ਅਮਰਵੇਲ ਵਾਗ ਵਧੀ ਮਹਿੰਗਾਈ ਨੇ ਆਮ ਆਦਮੀ ਦਾ ਜਿਉਣਾ ਕੀਤਾ ਦੁੱਬਰ : ਐਡਵੋਕੇਟ ਕੁਲਵਿੰਦਰ ਸਿੰਘ ਉੱਡਤ

ਮਾਲਵਾ

ਕਾਰਪੋਰੇਟ ਘਰਾਣਿਆ ਨੇ ਜਖੀਰੇਬਾਜੀ ਕਰਕੇ ਨਿੱਤ ਵਰਤੋ ਦੀਆਂ ਚੀਜਾ ਦੇ ਰੇਟ ਅਸਮਾਨੀ ਚੜਾਏ

ਮਾਨਸਾ, ਗੁਰਦਾਸਪੁਰ, 25 ਅਗਸਤ (ਸਰਬਜੀਤ ਸਿੰਘ)– ਅਮਰਵੇਲ ਵਾਗ ਦਿਨ ਪ੍ਰਤੀ ਦਿਨ ਵੱਧ ਰਹੀ ਮਹਿੰਗਾਈ ਨੇ ਆਮ ਆਦਮੀ ਦਾ ਜੀਵਨ ਜਿਊਣਾ ਦੁੱਭਰ ਕਰਕੇ ਰੱਖ ਦਿੱਤਾ , ਨਿੱਤ ਵਰਤੋ ਦੀਆ ਚੀਜਾ ਦੀਆਂ ਅਸਮਾਨੀ ਚੜੇ ਰੇਟਾ ਨੇ ਆਮ ਆਦਮੀ ਪਰਿਵਾਰਾ ਦੇ ਚੁੱਲ੍ਹੇ ਠੰਢੇ ਕਰਕੇ ਰੱਖ ਦਿੱਤੇ , ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਪ੍ਰੈਸ ਬਿਆਨ ਰਾਹੀ ਕਰਦਿਆ ਸੈਟਰ ਆਫ ਇੰਡੀਅਨ ਟਰੇਡ ਯੂਨੀਅਨਜ ( ਸੀਟੂ) ਦੇ ਸੂਬਾਈ ਮੀਤ ਪ੍ਰਧਾਨ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਪਹਿਲਾ ਮੋਦੀ ਸਰਕਾਰ ਨੇ ਪੈਟਰੋਲੀਅਮ ਪਦਾਰਥਾ ਨੂੰ ਜੀਐਸਟੀ ਵਿੱਚੋ ਬਾਹਰ ਰੱਖ ਕੇ ਆਮ ਆਦਮੀ ਨਾਲ ਧ੍ਰੋਹ ਕਮਾਇਆ, ਕਿਉਂਕਿ ਜੇਕਰ ਪੈਟਰੋਲੀਅਮ ਪਦਾਰਥਾ ਜੀਐਸਟੀ ਦੇ ਦਾਇਰੇ ਵਿੱਚ ਰੱਖਿਆ ਜਾਂਦਾ ਤਾਂ ਵੱਧ-ਤੋ-ਵੱਧ 28 ਪ੍ਰਤੀਸਤ ਟੈਕਸ ਲੱਗਦਾ ਤੇ ਮਹਿੰਗਾਈ ਘੱਟ ਜਾਂਦੀ ਤੇ ਬਾਦ ਵਿੱਚ ਕਾਰਪੋਰੇਟ ਘਰਾਣਿਆਂ ਨੂੰ ਨਿੱਤ ਵਰਤੋ ਦੀਆਂ ਚੀਜਾ ਦੀ ਜਖੀਰੇਬਾਜੀ ਕਰਨ ਦੀ ਖੁੱਲ ਦੇ ਦਿੱਤੀ, ਜਿਸ ਕਾਰਨ ਮੋਦੀ ਦੇ ਦਰਬਾਰੀ ਪੂੰਜੀਪਤੀਆ ਅਡਾਨੀ -ਅੰਬਾਨੀ ਨੇ ਨਿੱਤ ਵਰਤੋ ਦੀਆ ਚੀਜਾ ਦੀ ਜਖੀਰੇਬਾਜੀ ਕਰਕੇ ਬਜਾਰਾ ਵਿੱਚ ਨਕਲੀ ਥੁੜ ਪੈਦਾ ਕਰਕੇ ਮਹਿੰਗਾਈ ਡੈਨ ਨੂੰ ਊਰਜਾ ਦਿੱਤੀ ਤੇ ਮੋਟਾ ਮੋਨਾਫਾ ਕਮਾਇਆ ਤੇ ਆਮ ਆਦਮੀ ਦਾ ਖੂਨ ਚੂਸ ਲਿਆ।
ਐਡਵੋਕੇਟ ਉੱਡਤ ਨੇ ਕਿਹਾ ਕਿ ਬਦਲਾਅ ਵਾਲੀ ਮਾਨ ਸਰਕਾਰ ਵੀ ਮੋਦੀ ਸਰਕਾਰ ਦੀ ਪਿਛਲਗੂ ਬਣ ਕੇ ਵੱਡੇ ਕਾਰਪੋਰੇਟ ਘਰਾਣਿਆਂ ਦੀ ਸੇਵਾ ਕਰਨ ਵਿੱਚ ਮਗਨ ਹੈ ਤੇ ਆਮ ਆਦਮੀ ਦੀ ਸਾਰ ਨਹੀ ਲੈ ਰਹੀ ।
ਐਡਵੋਕੇਟ ਉੱਡਤ ਨੇ ਕਿਹਾ ਕਿ ਸਮੇ ਦੇ ਹਾਕਮ ਫੋਰੀ ਤੌਰ ਤੇ ਜਨਤਕ ਵੰਡ ਪ੍ਰਣਾਲੀ ਨੂੰ ਮਜ਼ਬੂਤ ਕਰਕੇ ਨਿੱਤ ਵਰਤੋ ਦੀਆਂ ਚੀਜਾ ਵਾਜਿਬ ਕੀਮਤਾਂ ਤੇ ਆਮ ਆਦਮੀ ਨੂੰ ਮਹੱਈਆ ਕਰਵਾਉਣ ਤਾਂ ਉਹ ਆਪਣਾ ਤੇ ਆਪਣਾ ਬੱਚਿਆ ਦਾ ਢਿੱਡ ਭਰ ਸਕਣ ਤੇ ਭੁੱਖਮਰੀ ਦਾ ਸਿਕਾਰ ਹੌਣ ਬਚ ਸਕਣ ।

Leave a Reply

Your email address will not be published. Required fields are marked *