ਗੁਰਦਾਸਪੁਰ, 10 ਜਨਵਰੀ (ਸਰਬਜੀਤ ਸਿੰਘ)—ਐਸ.ਐਸ.ਪੀ ਗੁਰਦਾਸਪੁਰ ਦਯਾਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸ਼ਰਾਰਤੀ ਅਨ੍ਹਸਰਾਂ ਤੇ ਦਬੌਚਣ ਲਈ ਚਲਾਈ ਗਈ ਮੁਹਿੰਮ ਤਹਿਤ ਥਾਣਾ ਪੁਰਾਣਾਸ਼ਾਲਾ ਦੀ ਪੁਲਸ ਨੇ ਮੋਟਰਸਾਇਕਲ ਚੋਰੀ ਕਰਨ ਵਾਲੇ ਇੱਕ ਚੋਰ ਨੂੰ ਕਾਬੂ ਕਰਕੇ ਉਸ ਕੋਲੋਂ ਚੋਰੀ ਦੇ 5 ਮੋਟਰਸਾਇਕਲ ਬਰਾਮਦ ਕੀਤੇ ਗਏ ਹਨ।
ਥਾਣਾ ਮੁੱਖ ਕਰਿਸ਼ਮਾ ਨੇ ਦੱਸਿਆ ਕਿ ਸੰਜੀਵ ਕੁਮਾਰ ਨੇ ਸ਼ਿਕਾਇਤ ਦਿੱਤੀ ਸੀ ਕਿ ਉਸਨੇ ਆਪਣੇ ਕੰਮ ਕਾਰ ਕਰਨ ਲਈ ਅਪਣਾ ਮੋਟਰਸਾਇਕਲ ਪਿੰਡ ਪੰਡੋਰੀ ਮਹੰਤਾ ਆਇਆ ਸੀ ਤੇ ਮੋਟਰਸਾਇਕਲ ਉਥੇ ਲਗਾ ਕੇ ਅੰਦਰ ਘੁੰਮਣ ਅਤੇ ਜਗ੍ਹਾ ਵੇਖਣ ਲਈ ਚੱਲਾ ਗਿਆ। ਜਦੋਂ ਉਹ ਕਰੀਬ 1 ਘੰਟੇ ਬਾਅਦ ਬਾਹਰ ਆਇਆ ਦੇਖਿਆ ਕਿ ਉਸਕਾ ਮੋਟਰਸਾਇਕਲ ਆਪਣੀ ਜਗ੍ਹਾਂ ਤੇ ਨਹੀ ਸੀ। ਉਸ ਨੂੰ ਬਾਅਦ ਵਿੱਚ ਪਤਾ ਲੱਗਾ ਕਿ ਉਸਦਾ ਮੋਟਰਸਾਇਕਲ ਚਰਨਜੀਤ ਸਿੰਘ ਉਰਫ ਚੰਨੀ ਪੁੱਤਰ ਜਗੀਰ ਸਿੰਘ ਵਾਸੀ ਤਲਵੰਡੀ ਨੇ ਚੋਰੀ ਕੀਤਾ ਸੀ। ਇਸ ਤੋਂ ਬਾਅਦ ਟੀਮ ਦਾ ਗਠਨ ਕੀਤਾ ਗਿਆ। ਜਿਸ ਵਿੱਚ ਸਹਾਇਕ ਸਬ ਇੰਸਪੈਕਟਰ ਜੈ ਸਿੰਘ ਦੀ ਅਗੁਵਾਈ ਟੀਮ ਵੱਲੋਂ ਉਕਤ ਚੋਰ ਨੂੰ ਫੜਿਆ ਗਿਆ। ਜਿਸਦੀ ਨਿਸ਼ਾਨਦੇਹੀ ਤੇ ਉਸਦੇ ਕਬਜ਼ੇ ‘ਚੋਂ 5 ਚੋਰੀ ਦੇ 4 ਸਪਲੈਂਡਰ ਅਤੇ 1 ਪਲਸਰ ਮੋਟਰਸਾਇਕਲ ਬਰਾਮਦ ਕੀਤੇ ਗਏ ਹਨ।