ਸੀ ਪੀ ਆਈ ਐਮ ‌ਐਲ ਲਿਬਰੇਸ਼ਨ‌ ਅਤੇ ਮਜ਼ਦੂਰ ਮੁਕਤੀ ਮੋਰਚਾ ਵਲੋਂ ਮਾਈਕਰੋ ਫਾਈਨਾਂਸ ਕੰਪਨੀਆਂ ਦੀ‌‌ ਲੁੱਟ ਵਿਰੁੱਧ ਕੀਤੀ ਰੈਲੀ-ਕਾਮਰੇਡ ਬੱਖਤਪੁਰਾ

ਗੁਰਦਾਸਪੁਰ

ਐਸ ਡੀ ਐਮ ਨੂੰ ਮੰਗ ਪੱਤਰ ਦਿੱਤਾ ਗਿਆ

ਫਤਿਹਗੜ੍ਹ ਚੂੜੀਆਂ, ਗੁਰਦਾਸਪੁਰ, 8 ਫਰਵਰੀ (ਸਰਬਜੀਤ ਸਿੰਘ)– ਫਤਿਹਗੜ੍ਹ ਚੂੜੀਆਂ ਦੀ ਦਾਣਾਂ ਮੰਡੀ ਵਿਖੇ ਸੀ ਪੀ ਆਈ ਐਮ ‌ਐਲ ਲਿਬਰੇਸ਼ਨ‌ ਅਤੇ ਮਜ਼ਦੂਰ ਮੁਕਤੀ ਮੋਰਚਾ ਵਲੋਂ ਮਾਈਕਰੋ ਫਾਈਨਾਂਸ ਕੰਪਨੀਆਂ ਦੀ‌‌ ਲੁਟ ਵਿਰੁੱਧ ਰੈਲੀ ਅਤੇ ਪ੍ਰਦਰਸ਼ਨ ਕਰਨ ਉਪਰੰਤ ਐਸ ਡੀ ਐਮ ਨੂੰ ਮੰਗ ਪੱਤਰ ਦਿੱਤਾ ਗਿਆ।

ਇਸ ਸਮੇਂ ਬੋਲਦਿਆਂ ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਦਲਬੀਰ ਭੋਲਾ ਮਲਕਵਾਲ, ਤਹਿਸੀਲ ਪ੍ਰਧਾਨ ਰਮਨਪ੍ਰੀਤ ਪਿਡੀ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ‌ ਕਿਹਾ ਕਿ ਗਰੀਬ ਪਰਿਵਾਰਾਂ ਦੀ ਪੰਜਾਬ ਅੱਧੀ ਅਬਾਦੀ ਮੈਕਰੋ ਫਾਈਨਾਂਸ ਕੰਪਨੀਆਂ ਨੇ ਆਪਣੇ ਕਰਜ਼ਾ ਜਾਲ ਵਿਚ ਫਸਾ ਰੱਖਿਆ ਹੈ,ਇਕ ਇਕ ਪ੍ਰੀਵਾਰ ਨੂੰ ਪੰਜ ਪੰਜ,ਛੇ ਛੇ ਲੋਨ ਦੇ ਰੱਖੇਂ ਹਨ ਜਿਸ ਕਰਜ਼ੇ ਦੀਆਂ ਇਨ੍ਹਾਂ ਦਿਹਾੜੀ ਦਾਰ ਪ੍ਰੀਵਾਰਾਂ ਵਲੋਂ ਕਿਸ਼ਤਾਂ ਦੇਣੀਆ ਸੰਭਵ ਹੀ ਨਹੀਂ ਰਿਹਾ , ਉਨ੍ਹਾਂ ਸਾਹਮਣੇ ਇਕ ਹੀ ਰਸਤਾ ਹੈ ਕਿ ਜਾਂ ਉਹ ਖੁਦਕੁਸ਼ੀ ਕਰਨ ਜਾਂ ਕੰਪਨੀਆਂ ਵਿਰੁਧ ਬਗਾਵਤ ਕਰਨ,ਪਰ‌ ਕੰਪਨੀਆਂ ਦੇ ਮੁਲਾਜ਼ਮ ਕਰਜਾਧਾਰਕਾ ਦੇ ਘਰਾਂ ਵਿੱਚ ਜਾ ਕੇ ਜ਼ਬਰਦਸਤੀ ਕਿਸ਼ਤਾਂ ਦੀ ਮੰਗ ਕਰ ਰਹੇ ਹਨ ਜੋ ਸਰਾਸਰ ਧਕੇਸਾਹੀ ਹੈ। ਆਗੂਆਂ ਕਿਹਾ ਕਿ ਗਰੀਬ ਪਰਿਵਾਰਾਂ ਦੇ ਕਰਜ਼ੇ ਦੇ ਮਕੜ ਜਾਲ ਵਿਚ ਫਸਣ ਲਈ ਸਰਕਾਰਾਂ ਮੁਲਜ਼ਮ ਹਨ ਜਿਨ੍ਹਾਂ ਸਰਕਾਰਾਂ ਨੇ ਮਾਈਕਰੋ ਫਾਈਨਾਂਸ ਕੰਪਨੀਆਂ ਨੂੰ ਖੁਲ ਖੇਡਣ ਦੀ ਇਜਾਜ਼ਤ ਦੇ ਰੱਖੀ ਹੈ ਅਤੇ ਦੂਸਰੇ ਪਾਸੇ ਇਨ੍ਹਾਂ ਕਰਜਾਧਾਰਕ ਪ੍ਰੀਵਾਰਾਂ ਨੂੰ ਰੋਜ਼ਗਾਰ ਦੇਣ ਲਈ ਕੋਈ ਨੀਤੀ ਤਹਿ ਕੀਤੀ। ਆਗੂਆਂ ਕਿਹਾ ਕਿ ਦਿੱਲੀ ਅਤੇ ਪੰਜਾਬ ਸਰਕਾਰ ਮਾਈਕਰੋ ਫਾਈਨਾਂਸ ਕੰਪਨੀਆਂ ਦਾ ਕਰਜ਼ਾ ਆਪਣੇ ਜੁਮੇਂ ਲਵੇ ਅਤੇ ਫਾਈਨਾਂਸ ਕੰਪਨੀਆਂ ਵਲੋਂ ਖਿਲਾਰੇ ਕਰਜ਼ੇ ਦੀ ਜਾਂਚ ਪੜਤਾਲ ਕੀਤੀ ਜਾਵੇ,ਮਾਨ ਸਰਕਾਰ ਔਰਤਾਂ ਨੂੰ 1000‌‌ ਰੁਪਏ ਮਹੀਨਾ ਦੇਣ ਦੀ ਗਰੰਟੀ ਪੂਰੀ ਕਰੇ, ਮਜ਼ਦੂਰਾਂ ਦੇ ਲਾਲ ਲਕੀਰ ਅੰਦਰਲੇ ਘਰਾਂ ਨੂੰ ਮਾਲ‌‌ ਮਹਿਕਮੇ ਵਿਚ ਦਰਜ ਕੀਤਾ ਜਾਵੇ।ਇਸ ਸਮੇਂ ਕਵਿਤਾ ਘਣੀਆਂ, ਰਾਜਵਿੰਦਰ ਬਦੋਵਾਲ, ਸੁਖਵਿੰਦਰ, ਸਰਬਜੀਤ ਕੌਰ ਮਨੀਪੁਰ, ਰਜਵੰਤ ਕੌਰ,ਰੀਟਾ ਅਤੇ ਮਨਪ੍ਰੀਤ ਕੌਰ ਨੇ ਵੀ ਸੰਬੋਧਨ ਕੀਤਾ।

Leave a Reply

Your email address will not be published. Required fields are marked *