ਰਸੂਲਪੁਰ ਦੇ ਸਾਊਦੀ ਅਰਬ ਗਏ ਨੌਜਵਾਨ ਦੀ ਟਰਾਲਾ ਪਲਟਨ ਕਾਰਨ ਹੋਈ ਮੌਤ

ਗੁਰਦਾਸਪੁਰ

ਗੁਰਦਾਸਪੁਰ, 20 ਅਪ੍ਰੈਲ (ਸਰਬਜੀਤ ਸਿੰਘ)– ਪੰਜਗਰਾਈਆਂ ਦੇ ਨਜ਼ਦੀਕ ਪੈਂਦੇ ਪਿੰਡ ਰਸੂਲਪੁਰ ਨੌਜਵਾਨ ਦੀ ਸਊਦੀ ਅਰਬ ਵਿੱਚ ਟਰਾਲਾ ਪਲਟਣ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦੇ ਪਿਤਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਕਰੀਬ ਡੇਢ ਸਾਲ ਪਹਿਲਾਂ ਉਸਨੇ ਆਪਣੇ ਪੁੱਤਰ ਅਮਨਦੀਪ ਸਿੰਘ ਨੂੰ ਰੁਜਗਾਰ ਲਈ ਸਾਊਦੀ ਅਰਬ ਭੇਜਿਆ ਸੀ ।ਉਹਨਾਂ ਦੱਸਿਆ ਕਿ ਉਸਦਾ ਪੁੱਤਰ ਇੱਕ ਕੰਪਨੀ ਵਿੱਚ ਟਰਾਲਾ ਡਰਾਈਵਰ ਵਜੋਂ ਕੰਮ ਕਰ ਰਿਹਾ ਸੀ ਅਤੇ ਵੀਰਵਾਰ ਨੂੰ ਜਦੋਂ ਉਹ ਟਰਾਲਾ ਖਾਲੀ ਕਰਕੇ ਵਾਪਸ ਕੰਪਨੀ ਵੱਲ ਆ ਰਿਹਾ ਸੀ, ਕਿ ਇੱਕ ਫਲਾਈ ਓਵਰ ਤੇ ਅਚਾਨਕ ਟਰਾਲੇ ਦਾ ਸੰਤੁਲਨ ਵਿਗੜਨ ਕਾਰਨ ਫਲਾਈ ਓਵਰ ਤੋਂ ਟਰਾਲਾ ਪਲਟ ਗਿਆ ਜਿਸ ਨਾਲ ਉਸਦਾ ਪੁੱਤਰ ਅਮਨਦੀਪ ਸਿੰਘ ਨੂੰ ਕਾਫੀ ਸੱਟਾਂ ਲੱਗੀਆਂ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਵਿੱਚ ਭੇਜਿਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ ।ਮਿਰਤਕ ਨੌਜਵਾਨ ਦੇ ਪ੍ਰੀਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਅਮਨਦੀਪ ਦੀ ਮਿਰਤਕ ਦੇਹ ਨੂੰ ਪੰਜਾਬ ਵਾਪਸ ਲਿਆਂਦਾ ਜਾਵੇ ਤੇ ਪ੍ਰੀਵਾਰ ਦੀ ਵਿੱਤੀ ਸਹਾਇਤਾ ਕੀਤੀ ਜਾਵੇ। ਇਥੇ ਵੀ ਜਿਕਰਯੋਗ ਹੈ ਕਿ ਮਿਰਤਕ ਨੌਜਵਾਨ ਅਜੇ ਕੁਵਾਰਾ ਸੀ ਅਤੇ ਆਪਣੇ ਪਿੱਛੇ ਮਾਤਾ ਪਿਤਾ, ਇੱਕ ਭਰਾ ਤੇ ਇੱਕ ਭੈਣ ਛੱਡ ਗਿਆ ਹੈ।

Leave a Reply

Your email address will not be published. Required fields are marked *