ਗੁਰਦਾਸਪੁਰ, 7 ਅਗਸਤ: (ਸਰਬਜੀਤ ਸਿੰਘ )—ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਕਿਹਾ ਕਿ 75ਵੇਂ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਤਹਿਤ ਜ਼ਿਲ੍ਹੇ ਵਿਚ 13 ਤੋਂ 15 ਅਗਸਤ ਤੱਕ ਹਰ ਸਰਕਾਰੀ ਦਫ਼ਤਰ ਵਿਚ ਪੂਰੇ ਸਨਮਾਨ ਨਾਲ ਰਾਸ਼ਟਰੀ ਝੰਡਾ ਲਹਿਰਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਸ ਸਬੰਧੀ ਵਿਸ਼ੇਸ਼ ਗਤੀਵਿਧੀਆਂ ਆਰੰਭੀਆਂ ਜਾ ਰਹੀਆਂ ਹਨ, ਜਿਸ ਤਹਿਤ ਵੱਖ-ਵੱਖ ਵਿਦਿਅਕ ਅਤੇ ਹੋਰ ਸੰਸਥਾਵਾਂ ਵਿਚ ਸਮਾਗਮ ਕਰਵਾਏ ਜਾਣਗੇ। ਅੱਜ ਉਨ੍ਹਾਂ ਆਨਲਾਈਨ ਵੈਬਕਸ ਰਾਹੀਂ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਇਸ ਸਬੰਧ ਵਿੱਚ ਕੀਤੀਆਂ ਜਾ ਰਹੀਆਂ ਤਿਆਰੀਆਂ ੮ੀ ਸਮੀਖਿਆ ਕੀਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲਾ ਪਰਸ਼ਾਸਨ ਵਲੋਂ ਵੱਖ ਵੱਖ ਖਰੀਦ ਸੈਟਰਾਂ ਸਥਾਪਿਤ ਕੀਤੇ ਹਨ, ਜਿਥੋਂ ਲੋਕ ਰਾਸ਼ਟਰੀ ਝੰਡਾ ਖਰੀਦ ਸਕਦੇ ਹਨ।
ਜ਼ਿਲ੍ਹਾ ਪ੍ਰਸ਼ਾਸਨ ਵਲੋਂ ਦਫਤਰ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਗੁਰਦਾਸਪੁਰ ਤੋਂ ਇਲਾਵਾ ਦੋਰਾਗਲਾ ਬਲਾਕ ਵਿਖੇ ਪਿੰਡ ਦੋਰਾਗਲਾ, ਗਾਹਲੜੀ ਤੇ ਬਹਿਰਾਮਪੁਰ ਵਿਖੇ, ਗੁਰਦਾਸਪੁਰ ਬਲਾਕ ਵਿਚ ਤਿੱਬੜ, ਜੋੜਾਂ ਛੱਤਰਾ, ਪੁਰੇਵਾਲ ਜੱਟਾਂ, ਬੱਬਰੀ ਨੰਗਲ, ਭੁੰਬਲੀ, ਆਲੇਚੱਕ ਵਿਖੇ, ਧਾਰੀਵਾਲ ਬਲਾਕ ਵਿਖੇ ਰਣੀਆ, ਕੋਟ ਸੰਤੋਖ ਰਾਏ, ਕਲੇਰ ਕਲਾ, ਮੱਲੀਆਂ, ਨੌਸ਼ਹਿਰਾ ਮੱਝਾ ਸਿੰਘ ਵਿਖੇ, ਕਲਾਨੌਰ ਬਲਾਕ ਵਿਖੇ ਡੇਅਰੀਵਾਲ ਕਿਰਨ, ਸਾਲੇਚੱਕ, ਕੋਟਲੀ ਖਹਿਰਾ ਵਿਖੇ, ਸਰੀ ਹਰਗੋਬਿੰਦਪੁਰ ਬਲਾਕ ਵਿਖੇ ਘੁੰਮਣ, ਊਧਨਵਾਲ, ਕਾਦੀਆਂ ਬਲਾਕ ਵਿਖੇ ਹਰਚੋਵਾਲ, ਵਡਾਲਾ ਗਰੰਥੀਆਂ, ਬਟਾਲਾ ਬਲਾਕ ਵਿਖੇ ਦਾਲਮ, ਕਿਲਾ ਲਾਲ ਸਿੰਘ ਦੀਨਾਨਗਰ ਬਲਾਕ ਵਿਖੇ ਧਮਰਾਈ, ਪਨਿਆੜ, ਡੇਰਾ ਬਾਬਾ ਨਾਨਕ ਬਲਾਕ ਵਿਖੇ ਧਰਮਕੋਟ ਰੰਧਾਵਾ, ਤਲਵੰਡੀ ਰਾਮਾ, ਕੋਟਲੀ ਸੂਰਤ ਮਿਲੀ, ਧਿਆਨਪੁਰ, ਫਤਿਹਗੜ੍ਹ ਚੂੜੀਆਂ ਬਲਾਕ ਵਿਖੇ ਕਾਲਾ ਅਫਗਾਨਾ, ਘਣੀਏ ਕੇ ਬਾਗਰ, ਅਲੀਵਾਲ, ਭਾਲੋਵਾਲੀ ਅਤੇ ਕਾਹਨੂੰਵਾਨ ਬਰਾਕ ਦੇ ਪਿੰਡਾਂ ਚੱਕ ਸਰੀਰ, ਕਾਹਨੂੰਵਾਨ ਤੇ ਭੈਣੀ ਮੀਆਂ ਖਾ ਵਿਖੇ ਪਰਚੇਜ ਸੈਟਰ ਸਥਾਪਤ ਕੀਤੇ ਗਏ ਹਨ।
ਇਸੇ ਤਰ੍ਹਾਂ ਸ਼ਹਿਰੀ ਖੇਤਰਾਂ, ਗੁਰਦਾਸਪੁਰ ਵਿਖੇ ਹਨੂੰਮਾਨ ਚੌਕ, ਕਾਹਨੂੰਵਾਨ ਚੌਕ, ਪੁਰਾਣੀ ਸਬਜ਼ੀ ਮੰਡੀ, ਦਫਤਰ ਨਗਰ ਕੌਸਲ, ਜਹਾਜ਼ ਚੌਕ ਵਿਖੇ, ਧਾਰੀਵਾਲ ਬੱਸ ਅੱਡਾ, ਪੰਡਿਤ ਰਾਮ ਸਰਨ ਕਾਲੋਨੀ, ਗਾਧੀ ਗਰਾਊਂਡ, ਕੈਨਾਲ ਪਾਰਕ, ਸੰਤੋਸ਼ੀ ਮਾਤਾ ਮੰਦਰ, ਦੀਨਾਨਗਰ ਬੱਸ ਅੱਡਾ, ਦਫਤਰ ਨਗਰ ਕੌਸਲ ਤੇ ਸਸਸ ਸਕੂਲ ਦੇ ਨੇੜੇ, ਡੇਰਾ ਬਾਬਾ ਨਾਨਕ ਬੱਸ ਅੱਡਾ, ਦਫਤਰ ਨਗਰ ਕੌਸਲ, ਮਹਾਰਾਜਾ ਰਣਜੀਤ ਸਿੰਘ ਚੌਕ, ਐਚਡੀਐਫਸੀ ਬੈਕ ਨੇੜੇ, ਫਤਿਹਗੜ੍ਹ ਚੂੜੀਆਂ ਬੱਸ ਅੱਡਾ, ਦਫਤਰ ਨਗਰ ਕੌਸਲ, ਸ਼ਹੀਦ ਭਗਤ ਸਿੰਘ ਚੌਕ, ਸਰੀ ਹਰਗੋਬਿੰਦਪੁਰ ਬੱਸ ਅੱਡਾ, ਦਫਤਰ ਨਗਰ ਕੌਸਲ ਤੇ ਚਬੂਤਰਾ ਚੌਕ ਅਤੇ ਕਾਦੀਆਂ ਬੱਸ ਅੱਡਾ, ਦਫਤਰ ਨਗਰ ਕੌਸਲ ਅਤੇ ਪਰਭਾਕਰ ਚੌਕ ਵਿਖੇ ਖਰੀਦ ਸੈਟਰ ਬਣਾਏ ਗਏ ਹਨ। ਇਸੇ ਤਰ੍ਹਾਂ ਬਟਾਲਾ ਕਾਰਪੋਰੇਸ਼ਨ ਵਲੋਂ ਵੀ ਸ਼ਹਿਰ ਅੰਦਰ ਖਰੀਦ ਕੇਦਰ ਸਥਾਪਿਤ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਰਾਸ਼ਟਰੀ ਝੰਡਾ ਲਗਾਉਂਦੇ ਸਮੇਂ ਉਸ ਦਾ ਪੂਰਾ ਸਨਮਾਨ ਬਰਕਰਾਰ ਰੱਖਣ। ਉਨ੍ਹਾਂ ਕਿਹਾ ਕਿ ਸਰਕਾਰੀ ਦਫ਼ਤਰਾਂ ਵਿਚ ਲਗਾਏ ਜਾਣ ਵਾਲੇ ਰਾਸ਼ਟਰੀ ਝੰਡੇ ਦੇ ਸਨਮਾਨ ਦੀ ਪੂਰੀ ਜ਼ਿੰਮੇਵਾਰੀ ਸਬੰਧਤ ਵਿਭਾਗ ਦੇ ਅਧਿਕਾਰੀ ਦੀ ਹੋਵੇਗੀ। ਉਨ੍ਹਾਂ ਕਿਹਾ ਕਿ 75ਵੇਂ ਆਜ਼ਾਦੀ ਕਾ ਅੰਮ੍ਰਿਤ ਮਹਾੳਤਸਵ ਮਨਾਉਣ ਲਈ ਪੂਰੇ ਦੇਸ਼ ਵਿਚ ‘ਹਰ ਘਰ ਤਿਰੰਗਾ’ ਮੁਹਿੰਮ ਨੂੰ ਲੈ ਕੇ ਪ੍ਰੋਗਰਾਮ ਹੋ ਰਹੇ ਹਨ। ਇਸ ਲਈ ਜ਼ਿਲ੍ਹਾ ਵਾਸੀ ਆਪਣੇ ਰਾਸ਼ਟਰੀ ਝੰਡੇ ਦਾ ਸਨਮਾਨ ਕਰਦੇ ਹੋਏ ਆਪਣੇ ਘਰਾਂ ਵਿਚ ਝੰਡਾ ਲਹਿਰਾ ਕੇ ਜਾਗਰੂਕ ਨਾਗਰਿਕ ਹੋਣ ਦਾ ਸਬੂਤ ਦੇਣ।
ਉਨ੍ਹਾਂ ਕਿਹਾ ਕਿ ਆਮ ਲੋਕ ਆਪਣੇ ਘਰਾਂ ’ਤੇ ਤਿਰੰਗਾ ਦਿਨ-ਰਾਤ ਲਹਿਰਾ ਸਕਦੇ ਹਨ, ਪਰ ਕੋਈ ਵੀ ਇਸ ਤਰ੍ਹਾਂ ਦੀ ਗਤੀਵਿਧੀ ਨਾ ਕੀਤੀ ਜਾਵੇ, ਜਿਸ ਨਾਲ ਰਾਸ਼ਟਰੀ ਝੰਡੇ ਦਾ ਅਪਮਾਨ ਹੋਵੇ।


