ਗੁਰਦਾਸਪੁਰ, 16 ਜਨਵਰੀ (ਸਰਬਜੀਤ ਸਿੰਘ)–ਐਸ.ਐਸ.ਪੀ ਗੁਰਦਾਸਪੁਰ ਦਯਾਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਨਸ਼ੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਥਾਣਾ ਪੁਰਾਣਾ ਸ਼ਾਲਾ ਦੀ ਪੁਲਸ ਨੇ 30 ਹਜਾਰ ਐਮ.ਐਲ ਨਜਾਇਜ ਸ਼ਰਾਬ ਸਮੇਤ ਇੱਕ ਮੁਲਜ਼ਮ ਨੂੰ ਕਾਬੂ ਕੀਤਾ ਹੈ।
ਸਹਾਇਕ ਸਬ ਇੰਸਪੈਕਟਰ ਜੈ ਸਿੰਘ ਨੇ ਦੱਸਿਆ ਕਿ ਮੁੱਖਬਰ ਤੋ ਸੂਚਨਾ ਮਿਲੀ ਸੀ ਕਿ ਡੈਵਿਡ ਮਸੀਹ ਪੁੱਤਰ ਰਾਜਾ ਮਸੀਹ ਵਾਸੀ ਲੱਖੋਵਾਲ ਨਾਜਾਇਜ਼ ਸ਼ਰਾਬ ਵੇਚਦਾ ਧੰਦਾ ਕਰਦਾ ਹੈ। ਅੱਜ ਉਹ ਆਪਣੀ ਸਕੂਟਰੀ ਤੇ ਮੌਜਪੁਰ ਤੋਂ ਸ਼ਰਾਬ ਲਿਆ ਕੇ ਆ ਰਿਹਾ ਹੈ। ਜੇਕਰ ਹੁਣੇ ਹੀ ਟੀ ਪੁਆਇੰਟ ਪਿੰਡ ਦਾਊਵਾਲ ਚੈਕਿੰਗ ਕੀਤੀ ਜਾਵੇ ਤਾਂ ਉਸਨੂੰ ਕਾਬੂ ਕੀਤਾ ਜਾ ਸਕਦਾ ਹੈ। ਸੂਚਨਾ ਦੇ ਆਧਾਰ ਤੇ ਟੀ. ਪੁਵਾਇੰਟ ਪਿੰਡ ਦਾਊਵਾਲ ਨਾਕਾ ਲਗਾ ਕੇ ਵਾਹਨਾਂ ਦੀ ਚੈਕਿੰਗ ਕਰਨੀ ਸ਼ੁਰੂ ਕਰ ਦਿੱਤੀ ਗਈ। ਇਸੇ ਦੌਰਾਨ ਉਕਤ ਨੌਜਵਾਨ ਆਪਣੀ ਸਕੂਟਰੀ ਤੇ ਸਵਾਰ ਹੋ ਕੇ ਆ ਰਿਹਾ ਸੀ। ਜਿਸ ਨੇ ਦੂਰ ਹੀ ਪੁਲਿਸ ਪਾਰਟੀ ਨੂੰ ਵੇਖ ਲਿਆ ਅਤੇ ਭੱਜਣ ਦੀ ਕੋਸ਼ਿਸ਼ ਕਰਨ ਲੱਗਾ ਪਰ ਪੁਲਿਸ ਕਰਮਚਾਰੀਆਂ ਨੇ ਉਸ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ। ਜਿਸ ਕੋਲੋਂ 30 ਹਜਾਰ ਐਮਐਲ ਨਜਾਇਜ਼ ਸ਼ਰਾਬ ਬਰਾਮਦ ਕਰਕੇ ਉਸ ਦੇ ਖਿਲਾਫ ਐਨਡੀਪੀਸੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਇੱਥੇ ਵਰਣਯੋਗ ਹੈ ਕਿ ਪ੍ਰੈਸ ਦੇ ਸਰਵੇ ਅਨੁਸਾਰ ਜਿਲ੍ਹਾ ਗੁਰਦਾਸਪੁਰ ਦੇ ਪਿੰਡ ਡੀਡਾ ਸੈਣੀਆਂ, ਗਾਂਧੀਆ, ਅਵਾਂਖਾ, ਜੌੜਾ ਛੱਤਰਾਂ ਵਿਖੇ 1972 ਤੋਂ ਇਨ੍ਹਾਂ ਪਿੰਡਾਂ ਵਿੱਚ ਸ਼ਰਾਬ ਤੇ ਨਸ਼ਾ ਤਸੱਕਰੀ ਦਾ ਧੰਦਾ ਹੁਣ ਤੱਕ ਚੱਲਦਾ ਰਿਹਾ ਹੈ। ਜਿਸਨੂੰ ਜਿਲ੍ਹੇ ਦੇ ਐਸ.ਐਸ.ਪੀ ਦਯਾਮਾ ਹਰੀਸ਼ ਕੁਮਾਰ ਨੇ ਖੁੱਦ ਕਮਾਨ ਸੰਭਾਲ ਕੇ ਉਕਤ ਪਿੰਡਾਂ ਵਿੱਚੋਂ ਨਸ਼ੇ ਦੀ ਲਾਹਨਤ ਨੂੰ ਖਤਮ ਕੀਤਾ ਹੈ। ਜੋ ਕਿ ਇੱਕ ਗੁਰਦਾਸਪੁਰ ਜਿਲ੍ਹੇ ਲਈ ਮਿਸਾਲ ਹੈ।


