ਗੁਰਦਾਸਪੁਰ, 7 ਅਗਸਤ (ਸਰਬਜੀਤ ਸਿੰਘ ) ਦੋ ਦਿਨਾਂ ਲਈ ਜਿਲੇ ਦੇ ਬੀਡੀਪੀਓਜ਼ ਦਫਤਰਾਂ ਵਿਚ ‘ਪ੍ਰਧਾਨ ਮੰਤਰੀ ਕਿਸਾਨ ਨਿਧੀ ਸਕੀਮ’ ਦਾ ਲਾਭ ਲੈਣ ਲਈ ਸੈਲਫ ਰਜਿਸ਼ਟਰੇਸ਼ਨ ਕਰਨ ਵਾਲੇ ਕਿਸਾਨਾਂ ਦੇ ਦਸਤਾਵੇਜ਼ਾਂ ਦੀ ਵੈਰੀਫਕੈਸ਼ਨ ਕੀਤੀ ਵਿਸ਼ੇਸ ਕੇਂਪ ਲਗਾਏ ਗਏ ਸਨ, ਜਿਨਾਂ ਵਿਚ 1659 ਕਿਸਾਨਾਂ ਦੇ ਦਸਤਾਵੇਜ਼ਾਂ ਦੀ ਵੈਰੀਫਿਕੇਸ਼ਨ ਕੀਤੀ ਗਈ। ਪਹਿਲੇ ਦਿਨ 464 ਤੇ ਦੂਜੇ ਦਿਨ 1195 ਦਸਤਾਵੇਜ਼ਾਂ ਦੀ ਵੈਰੀਫਾਈਕੇਸ਼ਨ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਨਿਧੀ ਕੁਮੁਦ ਬਾਮਬਾ, ਵਧੀਕ ਡਿਪਟੀ ਕਮਿਸ਼ਨਰ (ਜ) ਨੇ ਦੱਸਿਆ ਕਿ ‘ਪ੍ਰਧਾਨ ਮੰਤਰੀ ਕਿਸਾਨ ਨਿਧੀ ਸਕੀਮ’ ਦਾ ਲਾਭ ਲੈਣ ਲਈ ਜ਼ਿਲੇ ਦੇ ਜਿਨਾਂ ਕਿਸਾਨਾਂ ਵਲੋਂ ਕਾਮਨ ਸਰਵਿਸ ਸੈਂਟਰਾਂ/ਕੈਫੇ/ਮੋਬਾਇਲ ਐਪ ਰਾਹੀਂ ਸੈਲਫ ਰਜਿਸ਼ਟਰੇਸ਼ਨ ਕਰਵਾਈ ਗਈ ਸੀ ਅਤੇ ਅਜੇ ਤਕ ਉਨਾਂ ਨੂੰ ਇਸ ਸਕੀਮ ਦਾ ਲਾਭ ਨਹੀਂ ਮਿਲਿਆ, ਉਨਾਂ ਕਿਸਾਨਾਂ ਦੇ ਦਸਤਾਵੇਜ਼ਾਂ ਦੀ ਵੈਰੀਫਕੇਸ਼ਨ ਕਰਨ ਲਈ ਦੋ ਦਿਨ ਲਈ ਵਿਸ਼ੇਸ ਕੈਂਪ ਲਗਾਏ ਗਏ ਸਨ। ਇਸ ਮੌਕੇ ਡਾ. ਕੰਵਲਪ੍ਰੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਵੀ ਮੋਜੂਦ ਸਨ.
ਦੱਸਣਯੋਗ ਹੈ ਕਿ ਜ਼ਿਲੇ ਦੇ 11 ਬੀਡੀਪੀਓਜ਼ ਦਫਤਰ ਗੁਰਦਾਸਪੁਰ, ਦੋਰਾਂਗਲਾ, ਦੀਨਾਨਗਰ, ਧਾਰੀਵਾਲ, ਕਲਾਨੋਰ, ਕਾਹਨੂੰਵਾਨ, ਕਾਦੀਆਂ, ਬਟਾਲਾ, ਸ੍ਰੀ ਹਰਗੋਬਿੰਦਪੁਰ, ਫਤਿਹਗੜ੍ਹ ਚੂੜੀਆ ਅਤੇ ਡੇਰਾ ਬਾਬਾ ਨਾਨਕ ਵਿਖੇ ਸਵੇਰੇ 9 ਤੋਂ 5 ਤੱਕ ਕੈਂਪ ਲਗਾਏ ਗਏ ਸਨ।