ਗੁਰਦਾਸਪੁਰ, 12 ਜੁਲਾਈ ( ਸਰਬਜੀਤ ਸਿੰਘ)– ਇੱਕ 16 ਸਾਲ ਦੀ ਛੋਟੀ ਬੱਚੀ ਤੇ ਉਸ ਦਾ ਛੋਟਾ ਜਿਹਾ ਭਰਾ ਇੱਕ ਪੁੱਲ ਥੱਲੇ ਛੋਟੇ ਜਿਹੇ ਖੋਖੇ’ਚ ਚਾਹ ਵੇਚਣ ਦਾ ਕੰਮ ਕਰ ਰਹੇ ਹਨ ਅਤੇ ਆਪਣੇ ਪਿਤਾ ਸਬੰਧੀ ਦੁਨੀਆਂ ਭਰ ਦਾ ਝੂਠ ਸ਼ੋਸ਼ਲ ਮੀਡੀਏ ਤੇ ਬੋਲ ਕੇ ਸਮਾਜ਼ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਤੇ ਸਮਾਜ ਦੇ ਲੋਕਾਂ ਨੂੰ ਪਾਗਲ ਬਣਾ ਕੇ ਬਾਪ ਵਰਗੇ ਪਵਿੱਤਰ ਰਿਸ਼ਤੇ ਨੂੰ ਬਦਨਾਮ ਕਰ ਰਹੀ ਹੈ । ਇਸ ਦੀ ਵੀਡੀਓ ਵਾਇਰਲ ਹੋਣ ਤੇ ਭੋਲੇ ਭਾਲੇ ਲੋਕਾਂ ਨੇ ਲੱਖਾਂ ਰੁਪਏ ਇਸ ਨੂੰ ਦੇ ਦਿੱਤੇ ਪਰ ਹੁਣ ਉਸ ਦਾ ਪਿਤਾ ਸਾਹਮਣੇ ਆਇਆ ਹੈ ਜਿਸ ਨੂੰ ਉਹ ਮਰ ਗਿਆ ਦੱਸ ਕੇ ਲੋਕਾਂ ਦੀ ਹਮਦਰਦੀ ਪ੍ਰਾਪਤ ਕਰ ਰਹੀ ਸੀ ਅਤੇ ਸਮੂਹ ਨਗਰ ਨਿਵਾਸੀਆਂ ਨੇ ਉਸ ਦੇ ਪਿਤਾ ਨੂੰ ਸਹੀ ਦੱਸਿਆ ਤੇ ਲੜਕੀ ਤੇ ਝੂਠ ਬੋਲਣ ਦੇ ਇਲਜ਼ਾਮ ਲਾਏ ਗਏ ਹਨ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਉਸ ਛੋਟੀ ਬੱਚੀ ਤੇ ਛੋਟੇ ਬੱਚੇ ਨਾਲ ਪੂਰੀ ਤਰਾਂ ਹਮਦਰਦੀ ਰੱਖਦੀ ਹੈ ਉਥੇ ਉਹਨਾਂ ਬੱਚਿਆਂ ਨੂੰ ਇਹ ਵੀ ਬੇਨਤੀ ਕਰਦੀ ਹੈ ਕਿ ਉਹ ਆਪਣੇ ਰੱਬ ਦੇ ਸਮਾਨ ਪਿਤਾ ਸਬੰਧੀ ਲੋਕਾਂ ਨੂੰ ਝੂਠ ਬੋਲ ਕੇ ਗੁੰਮਰਾਹ ਕਰਨ ਵਾਲੀ ਆਦਤ ਛੱਡ ਦੇਣ ਕਿਉਂਕਿ ਜਿਹੜਾ ਸਮਾਜ਼ ਤੁਹਾਡਾ ਹਮਦਰਦੀ ਬਣਿਆ ਉਹ ਸਮਾਜ ਸਚਾਈ ਸਹਾਮਣੇ ਆਉਣ ਤੇ ਨਫ਼ਰਤ ਵੀ ਕਰ ਸਕਦਾ ਹੈ ਇਸ ਕਰਕੇ ਆਪਣੇ ਮਾਂ ਪਿਛੇ ਲੱਗ ਕੇ ਜਿਉਂਦੇ ਪਿਉ ਮਰਿਆ ਦੱਸ ਕੇ ਲੋਕਾਂ ਦੀ ਹਮਦਰਦੀ ਲੈਣੀ ਬੰਦ ਕਰੋ ਇਹ ਤੁਹਾਡੇ ਜੀਵਨ ਵਿਚ ਕਈ ਤਰ੍ਹਾਂ ਦੀਆਂ ਮੁਸੀਬਤ ਤੇ ਮੁਸ਼ਕਲਾਂ ਦਾ ਦਰਦ ਬਣ ਜਾਵੇਗਾ ਇਸ ਕਰਕੇ ਤੁਹਾਨੂੰ ਸਭਨਾਂ ਨੂੰ ਆਪਣੇ ਪਿਤਾ ਨਾਲ ਰਹਿ ਕੇ ਤਰੱਕੀ ਵਾਲੀ ਵਧੀਆ ਜ਼ਿੰਦਗੀ ਜਿਊਣ ਦੇ ਸੁਪਨੇ ਲੈਣੇ ਚਾਹੀਦੇ ਹਨ ਜਿਸ ਨਾਲ ਸਮਾਜ ਨੂੰ ਸੇਧ ਮਿਲਦੀ ਹੋਵੇ ਇਹ ਵਿਚਾਰ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ ਨੇ ਲੜਕੀ ਤੇ ਛੋਟੇ ਲੜਕੇ ਦੀ ਚਾਹ ਬਣਾਉਣ ਤੇ ਝੂਠ ਬੋਲ ਕੇ ਸਮਾਜ਼ ਦੀ ਹਮਦਰਦੀ ਪ੍ਰਾਪਤ ਕਰਨ ਵਾਲੀ ਵੀਡੀਓ ਵਾਇਰਲ ਹੋਣ ਤੋਂ ਉਪਰੰਤ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਪ੍ਰਗਟ ਕੀਤੇ ਪ੍ਰਾਪਤ ਜਾਣਕਾਰੀ ਮੁਤਾਬਕ ਇਸ ਦਾ ਪਿਤਾ ਆਟੋ ਰਿਕਸ਼ਾ ਚਾਲਕ ਹੈ ਅਤੇ ਆਪਣੀ ਬਜ਼ੁਰਗ 85 ਸਾਲ ਦੀ ਦੇਖ ਭਾਲ ਕਰ ਰਿਹਾ ਹੈ ਅਤੇ ਇਹ ਬੱਚੇ ਮਾਂ ਪਿਛੇ ਲੱਗ ਕੇ ਜਿਥੇ ਆਪਣੇ ਪਿਤਾ ਤੇ ਨਸ਼ਿਆਂ ਦਾ ਸੇਵਨ,ਮਾਰਨ ਕੁੱਟਣ ਤੇ ਹੋਰ ਇਲਜ਼ਾਮ ਲਾ ਰਹੀ ਹੈ ਉਥੇ ਸਮਾਜ ਦੇ ਲੋਕਾਂ ਨੂੰ ਝੂਠ ਬੋਲ ਕੇ ਗੁਮਰਾਹ ਕਰ ਰਹੀ ਹੈ ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਬੱਚਿਆਂ ਨਾਲ ਹਮਦਰਦੀ ਰੱਖਦੀ ਹੈ ਪਰ ਪਿਤਾ ਸਬੰਧੀ ਝੂਠ ਬੋਲਣ ਦੇ ਵਿਰੁੱਧ ਹੈ


