ਗੁਰਦਾਸਪੁਰ, 9 ਮਾਰਚ (ਸਰਬਜੀਤ ਸਿੰਘ)—ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉਪ ਮੰਡਲ ਅਫਸਰ ਸ਼ਹਿਰੀ ਇੰਜੀ. ਭੁਪਿੰਦਰ ਸਿੰਘ ਕਲੇਰ ਨੇ ਪ੍ਰੈਸ ਨੋਟ ਰਾਹੀਂ ਦੱਸਿਆ ਕਿ 11 ਕੇ.ਵੀ ਤ੍ਰਿਮੋ ਰੋਡ ਫੀਡਰ ਅਤੇ 11 ਕੇ.ਵੀ ਹਸਪਤਾਲ ਫੀਡਰ ਦੀ ਜਰੂਰ ਮੁਰੰਮਤ ਕਾਰਨ 9 ਮਾਰਚ ਨੂੰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਜਿਸ ਕਾਰਨ ਇਸ ਫੀਡਰ ਤੋਂ ਚੱਲਦੇ ਏਰੀਏ ਬਾਠ ਵਾਲੀ ਗਲੀ, ਡਾਕਖਾਨੇ ਦੀ ਪਿਛਲੀ ਸਾਈਡ, ਤ੍ਰਿਮੋ ਰੋਡ ਸੰਤ ਨਗਰ, ਨਵਾਂ ਪੁਰਾਣਾ ਸਰਕਾਰੀ ਹਸਪਤਾਲ, ਡੀਸੀ ਕੰਪਲੈਕਸ, ਕੋਰਟ ਕੰਪਲੈਕਸ ਆਦਿ ਦੀ ਬਿਜਲੀ ਸਪਲਾਈ ਬੰਦ ਰਹੇਗੀ।