ਸਰਕਾਰ ਦੇ 19 ਮਹੀਨੇ ਦੇ ਰਾਜ ਵਿੱਚ ਗਰੀਬਾਂ ਅਤੇ ਕਿਸਾਨਾਂ ਦਾ ਧੇਲਾ ਕਰਜ਼ਾ ਮੁਆਫ਼ ਨਹੀਂ ਕੀਤਾ-ਬੱਖਤਪੁਰਾ
ਗੁਰਦਾਸਪੁਰ, 16 ਦਸੰਬਰ (ਸਰਬਜੀਤ ਸਿੰਘ)– ਸੁੱਖਾ ਸਿੰਘ ਮਹਿਤਾਬ ਸਿੰਘ ਪਾਰਕ ਵਿਖੇ ਗਰੀਬਾ ਨੂੰ ਦਿਤਾ ਨਿਜੀ ਵਿੱਤੀ ਕੰਪਨੀਆਂ ਵਲੋਂ ਕਰਜ਼ਾ ਸਰਕਾਰ ਦੇ ਜਿੰਮੇਂ ਪਾਉਣ ਦੀ ਮੰਗ ਨੂੰ ਲੈਕੇ ਸੀ ਪੀ ਆਈ ਐਮ ਐਲ ਲਿਬਰੇਸ਼ਨ ਅਤੇ ਮਜ਼ਦੂਰ ਮੁਕਤੀ ਮੋਰਚਾ ਵਲੋਂ ਰੈਲੀ ਕੀਤੀ ਗਈ।ਇਸ ਸਬੰਧੀ ਬੋਲਦਿਆਂ ਮਜ਼ਦੂਰ ਆਗੂ ਗੁਲਜ਼ਾਰ ਸਿੰਘ ਭੁੰਬਲੀ, ਕਪਤਾਨ ਸਿੰਘ ਬਾਸਰਪੁਰਾ, ਸਰਬਜੀਤ ਕੌਰ ਕਿਲਾ ਲਾਲ ਸਿੰਘ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਮਾਨ ਸਰਕਾਰ ਨੇ ਚੋਣਾਂ ਸਮੇਂ ਮਜ਼ਦੂਰਾਂ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦੀ ਗਰੰਟੀ ਕੀਤੀ ਸੀ ਪਰ ਸਰਕਾਰ ਦੇ 19 ਮਹੀਨੇ ਦੇ ਰਾਜ ਵਿੱਚ ਗਰੀਬਾਂ ਅਤੇ ਕਿਸਾਨਾਂ ਦਾ ਧੇਲਾ ਕਰਜ਼ਾ ਮੁਆਫ਼ ਨਹੀਂ ਕੀਤਾ ਗਿਆ ਬਲਕਿ ਗਰੀਬਾਂ ਸਿਰ ਨਿਜੀ ਵਿੱਤੀ ਕੰਪਨੀਆਂ ਦਾ ਕਰਜ਼ਾ ਹੋਰ ਵੱਧ ਗਿਆ ਹੈ ਜਿਸ ਕਰਜ਼ੇ ਦੀਆਂ ਕਿਸ਼ਤਾਂ ਦੇਣ ਤੋਂ ਇਹ ਪ੍ਰੀਵਾਰ ਪੂਰੀ ਤਰ੍ਹਾਂ ਅਸਮਰਥ ਹਨ ਕਿਉਂਕਿ ਸਰਕਾਰਾ ਪਾਸ ਗਰੀਬਾਂ ਨੂੰ ਰੋਜ਼ਗਾਰ ਦੇਣ ਦੀ ਕੋਈ ਵੀ ਵਿਊਂਤ ਨਹੀਂ ਹੈ।ਲੋੜ ਇਸ ਗੱਲ ਦੀ ਹੈ ਕਿ ਸਰਕਾਰ ਆਪਣੀ ਇਸ਼ਤਿਹਾਰਬਾਜ਼ੀ ਸਮੇਤ ਬਾਹਰਲੇ ਪ੍ਰਾਂਤਾਂ ਵਿਚ ਚੋਣ ਪ੍ਰਚਾਰ ਉਪਰ ਕਰੋੜਾਂ ਰੁਪਏ ਉਜਾੜਨ ਦੀ ਬਜਾਏ ਗਰੀਬ ਪਰਿਵਾਰਾਂ ਦਾ ਕਰਜ਼ਾ ਆਪਣੇ ਜੁਮੇਂ ਲੈਂਦੀ ਪਰ ਮਾਨ ਅਤੇ ਮੋਦੀ ਸਰਕਾਰ ਗਰੀਬਾਂ ਦੀ ਸਾਰ ਲੈਣ ਦੀ ਬਿਜਾਏ ਕਰੋੜਾਂ ਰੁਪਏ ਆਪਣੀ ਰਾਜਨੀਤੀ ਚਮਕਾਉਣ ਤੇ ਲਗੀਆਂ ਪਈਆਂ ਹਨ। ਆਗੂਆਂ ਨਿਜੀ ਕੰਪਨੀਆਂ ਉੱਪਰ ਕਰਜਾ ਦੇਣ ਸਮੇਂ ਬੇਨਿਜਮੀਆ ਦੇ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਮਾਈਕਰੋ ਫਾਈਨਾਂਸ ਕੰਪਨੀਆਂ ਦੇ ਪੈਸੇ ਸਮੇਤ ਇਨ੍ਹਾਂ ਦੇ ਰੋਲ ਬਾਰੇ ਜਾਂਚ ਕਰਵਾਏ, ਇਨ੍ਹਾਂ ਕੰਪਨੀਆਂ ਦੁਆਰਾ ਤਕਰਜਾਧਾਰੀਆ ਤੋਂ ਕੋਰੇ ਚੈਕ, ਅਸ਼ਟਾਮ ਅਤੇ ਦਸਤਖ਼ਤਾਂ ਵਾਲੇ ਕੋਰੇ ਕਾਗਜ਼ ਲੈਣ ਸਬੰਧੀ ਸਰਕਾਰ ਤੋਂ ਕਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।ਇਸ ਪਿਕੀ ਤਲਿਬਪੁਰ, ਬਲਬੀਰ ਭੋਲਾ ਮਲਕਵਾਲ, ਕੁਲਦੀਪ ਰਾਜੂ, ਸੋਨੀਆ ਮਧਰਾ, ਸੁਨੀਤਾ ਬਹਾਦਰ ਪੁਰ , ਬੰਟੀ ਪਿੰਡਾਂ ਰੋੜੀ ਅਤੇ ਮਨਜੀਤ ਸ਼ਾਹਪੁਰ ਹਾਜ਼ਰ ਸਨ।


