹੋਣ ਨਾਲ ਸਿਖਾ ਦੀਆ ਧਾਰਮਿਕ ਭਾਵਨਾਵਾ ਭੜਕ ਸਕਦੀਆ ਹਨ ਤੇ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਵਿਗੜਨ ਵਾਲੀ ਸੰਭਾਵਨਾ ਨੂੰ ਰੱਦ ਨਹੀ ਕੀਤਾ ਜਾ ਸਕਦਾ ਜਿਸ ਕਰਕੇ ਇਸ ਤੇ ਰੋਕ ਲਗਣੀ ਸਮੇ ਅਤੇ ਲੋਕਾ ਦੀ ਮੁਖ ਮੰਗ ਹੈ।ਇਹਨਾ ਸਬਦਾ ਦਾ ਪ੍ਰਗਟਾਵਾ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਇਸ ਫਿਲਮ ਤੇ ਇਤਰਾਜ਼ ਤੇ ਰੋਕ ਲਾਉਣ ਵਾਲਿਆ ਸਿਖ ਆਗੂਆ ਦਾ ਸਮਰਥਨ ਅਤੇ ਸਰਕਾਰ ਤੋ ਇਸ ਫਿਲਮ ਤੇ ਰੋਕ ਲਾਉਣ ਦੀ ਮੰਗ ਕਰਦਿਆ ਇੱਕ ਲਿਖਤੀ ਪ੍ਰੈਸ ਬਿਆਨ ਰਾਹੀ ਕੀਤਾ ਉਹਨਾ ਸਪਸਟ ਕੀਤਾ ਇਸ ਫਿਲਮ ਨਾਲ ਸਿਖ ਭਾਵਨਾਵਾਂ ਭੜਕ ਸਕਦੀਆ ਹਨ ਅਤੇ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਲਾਬੂ ਲਗ ਸਕਦਾ ਹੈ ਜਿਸ ਲਈ ਮੁੱਖ ਜ਼ੁਮੇਵਾਰ ਪੰਜਾਬ ਸਰਕਾਰ ਹੋਵੇਗੀ ਇਸ ਕਰਕੇ ਆਲ ਇੰਡੀਆਂ ਸਿਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਕੰਗਣਾ ਰਣੌਤ ਦੀ ਵਿਵਾਦ ਫਿਲਮ ਐਮਰਜੈਂਸੀ ਵਿਚ ਭਾਰਤ ਨੂੰ ਅਜਾਦ ਕਰਵਾਉਣ ਲਈ 90% ਕੁਰਬਾਨੀਆ ਦੇਣ ਵਾਲੇ ਸਿਖਾ ਦੇ ਕਿਰਦਾਰ ਨੂੰ ਦੇਸ ਵਿਰੋਧੀ ਦਸਣ ਦੀ ਨਿੰਦਾ , ਇਸ ਫਿਲਮ ਦਾ ਇਤਰਾਜ਼ ਤੇ ਰੋਕ ਲਾਉਣ ਵਾਲੇ ਸਿੱਖ ਆਗੂਆ ਦਾ ਸਮਰਥਨ ਕਰਦੀ ਹੋਈ ਸਰਕਾਰ ਤੋ ਮੰਗ ਕਰਦੀ ਹੈ ਕਿ ਇਸ ਫਿਲਮ ਤੇ ਤੁਰੰਤ ਪਾਬੰਦੀ ਲਾਈ ਜਾਵੇ ਕਿਉਂਕਿ ਇਸ ਨਾਲ ਪੰਜਾਬ ਦਾ ਮਹੌਲ ਵਿਗੜ ਸਕਦਾ ਹੈ ਇਸ ਵਕਤ ਭਾਈ ਖਾਲਸਾ ਨਾਲ ਸੀਨੀਅਰ ਆਗੂ ਤੇ ਮੁੱਖ ਬੁਲਾਰੇ ਭਾਈ ਅਵਤਾਰ ਸਿੰਘ ਭਾਈ ਜੋਗਿੰਦਰ ਸਿੰਘ ਭਾਈ ਜਗਤਾਰ ਸਿੰਘ ਫਿਰੋਜਪੁਰ;ਭਾਈ ਸਿੰਦਾ ਸਿੰਘ ਨਿਹੰਗ,ਭਾਈ ਪਿਰਥੀ ਸਿੰਘ;ਭਾਈ ਬਲਵਿੰਦਰ ਸਿੰਘ ਖਡੂਰ ਸਾਹਿਬ,ਭਾਈ ਸੁਖਦੇਵ ਸਿੰਘ ਫੌਜੀ ਜਗਰਾਵਾ, ਭਾਈ ਜਗਜੀਤ ਸਿੰਘ ਸੈਦੇਸਾਹਵਾਲਾ,ਭਾਈ ਦਾਰਾ ਸਿੰਘ ਦਾਰੇਵਾਲ ਜਲੰਧਰ ਆਦਿ ਆਗੂ ਹਾਜਰ ਸਨ ।।।

Leave a Reply

Your email address will not be published. Required fields are marked *