ਵਿਅਕਤੀ ਵੱਲੋਂ ਮਹਿਲਾ ਨਾਲ ਕੀਤਾ ਬਲਾਤਕਾਰ, ਮਾਮਲਾ ਦਰਜ਼

ਪੰਜਾਬ

ਗੁਰਦਾਸਪੁਰ, 22 ਜੁਲਾਈ (ਸਰਬਜੀਤ)—ਥਾਣਾ ਭੈਣੀ ਮੀਆਂ ਖਾਂ ਦੀ ਪੁਲਸ ਨੇ ਮਹਿਲਾ ਨਾਲ ਬਲਾਤਕਾਰ ਕਰਨ ਦੇ ਮਾਮਲਾ ਵਿੱਚ ਇੱਕ ਵਿਅਕਤੀ ਖਿਲਾਫ ਮਾਮਲਾ ਦਰਜ਼ ਕੀਤਾ ਹੈ।
ਮਹਿਲਾ ਨੇ ਦੱਸਿਆ ਕਿ 19 ਜੁਲਾਈ ਨੂੰ ਉਹ ਅਤੇ ਉਸਦੀ ਸੱਸ ਆਪਣੇ ਖੇਤਾ ਵਿੱਚ ਪੱਠੇ ਵੱਢਣ ਗਏ ਸੀ। ਉਸਦੀ ਸੱਸ ਮੋਟਰ ’ਤੇ ਖੜੀ ਹੋ ਗਈ ਅਤੇ ਉਹ ਅਗਾਂਹ ਕਮਾਂਦ ਵਿੱਚ ਪੱਠੇ ਵੱਢਣ ਚੱਲੀ ਗਈ। ਇੰਨੇ ਚਿਰ ਨੂੰ ਮੇਜਰ ਸਿੰਘ ਪੁੱਤਰ ਸੁਰਜਨ ਸਿੰਘ ਵੀ ਉਸਦਾ ਪਿੱਛਾ ਕਰਦਾ ਹੋਇਆ ਕਮਾਂਦ ਵਿੱਚ ਉਸਦੇ ਪਿੱਛੇ ਆ ਗਿਆ ਅਤੇ ਉਸਨੂੰ ਪਿੱਛੇ ਤੋਂ ਜੱਫਾ ਪਾ ਲਿਆ ਕੇ ਉਸਦੇ ਕੱਪੜੇ ਪਾੜ ਦਿੱਤੇ ਅਤੇ ਮੁਦਈਆ ਦੀ ਮਰਜੀ ਤੋਂ ਬਿਨਾਂ ਉਸ ਨਾਲ ਬਲਾਤਕਾਰ ਕੀਤਾ। ਉਸ ਵੱਲੋਂ ਰੋਲਾ ਪਾਉਣ ’ਤੇ ਉਸਦੀ ਸੱਸ ਵੀ ਮੌਕਾ ’ਤੇ ਆ ਗਈ। ਜਿਸਨੂੰ ਦੇਖ ਕੇ ਦੋਸ਼ੀ ਮੌਕਾ ਤੋਂ ਦੋੜ ਗਿਆ।

Leave a Reply

Your email address will not be published. Required fields are marked *