ਮਾਨ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਘਰਾਂ ਵਿੱਚ ਕਈ ਸਰਟੀਫਿਕੇਟ ਦੇਣ ਵਾਲੇ ਕੀਤੇ ਐਲਾਨ ਦੀ ਹਰ ਵਰਗ ਕਰ ਰਿਹਾ ਪ੍ਰਸ਼ੰਸ਼ਾ-ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 12 ਦਸੰਬਰ (ਸਰਬਜੀਤ ਸਿੰਘ)– ਲੁਧਿਆਣਾ ਵਿਖੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਲੋਕਾਂ ਨੂੰ ਘਰਾਂ ਵਿੱਚ ਕਈ ਸਰਟੀਫਿਕੇਟ ਦੇਣ ਵਾਲੇ ਕੀਤੇ ਐਲਾਨ ਦੀ ਹਰ ਵਰਗ ਦੇ ਲੋਕਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਹ ਫੈਸਲਾ ਲੋਕਾਂ ਦੀ ਮੰਗ ਅਤੇ ਸਮੇਂ ਦੀ ਲੋੜ ਵਾਲਾਂ ਹੈ ਕਿਹਾ ਜਾ ਸਕਦਾ ਹੈ,ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਵੱਲੋਂ ਲੈ ਇਸ ਫੈਸਲੇ ਪੂਰਨ ਹਮਾਇਤ ਅਤੇ ਇਸ ਨੂੰ ਸਮੇਂ ਦੀ ਲੋੜ ਵਾਲਾਂ ਇਕ ਵਧੀਆ ਫੈਸਲਾ ਦੱਸਦਿਆਂ ਸਪਸ਼ਟ ਕੀਤਾ ਕਿ ਇਸ ਨਾਲ ਲੋਕਾਂ ਨੂੰ ਦਫ਼ਤਰਾਂ ਦੇ ਗੇੜੇ ਮਾਰਨ ਤੋਂ ਜਿਥੇ ਛੁਟਕਾਰਾ ਮਿਲੇਗਾ ਅਤੇ ਲੋਕ ਅਸਾਨੀ ਨਾਲ ਆਪਣੇ ਘਰਾਂ ਦੇ ਕੰਮ ਕਰਦੇ ਕਰਦੇ ਇਹ ਸਹੂਲਤ ਪ੍ਰਾਪਤ ਕਰ ਸਕਣਗੇ ਉਥੇ ਇਹ ਫੈਸਲਾ ਦੂਜੀਆਂ ਸਰਕਾਰਾਂ ਤੋਂ ਅਲੱਗ ਤੇ ਬਦਲਾਵਾਲਾ ਹੈ, ਕਿਉਂਕਿ ਇਹਨਾਂ ਸਰਟੀਫਿਕੇਟਾਂ ਦੀ ਪੜੇ ਲਿਖੇ ਨੌਜਵਾਨਾਂ, ਸਿਆਸੀ, ਵਿਧਵਾਵਾਂ ,ਹੈਡੀਕੈਪ, ਬੁਢਾਪਾ ਪੈਨਸ਼ਨ ਤੇ ਜਾਤੀ ਸਰਟੀਫਿਕੇਟਾਂ ਤੋਂ ਇਲਾਵਾ ਕਈ ਹੋਰ ਸਿਆਸੀਆਂ ਨੂੰ ਸਮੇਂ ਸਮੇਂ ਜ਼ਰੂਰਤ ਪੈਂਦੀ ਰਹਿੰਦੀ ਹੈ ਅਤੇ ਦਫਤਰਾਂ ਵਾਲੇ ਇਸ ਛੋਟੇ ਜਿਹੇ ਕੰਮ ਲਈ ਜਿਥੇ ਸਰਕਾਰੀ ਦਫ਼ਤਰਾਂ ਦੇ ਗੇੜੇ ਮਾਰਦੇ ਰਹਿੰਦੇ ਸਨ, ਉਥੇ ਅਜਿਹੇ ਛੋਟੇ ਜਿਹੇ ਕੰਮ ਲਈ ਵੀ ਰਿਸ਼ਵਤ ਦੇਣ ਲਈ ਮਜਬੂਰ ਹੁੰਦੇ ਸਨ।

ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਇਸ ਫੈਸਲੇ ਦਾ ਸਵਾਗਤ ਕਰਦੀ ਹੋਈ ਇਸ ਦੀ ਹਮਾਇਤ ਅਤੇ ਮੰਗ ਕਰਦੀ ਹੈ ਇਸ ਸਬੰਧੀ ਜਾਰੀ ਕੀਤੇ ਗਏ ਨੰਬਰਾਂ ਤੇ ਡਿਉਟੀਆਂ ਦੇਣ ਵਾਲੇ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਜਾਰੀ ਕਰਨ ਕਿ ਉਹ ਇਮਾਨਦਾਰੀ ਨਾਲ ਦੋ ਤਿੰਨ ਦਿਨ ਬਾਅਦ ਇਹ ਸਰਟੀਫਿਕੇਟ ਫੋਨ ਆਉਣ ਤੋਂ ਤੁਰੰਤ ਬਾਅਦ ਸ਼ਿਕਾਇਤ ਕਰਤਾ ਦੇ ਘਰ ਪਹੁਚਾਉਣ ਵਿਚ ਅਣਗਹਿਲੀ ਜਾ ਦੇਰੀ ਕਰਨ ਵਾਲਿਆਂ ਤੇ ਸਖ਼ਤ ਕਾਰਵਾਈ ਕਰਨ ਦੇ ਹੁਕਮ ਜਾਰੀ ਕਰਨ ਤਾਂ ਕਿ ਸਬੰਧਤ ਦਫ਼ਤਰਾਂ ਦੇ ਕਰਮਚਾਰੀਆਂ ਨੂੰ ਫ਼ਿਕਰ ਹੋਵੇਗਾ ਕਿ ਅਗਰ ਸਰਟੀਫਿਕੇਟ ਦੇਣ ਲਈ ਦੇਰੀ ਕੀਤੀ, ਤਾਂ ਮੇਰੇ ਤੇ ਸਰਕਾਰੀ ਕਾਰਵਾਈ ਹੋ ਸਕਦੀ ਹੈ?ਤਾਂ ਹੀ ਇਹ ਕਾਰਜ਼ ਪਾਰਦਰਸ਼ੀ ਢੰਗ ਨਾਲ ਤੇ ਇਮਾਨਦਾਰੀ ਨਾਲ ਸਿਰੇ ਚਾੜ੍ਹਿਆ ਜਾ ਸਕਦਾ ਹੈ ਅਤੇ ਲੋਕਾਂ ਦੀ ਦਫ਼ਤਰਾਂ ਤੋਂ ਖੱਜਲ ਖ਼ੁਆਰੀ ਨੂੰ ਰੋਕਿਆ ਜਾ ਸਕਦਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਲੋਕਾਂ ਨੂੰ ਕਈ ਲੋੜੀਂਦੇ ਸਰਟੀਫਿਕੇਟ ਸਰਕਾਰੀ ਕਰਮਚਾਰੀਆਂ ਵੱਲੋਂ ਫੋਨ ਤੇ ਘਰ ਹੀ ਮੁਹੱਇਆ ਕਰਾਉਣ ਦੀ ਸ਼ਲਾਘਾ ਅਤੇ ਅਜਿਹੇ ਸਰਟੀਫਿਕੇਟ ਇਛੂ ਕਰਨ ਵਾਲਿਆਂ ਤੇ ਕੁਤਾਹੀ ਕਰਨ ਵਾਲਿਆਂ ਤੇ ਸਖ਼ਤ ਕਾਰਵਾਈ ਕਰਨ ਦੇ ਹੁਕਮ ਜਾਰੀ ਕਰਨ ਦੀ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ ,ਭਾਈ ਖਾਲਸਾ ਨੇ ਕਿਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤਾ ਗਿਆ ਇਹ ਉਪਰਾਲਾ ਸ਼ਲਾਘਾਯੋਗ ਹੈ ਤੇ ਦੂਸਰੀਆਂ ਸਰਕਾਰਾਂ ਤੋਂ ਅਲੱਗ ਦੇ ਨਾਲ ਨਾਲ ਲੋਕਾਂ ਦੀ ਭਲਾਈ ਤੇ ਸਮੇਂ ਦੀ ਲੋੜ ਵਾਲਾ ਹੈ ਕਿਹਾ ਜਾ ਸਕਦਾ ਹੈ,ਉਹਨਾਂ ਕਿਹਾ ਇਹਨਾਂ ਸੇਵਾਵਾਂ ਨੂੰ ਦੇਣ ਵਾਲੇ ਸਰਕਾਰੀ ਦਫ਼ਤਰਾਂ ਦੇ ਕਰਮਚਾਰੀਆਂ ਨੂੰ ਇਮਾਨਦਾਰੀ ਨਾਲ ਬਿਨਾਂ ਕਿਸੇ ਦੇਰੀ ਨਾਲ ਲੋਕਾਂ ਦੇ ਘਰਾਂ ਵਿੱਚ ਫੋਨ ਆਉਣ ਤੋਂ ਤੁਰੰਤ ਬਾਅਦ ਦੋ ਜਾਂ ਤਿੰਨ ਦਿਨ ਬਾਅਦ ਸਰਟੀਫਿਕੇਟ ਦੇਣ ਦੀ ਲੋੜ ਤੇ ਜ਼ੋਰ ਦੇਣ ਤੇ ਕੁਤਾਹੀ ਕਰਨ ਵਾਲਿਆਂ ਤੇ ਸਖ਼ਤ ਕਾਰਵਾਈ ਕਰਨ ਦੀਆਂ ਹਦਾਇਤਾਂ ਜਾਰੀ ਕਰਨ, ਤਾਂ ਹੀ ਇਹ ਉਪਰਾਲਾ ਉਸਾਰੂ ਤੇ ਸਾਰਥਕ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕਦਾ ਹੈ, ਭਾਈ ਖਾਲਸਾ ਨੇ ਬਿਆਨ’ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਧੀ ਵੱਲੋਂ ਆਪਣੇ ਪਿਤਾ ਤੇ ਕੀਤੇ ਸਵਾਲਾਂ ਨੂੰ ਉਹਨਾਂ ਦੇ ਘਰ ਦਾ ਨਿਜੀ ਮਸਲਾ ਦੱਸਦਿਆਂ ਵਿਰੋਧੀਆਂ ਵਲੋਂ ਇਸ ਤੇ ਰਾਜਨੀਤੀ ਕਰਨ ਵਾਲਿਆਂ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ, ਉਨ੍ਹਾਂ ਭਾਈ ਖਾਲਸਾ ਨੇ ਕਿਹਾ ਰਾਜਨੀਤਕ ਲੋਕਾਂ ਨੂੰ ਸਾਰਥਕ ਢੰਗ ਨਾਲ ਰਾਜਨੀਤੀ ਕਰਨੀ ਚਾਹੀਦੀ ਹੈ ਅਤੇ ਕਿਸੇ ਦੇ ਨਿਜੀ ਘਰੇਲੂ ਮਸਲੇ ਨੂੰ ਉਛਾਲਕੇ ਲੋਕ ਤੇ ਸਮਾਜ ਵਿਰੋਧੀ ਨੀਤੀ ਤੋਂ ਗ਼ੁਰੇਜ਼ ਕਰਨਾ ਚਾਹੀਦਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਈ ਅਮਰਜੀਤ ਸਿੰਘ ਧੂਲਕਾ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਲਖਵਿੰਦਰ ਸਿੰਘ ਰਾਜਿਸਥਾਨ ਭਾਈ ਸਿੰਦਾ ਸਿੰਘ ਨਿਹੰਗ ਅਤੇ ਪਿਰਥੀ ਸਿੰਘ ਧਾਲੀਵਾਲ ਧਰਮਕੋਟ ਭਾਈ ਮਨਜਿੰਦਰ ਸਿੰਘ ਅਤੇ ਭਾਈ ਰਛਪਾਲ ਸਿੰਘ ਕਮਾਲਕੇ ਭਾਈ ਅਵਤਾਰ ਸਿੰਘ ਅੰਮ੍ਰਿਤਸਰ ਭਾਈ ਦਿਲਬਾਗ ਸਿੰਘ ਬਾਗੀ ਭਾਈ ਬਲਵਿੰਦਰ ਸਿੰਘ ਖਡੂਰ ਸਾਹਿਬ ਭਾਈ ਜਗਜੀਤ ਸਿੰਘ ਸੈਦੇਸਾਹ ਵਾਲਾ ਭਾਈ ਸਗਲਾ ਤੇ ਭਾਈ ਅਜੈਬ ਸਿੰਘ ਧਰਮਕੋਟ ਭਾਈ ਸੁਖਵਿੰਦਰ ਸਿੰਘ ਹਜ਼ਾਰਾਂ ਸਿੰਘ ਵਾਲਾ ਆਦਿ ਆਗੂ ਹਾਜ਼ਰ ਸਨ ।

ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ ਭਾਈ ਸਗਲਾ ਤੇ ਭਾਈ ਸਿੰਦਾ ਸਿੰਘ ਨਿਹੰਗ ਧਰਮ ਕੋਟ।

Leave a Reply

Your email address will not be published. Required fields are marked *