ਗੁਰਦਾਸਪੁਰ, 28 ਅਗਸਤ ( ਸਰਬਜੀਤ ਸਿੰਘ)– ਫ਼ੈਜ਼ ਪੁਰਾ ਰੋਡ ਲਿਬਰੇਸ਼ਨ ਦਫ਼ਤਰ ਵਿਖੇ ਸੀ ਪੀ ਆਈ ਐਮ ਐਲ ਲਿਬਰੇਸ਼ਨ ਦੀ ਰਾਜਨੀਤਕ ਕਾਨਫਰੰਸ ਕੀਤੀ ਗਈ ਜਿਸ ਦੀ ਪ੍ਰਧਾਨਗੀ ਦਲਬੀਰ ਭੋਲਾ ਮਲਕਵਾਲ, ਰਮਨਦੀਪ ਪਿੰਡੀ ਅਤੇ ਬਚਨ ਸਿੰਘ ਮਛਾਣੀਆ ਨੇ ਸਾਂਝੇ ਤੌਰ ਤੇ ਕੀਤੀ।ਇਸ ਸਮੇਂ ਬੋਲਦਿਆਂ ਲਿਬਰੇਸ਼ਨ ਦੇ ਜ਼ਿਲ੍ਹਾ ਸਕੱਤਰ ਗੁਲਜ਼ਾਰ ਸਿੰਘ ਭੁੰਬਲੀ, ਸੁਖਦੇਵ ਸਿੰਘ ਭਾਗੋਕਾਵਾਂ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਪੰਜਾਬ ਅੰਦਰ ਅਮਨ ਕਾਨੂੰਨ ਦੀ ਹਾਲਤ ਲਗਾਤਾਰ ਬਦਤਰ ਹੋ ਰਹੀ ਹੈ, ਲੁਟਾਂ ਖੋਹਾਂ, ਫ਼ਿਰੌਤੀਆਂ, ਨਸ਼ੇ,ਰੇਤ ਮਾਫੀਆ ਅਤੇ ਭੂ ਮਾਫੀਆ ਦਾ ਆਮ ਬੋਲਬਾਲਾ ਹੈ। ਸਿਖਿਆ ਸੰਸਥਾਵਾਂ ਅਤੇ ਸੇਹਤ ਸੰਸਥਾਵਾਂ ਵਿਚ ਅਧਿਆਪਕਾ ਅਤੇ ਡਾਕਟਰਾਂ ਦੀਆਂ ਸੀਟਾਂ ਪੁਰ ਨਹੀਂ ਕੀਤੀਆਂ ਜਾ ਰਹੀਆਂ। ਬੱਖਤਪੁਰਾ ਨੇ ਕਿਹਾ ਕਿ ਪੰਜਾਬ ਵਿੱਚ ਸਿਆਸੀ ਖਲਾਅ ਹੈ ਜਿਸ ਨੂੰ ਭਰਨ ਲਈ ਲਿਬਰੇਸ਼ਨ ਨੇ 16 ਨੁਕਾਤੀ ਪ੍ਰੋਗਰਾਮ ਤਹਿ ਕੀਤਾ ਹੈ ਜਿਸ ਵਿਚ ਰੋਜ਼ਗਾਰ ਦੀ ਪ੍ਰਾਪਤੀ ਲਈ ਅਤੇ ਰੋਜ਼ਗਾਰ ਨੂੰ ਮੁਢਲੇ ਲਈ ਅਧਿਕਾਰਾਂ ਵਿੱਚ ਸ਼ਾਮਿਲ ਕਰਨ ਲਈ ਜਦੋਜਹਿਦ ਕੀਤੀ ਜਾਵੇਗੀ। ਮਨਰੇਗਾ ਦਾ ਰੋਜ਼ਗਾਰ 200 ਦਿਨ ਅਤੇ ਦਿਹਾੜੀ 700 ਰੁਪਏ ਕਰਨ, ਕਿਸਾਨਾਂ ਦੀਆਂ ਜਿਨਸਾਂ ਦੇ ਘੱਟੋ ਘੱਟ ਸਮਰਥਨ ਮੁੱਲ ਨੂੰ ਕਨੂੰਨੀ ਜਾਮਾ ਪਹਿਨਾਉਣ, ਵਾਹਗਾ ਬਾਰਡਰ ਨੂੰ ਵਪਾਰ ਲਈ ਖੋਲਣ, ਕਰਤਾਰ ਸਾਹਿਬ ਦੇ ਦਰਸ਼ਨਾਂ ਲਈ ਪਾਸਪੋਰਟ ਦੀ ਸ਼ਰਤ ਹਟਾਉਣ, ਭ੍ਰਿਸ਼ਟਾਚਾਰ ਦਾ ਖਾਤਮਾ ਕਰਨ,12ਘੰਟੇ ਦੀ ਦਿਹਾੜੀ ਦਾ ਕਨੂੰਨ ਵਾਪਸ ਕਰਵਾਉਣ, ਪੰਜਾਬ ਦੇ ਰਾਜਨੀਤਕ ਮੁਦੇ ਦਰਆਈ ਪਾਣੀਆਂ ਦਾ ਰੀਪੇਰੀਅਨ ਸਿਧਾਂਤ ਅਧਾਰਿਤ ਹੱਲ਼ ਕਰਨ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿੱਚ ਸ਼ਾਮਲ ਕਰਨ ਵਰਗੇ ਸਵਾਲਾਂ ਨੂੰ ਜ਼ੋਰਦਾਰ ਢੰਗਾਂ ਨਾਲ ਉਠਾਇਆ ਜਾਵੇਗਾ।ਇਸ ਸਮੇਂ ਦੀਪੋ ਬਦੋਵਾਲ ਕਲਾਂ,ਕਾਜਲ ਬਦੋਵਾਲ ਖੁਰਦ,ਬਚਨ ਸਿੰਘ ਤੇਜਾ, ਬੂਟਾ ਤਲਵੰਡੀ ਨਾਹਰ ਅਤੇ ਹਰਪ੍ਰੀਤ ਬਦੋਵਾਲ ਖੁਰਦ, ਬੰਟੀ ਰੋੜਾ ਪਿੰਡੀ ਅਤੇ ਪਿੰਟਾ ਤਲਵੰਡੀ ਭਰਥ ਸ਼ਾਮਲ ਸਨ।


