ਗੁਰਦਾਸਪੁਰ, 6 ਦਸੰਬਰ (ਸਰਬਜੀਤ ਸਿੰਘ)– ਗੁਰੂ ਰਾਮਦਾਸ ਅਕੈਡਮੀ ਔਜਲਾ ਵਿਖੇ ਅੱਜ ਸਵਰਗ ਵਾਸੀ ਗੁਰਦਿਆਲ ਸਿੰਘ ਦੀ ਨਿੱਘੀ ਯਾਦ ਵਿੱਚ ਦੂਜਾ ਓਪਨ ਬਾਸਕਿਟ ਬਾਲ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿੱਚ ਅੱਠ ਟੀਮਾਂ ਨੇ ਹਿੱਸਾ ਲਿਆ ਗੁਰਦਾਸਪੁਰ 25 ਮੈਕ ਆਰਮੀ, ਗੁਰਦਾਸਪੁਰ ਹੁਸ਼ਿਆਰਪੁਰ, ਅੰਮ੍ਰਿਤਸਰ,ਕਪੂਰਥਲਾ ਦੀਆਂ ਟੀਮਾਂ ਨੇ ਹਿੱਸਾ ਲਿਆ ਬਾਸਕਿਟਬਾਲ ਕੋਚ ਸਿਮਰਨਜੀਤ ਸਿੰਘ ਦੱਸਿਆ ਕਿ ਪਹਿਲਾਂ ਇਨਾਮ 21000 ਦੂਜਾ ਇਨਾਮ 15000 ਅਤੇ ਤੀਜਾ ਇਨਾਮ 5000 ਦਿੱਤਾ ਜਾਵੇਗਾ। ਅੱਜ ਦੇ ਮੁੱਖ ਮਹਿਮਾਨ ਸੂਬੇਦਾਰ ਮੇਜਰ ਰਾਮ, ਇਸ ਟੂਰਨਾਮੈਂਟ ਵਿੱਚ ਜਗਤਾਰ ਸਿੰਘ ਸਕੂਲ ਦੇ ਡਾਇਰੈਕਟਰ ਪ੍ਰਿੰਸੀਪਲ ਕਵਲਜੀਤ ਕੌਰ ਸਰਦਾਰ ਨਵਤੇਜ ਸਿੰਘ ਰਿਟਾਇਰਡ ਡੀ.ਐਸ.ਓ ਜਸਵਿੰਦਰ ਸਿੰਘ ਜੱਸਾ ਇਸ ਟੂਰਨਾਮੈਂਟ ਦਾ ਯੋਗਦਾਨ ਹਰਪ੍ਰੀਤ ਕੌਰ ਕੋਚ ਸਾਹਿਬ ਦੀ ਬੇਟੀ ਅਤੇ ਮਨਦੀਪ ਸਿੰਘ ਕੋਚ ਸਾਹਿਬ ਦੇ ਬੇਟੇ ਵੀ ਹਾਜਰ ਸਨ।


