ਗੁਰਦਾਸਪੁਰ 7 ਅਗਸਤ (ਸਰਬਜੀਤ ਸਿੰਘ)- ਆਯੂਸ਼ਮਾਨ ਸਕੀਮ ਤਹਿਤ ਪੰਜਾਬ ਦੇ ਮਰੀਜਾ ਦਾ ਜੋ ਇਲਾਜ਼ ਪੀ.ਜੀ.ਆਈ ਚੰਡੀਗੜ ਵਿਖੇ ਬੰਦ ਹੋਇਆ ਸੀ, ਉਹ ਹੁਣ ਫਿਰ ਸ਼ੁਰੂ ਹੋਣ ਦੇ ਆਸਾਰ ਹਨ। ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਸਪੱਸ਼ਟ ਕੀਤਾ ਹੈ ਕਿ ਜੋ ਬਕਾਇਆ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਪੰਜਾਬ ਦੀ ਪਹਿਲੀ ਸਰਕਾਰ ਨੇ ਇਸ ਕੰਪਨੀ ਨੂੰ ਰਾਸ਼ੀ ਦੇਣੀ ਬੰਦ ਕਰ ਦਿੱਤੀ ਸੀ, ਜਿਸਦੇ ਫਲਸਰੂਪ ਲੋਕਾਂ ਨੂੰ ਮਿਲਣ ਵਾਲੀ ਇਹ ਸਹੂਲਤ ਬੰਦ ਹੋ ਗਈ। ਪਰ ਹੁਣ ਇਹ ਰਾਸ਼ੀ ਬਕਾਇਆ ਪੰਜਾਬ ਸਰਕਾਰ ਵੱਲੋਂ ਇਸ ਕੰਪਨੀ ਨੂੰ ਪ੍ਰਦਾਨ ਕੀਤੀ ਗਈ ਹੈ ਅਤੇ ਇਹ ਜਲਦ ਹੀ ਲੋਕਾਂ ਦੇ ਜੇਰੇ ਇਲਾਜ਼ ਲਈ ਕੰਮ ਕਰਨਾ ਸ਼ੁਰੂ ਕਰ ਦੇਵੇਗੀ।
ਪੰਜਾਬ ਦੇ ਮੁੱਖ ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਸੂਬੇ ਦੇ ਲੋਕ ਥੋੜਾ ਸਮਾਂ ਉਡੀਕ ਕਰਨ। ਉਸਦੇ ਬਾਅਦ ਅਸੀ ਇੱਕ ਨਵੀਂ ਸਕੀਮ ਸਿਹਤ ਸਬੰਧੀ ਤਿਆਰ ਕਰਾਂਗੇ। ਜਿਸ ਵਿੱਚ ਕੋਈ ਵੀ ਬੀਮਾਰ ਵਿਅਕਤੀ ਆਪਣਾ ਇਲਾਜ਼ ਜਿੱਥੋਂ ਮਰਜੀ ਕਰਵਾਏ ਉਹ ਬਿਲਕੁੱਲ ਮੁੱਫਤ ਹੋਵੇਗਾ। ਉਸ ਨੂੰ ਇੱਕ ਕਾਰਡ ਦਿੱਤਾ ਜਾਵੇਗਾ, ਜੋ ਕਿ ਪੂਰੇ ਪੰਜਾਬ ਵਿੱਚ ਚੱਲੇਗਾ ਅਤੇ ਕੋਈ ਵੀ ਪ੍ਰਾਇਵਟ ਜਾਂ ਸਰਕਾਰੀ ਹਸਪਤਾਲ ਉਸਦਾ ਇਲਾਜ ਕਰਨ ਵਿੱਚ ਦੇਰੀ ਨਹੀਂ ਕਰੇਗਾ। ਕਿਉਕਿ ਉਸਦੀ ਅਦਾਇਗੀ ਪੰਜਾਬ ਸਰਕਾਰ ਨੇ ਕਰਨੀ ਹੈ।
ਉਨਾਂ ਹੋਰ ਵੀ ਸਪਸ਼ੱਟ ਕੀਤਾ ਕਿ ਪੰਜਾਬ ਵਿੱਚ 25 ਮੈਡੀਕਲ ਕਾਲਜ ਖੋਲੇ ਜਾ ਰਹੇ ਹਨ। ਹਰ ਜਿਲੇ ਦੇ ਸਾਡੇ ਬੱਚੇ ਪੰਜਾਬ ਵਿੱਚ ਰਹਿ ਕੇ ਹੀ ਐਮ.ਬੀ.ਬੀ.ਐਸ ਦੀ ਡਿਗਰੀ ਹਾਸਲ ਕਰਨਗੇ ਇੰਨਾਂ ਨੂੰ ਪ੍ਰਾਇਵੇਟ ਕਾਲਜਾਂ ਵਿੱਚ ਕਰੋੜਾ ਰੂਪਏ ਡੋਨੇਸ਼ਨ ਦੇ ਕੇ ਇਸ ਡਿਗਰੀ ਲਈ ਬਾਹਰ ਨਹੀਂ ਜਾਣਾ ਪਵੇਗਾ। ਇਸ ਲਈ ਲੋਕਾਂ ਦੀ ਸੁੱਖ ਸਹੂਲਤਾਂ ਲਈ ਜੋ ਆਮ ਆਦਮੀ ਪਾਰਟੀ ਨੇ ਵਾਅਦੇ ਕੀਤੇ ਸਨ, ਉਹ ਜਲਦ ਹੀ ਪੂਰੇ ਹੋ ਜਾਣਗੇ। ਥੋੜਾ ਸਮਾਂ ਜਰੂਰ ਲੱਗ ਸਕਦਾ ਹੈ। ਪਰ ਕੋਈ ਅਜਿਹਾ ਵਾਅਦਾ ਨਹੀਂ ਹੋਵੇਗਾ ਜੋ ਲੋਕਾਂ ਨਾਲ ਕੀਤਾ ਹੋਇਆ ਪੂਰਾ ਨਾ ਹੋ ਸਕੇ।


