ਮੇਅਰ ਭੁਪਿੰਦਰ ਸਿੰਘ ਬਾਜਵਾ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਕੇ ਸ਼ੁੱਭਕਾਮਨਾਵਾਂ ਦਿੱਤੀਆਂ
ਬਟਾਲਾ, ਗੁਰਦਾਸਪੁਰ, 25 ਅਗਸਤ (ਸਰਬਜੀਤ ਸਿੰਘ)– ਲਾਇਨਜ ਕਲੱਬ ਬਟਾਲਾ ਮੁਸਕਾਨ ਵੱਲੋਂ ਬੀਤੇ ਦਿਨੀ ਪਰਿਵਾਰਕ ਮਿਲਣੀ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਨਗਰ ਨਿਗਮ ਬਟਾਲਾ ਦੇ ਮੇਅਰ ਭੁਪਿੰਦਰ ਸਿੰਘ ਬਾਜਵਾ , ਲਾਇਨਜ ਕਲੱਬ ਇੰਟਰਨੈਸ਼ਨਲ 321D ਦੇ ਚੇਅਰਮੈਨ ਮੈਡੀਕਲ ਕੈਂਪ ਲਾਇਨ ਗਗਨਦੀਪ ਸਿੰਘ ਤੇ ਲਾਇਨਜ ਕਲੱਬ ਇੰਟਰਨੈਸ਼ਨਲ 321D ਦੇ ਰੀਜਨ ਚੇਅਰਮੈਨ ਲਾਇਨ ਬਰਿੰਦਰ ਸਿੰਘ ਅਠਵਾਲ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।
ਇਸ ਮੌਕੇ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਲਾਇਨ ਭਾਰਤ ਭੂਸ਼ਨ ਨੇ ਦੱਸਿਆ ਕਿ ਲਾਇਨਜ ਕਲੱਬ ਬਟਾਲਾ ਮੁਸਕਾਨ ਦੇ ਮੈਂਬਰਾਂ ਵੱਲੋਂ ਪਰਿਵਾਰਕ ਮਿਲਣੀ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਲਾਇਨ ਮੈਂਬਰਾਂ ਪਰਿਵਾਰਾਂ ਤੇ ਬੱਚਿਆਂ ਨੇ ਭਾਗ ਲਿਆ। ਇਸ ਦੌਰਾਨ ਕਲੱਬ ਵੱਲੋਂ ਕੀਤੇ ਗਏ ਕੰਮਾਂ ਬਾਰੇ ਜਾਣਕਾਰੀ ਦਿੰਦਿਆਂ ਭਵਿੱਖ ਵਿੱਚ ਕੀਤੇ ਜਾਣ ਵਾਲੇ ਕੰਮਾਂ ਬਾਰੇ ਯੋਜਨਾਬੰਦੀ ਗਈ। ਮੇਅਰ ਸ. ਭੁਪਿੰਦਰ ਸਿੰਘ ਬਾਜਵਾ ਨੇ ਲਾਇਨਜ ਕਲੱਬ ਬਟਾਲਾ ਮੁਸਕਾਨ ਵੱਲੋਂ ਕੀਤੇ ਜਾ ਸਮਾਜ ਭਲਾਈ ਦੇ ਕਾਰਜਾਂ ਨੂੰ ਸਲਾਹਿਆ। ਉਨ੍ਹਾਂ ਕਿਹਾ ਕਿ ਸਮਾਜ ਭਲਾਈ ਦੇ ਕੰਮਾਂ ਵਿੱਚ ਉਹ ਮੋਹਰੀ ਹੋ ਕੇ ਹਰ ਪੱਖੋਂ ਯੋਗਦਾਨ ਪਾਉਣਗੇ।ਇਸ ਦੌਰਾਨ ਰੀਜਨ ਚੇਅਰਮੈਨ ਲਾਇਨ ਬਰਿੰਦਰ ਸਿੰਘ ਅਠਵਾਲ ਵੱਲੋਂ ਵਧੀਆ ਕਾਰਗੁਜ਼ਾਰੀ ਵਾਲੇ ਮੈਂਬਰਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਚੇਅਰਮੈਨ ਲਾਇਨ ਗਗਨਦੀਪ ਸਿੰਘ ਤੇ ਚੇਅਰਮੈਨ ਲਾਇਨ ਬਰਿੰਦਰ ਸਿੰਘ ਅਠਵਾਲ ਵੱਲੋ ਨਵੇਂ ਸ਼ਾਮਲ ਹੋਏ ਮੈਂਬਰਾਂ ਨੂੰ ਲਾਇਨ ਪਿੰਨ ਲਗਾ ਕੇ ਸਵਾਗਤ ਕੀਤਾ। ਇਸ ਦੌਰਾਨ ਤਬੋਲਾ ਗਿੱਧਾ/ ਭੰਗੜਾ ਦਾ ਹਾਜਰ ਮੈਂਬਰਾਂ ਵੱਲੋਂ ਆਨੰਦ ਮਾਣਿਆ ਗਿਆ। ਇਸ ਮੌਕੇ ਲਾਇਨ ਸਰਬਜੀਤ ਭਾਟੀਆ , ਲਾਇਨ ਪਰਵਿੰਦਰ ਸਿੰਘ ਗੋਰਾਇਆ, ਲਾਇਨ ਬਖਸ਼ਿੰਦਰ ਸਿੰਘ ਅਠਵਾਲ, ਲਾਇਨ ਗੁਰਸ਼ਰਨ ਸਿੰਘ ਸਰਾਂ, ਲਾਇਨ ਕਰਨਪਾਲ ਸਿੰਘ , ਲਾਇਨ ਸ਼ੁਸ਼ੀਲ ਮਹਾਜਨ , ਲਾਇਨ ਸਰਬਜੀਤ ਚੱਠਾ , ਲਾਇਨ ਦਵਿੰਦਰ ਸਿੰਘ ਕਾਹਲੋਂ, ਲਾਇਨ ਗੋਬਿੰਦ ਸੈਣੀ , ਲਾਇਨ ਅਮਰਜੋਤ ਵਾਲੀਆ, ਪ੍ਰਿੰਸ ਵਾਲੀਆ, ਲਾਇਨ ਅਨੂਪ ਸਿੰਘ , ਲਾਇਨ ਸਰਬਜੀਤ ਚੱਠਾ, ਲਾਇਨ ਬਲਕਾਰ ਸਿੰਘ, ਲਾਇਨ ਰਾਕੇਸ਼ ਕੁਮਾਰ , ਲਾਇਨ ਗਗਨ ਮੱਲ੍ਹੀ ਸਮੇਤ ਵੱਡੀ ਗਿਣਤੀ ਵਿੱਚ ਪਰਿਵਾਰਕ ਮੈਂਬਰ ਤੇ ਬੱਚੇ ਹਾਜ਼ਰ ਸਨ



