ਗੁਰਦਾਸਪੁਰ, 23 ਫਰਵਰੀ (ਸਰਬਜੀਤ ਸਿੰਘ)– ਨੈਸ਼ਨਲ ਯੂਥ ਪਾਰਟੀ ਪੰਜਾਬ ਪ੍ਰਧਾਨ ਸਤਨਾਮ ਸਿੰਘ ਗਿੱਲ ਖਨੌਰੀ ਬਾਰਡਰ ਤੇ ਹਰਿਆਣਾ ਦੇ ਪ੍ਰਸਾਸ਼ਨ ਵੱਲੋਂ ਨਿਹੱਥੇ ਕਿਸਾਨਾਂ ਤੇ ਅੰਨੇ੍ਹਵਾਹ ਫਾਈਰਿੰਗ ਕਰਕੇ ਅਥਰੂ ਗੈਸ ਦੁਆਰਾ ਜਾਨੀ ਤੇ ਮਾਲੀ ਨੁਕਸਾਨ ਕਰਨ ਦੀ ਨੈਸ਼ਨਲ ਯੂਥ ਪਾਰਟੀ ਸਖਤ ਸ਼ਬਦਾਂ ‘ਚ ਨਿੰਦਾ ਕਰਦੀ ਹੈ। ਨੈਸ਼ਨਲ ਯੂਥ ਪਾਰਟੀ ਪੰਜਾਬ ਮਾਣਯੋਗ ਪੰਜਾਬ ਐਂਡ ਹਰਿਆਣਾ ਦੇ ਚੀਫ ਜਸਟਿਸ ਤੋਂ ਮੰਗ ਕਰਦੀ ਹੈ ਕਿ ਖਨੌਰੀ ਬਾਰਡਰ ਤੇ ਕਿਸਾਨਾਂ ਨਾਲ ਹੋਈ ਜਿਆਦਤੀ ਦੇ ਮਾਮਲੇ ਨੂੰ ਲੋਕ ਹਿੱਤ ‘ਚ ਦੇਖਦੇ ਹੋਏ,ਇਸ ਦੀ ਨਿਆਇਕ ਜਾਂਚ ਬਿਠਾਉਂਣ ਲਈ ਇਸ ਦਾ ਸ਼ੂ ਮੋਟੋ ਲਵੇ ਤਾਂ ਕਿ ਜ਼ਿੰਮੇਵਾਰ ਲੋਕਾਂ ਦੀ ਸ਼ਨਾਖਤ ਹੋ ਸਕੇ ਅਤੇ ਕਿਸਾਨਾਂ ਨੂੰ ਇਨਸਾਫ਼ ਮਿਲ ਸਕੇ।