ਪਾਣੀ ਬਚਾਉਣ ਲਈ ਕਿਸਾਨ ਸੰਗਠਨਾਂ ਵੱਲੋਂ ਨਹਿਰੀ ਦਫਤਰ ਗੁਰਦਾਸਪੁਰ ਵਿੱਚ ਧਰਨਾ ਸ਼ੁਰੂ

ਪੰਜਾਬ

ਗੁਰਦਾਸਪੁਰ, 22 ਜੁਲਾਈ (ਸਰਬਜੀਤ)- ਕਿਸਾਨ ਮਜਦੂਰ ਸੰਘਰਸ ਕਮੇਟੀ ਪੰਜਾਬ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋ ਤਾਲਮੇਲ ਰੂਪ ਪਾਣੀ ਬਚਾਓ ਵਾਤਾਵਰਨ ਬਚਾਓ ਸੰਬਧੀ ਧਰਨੇ ਲੱਗ ਰਹੇ ਹਨ। ਜਿਲਾ ਗੁਰਦਾਸਪੁਰ ਵਿੱਚ ਧਰਨਾ ਐਸ ਈ ਨਹਿਰੀ ਦਫਤਰ ਗੁਰਦਾਸਪੁਰ ਲਗਾਇਆ ਗਿਆ ਹੈ। ਧਰਨੇ ਦੀ ਅਗਵਾਈ ਸੂਬਾ ਆਗੂ ਲਖਵਿੱਦਰ ਸਿੰਘ ਵਰਿਆਮਨੰਗਲ ਅਤੇ ਜਿਲਾ ਪ੍ਰਧਾਨ ਗੁਰਪ੍ਰੀਤ ਸਿੰਘ ਖਾਨਪੁਰ ਨੇ ਕੀਤੀ ।
ਸੂਬਾ ਆਗੂ ਵਰਿਆਮ ਨੰਗਲ ਵੱਲੋ ਕਿਹਾ ਗਿਆ ਕਿ ਇਕ ਤੇ ਸਰਕਾਰ ਕਿਸਾਨਾਂ ਦਾ ਸਾਥ ਨਹੀ ਦਿੱਦੀ ਸਗੌ ਉਸ ਦੇ ਉਲਟ ਹਰ ਵਾਰ ਪਾਣੀ ਖਰਾਬ ਕਰਨ ਦਾ ਦੋਸ ਕਿਸਾਨਾਂ ਦੇ ਸਿਰ ਮੜਿਆ ਜਾਦਾ ਹੈ । ਇਕ ਪਾਸੇ ਨਹਿ੍ਰਾਂ ਵਿਚੋ ਨਿਕਲ ਰਹੇ ਸਾਰੇ ਸੂਏ ਬੰਦ ਪਏ ਹਨ ਜਿਸ ਦੇ ਪਾਣੀ ਨਾਲ ਪੰਜਾਬ ਦੇ ਸਾਰੇ ਕਿਸਾਨ ਅਸਾਨੀ ਖੇਤੀ ਕਰ ਸਕਦੇ ਹਨ , ਜੋ ਪੰਜਾਬ ਸਰਕਾਰ ਅਜ ਤੱਕ ਸਾਫ ਕਰ ਕੇ ਨਹੀ ਚਲਾ ਸਕੀ । ਪਰ ਉਸਦੇ ਉਲਟ ਜਦੋ ਝੋਨੇ ਦਾ ਸੀਜਨ ਆਉਦਾ ਉਦੋ ਸਰਕਾਰ ਵੱਲੋ ਕਿਸਾਨਾ ਨੂੰ ਪਾਣੀ ਖਰਾਬ ਕਰਨ ਦਾ ਦੋਸੀ ਬਣਾ ਦਿੱਤਾ ਜਾਦਾ।
ਇਸ ਤੋ ਇਲਾਵਾ ਸਰਕਾਰ ਵੱਲੋ ਅਜੇ ਤੱਕ ਬਹੁਤੀਆਂ ਫਸਲਾਂ ਦੀ ਐਮ.ਐਸ.ਪੀ. ਨਾਂ ਦੇਣ ਕਾਰਣ ਝੋਨੇ ਦਾ ਬਦਲ ਨਹੀਂ ਦਿੱਤਾ ਜਾ ਰਿਹਾ । ਜਿਸ ਕਾਰਣ ਪਾਣੀ ਅਤੇ ਵਾਤਾਵਰਣ ਖਰਾਬ ਹੋ ਰਿਹਾ ਹੈ। ਜਿਸਲਈ ਸਿੱਧੇ ਤੋਰ ਤੇ ਸਰਕਾਰ ਜਿਮੇਵਾਰ ਹੈ ।
ਜਿਲਾ ਪ੍ਰਧਾਨ ਗੁਰਪ੍ਰੀਤ ਸਿੰਘ ਖਾਨਪੁਰ ਵੱਲੋ ਕਿਹਾ ਗਿਆ ਕਿ ਪੰਜਾਬ ਦੇ ਮਿੱਠੇ ਪਾਣੀ ਵਿੱਚ ਕਾਰਪੋਰੇਟ ਮਿਲਾਂ ਵਾਲਿਆਂ ਵੱਲੌ ਜਹਿਰ ਘੋਲਿਆ ਜਾ ਰਿਹਾ । ਜੋ ਮਿਲਾਂ ਦਾ ਵਾਧੂ ਕੈਮਿਕਲਾਂ ਵਾਲਾ ਗੰਦਾ ਪਾਣੀ ਬੋਰ ਕਰ ਕੇ ਸਿੱਧਾ ਧਰਤੀ ਦੇ ਸਾਫ ਪਾਣੀ ਵਿੱਚ ਮਿਲਾਉਦੇ ਹਨ , ਜਿਸ ਨਾਲ ਪੰਜਾਬ ਦਾ ਪਾਣੀ ਜਹਿਰ ਬਣਦਾ ਜਾ ਰਿਹਾ ਅਤੇ ਪੰਜਾਬ ਦੇ ਬਹੁਤ ਲੋਕ ਕੈਸਰ ਅਤੇ ਹੋਰ ਭਿਆਨਕ ਬਿਮਾਰੀਆਂ ਨਾਲ ਮਰ ਰਹੇ ਹਨ , ਪਰ ਸਰਕਾਰਾਂ ਉਹਨਾਂ ਉਪਰ ਕੋਈ ਕਾਰਵਾਈ ਨਹੀ ਕਰਦੀਆਂ । ਜਿਸ ਕਰਕੇ ਕਿਸਾਨ ਮਜਦੂਰ ਸੰਘਰਸ ਕਮੇਟੀ ਪੰਜਾਬ ਨੂੰ ਧਰਨਾਂ ਲਗਾ ਕੇ ਸਰਕਾਰ ਨੂੰ ਉਸਦੀ ਜੁਮੇਵਾਰੀ ਯਾਦ ਕਰਵਾਈ ਜਾ ਰਹੀ ਹੈ।

ਇਸ ਮੋਕੇ ਹੋਰਨਾਂ ਤੋ ਇਲਾਵਾ ਜਿਲਾ ਸਿਨੀਅਰ ਮੀਤ ਪ੍ਰਧਾਨ ਅਨੂਪ ਸਿੰਘ ਸੁਲਤਾਨੀ ,ਜਿਲਾ ਸਕੱਤਰ ਸੋਹਣਸਿੰਘ ਗਿੱਲ, ਜ਼ਿਲਾ ਖਜਾਨਚੀ ਹਰਭਜਨ ਸਿੰਘ,ਜੋਨ ਪ੍ਰਧਾਨ ਸੁਖਵਿੱਦਰ ਸਿੰਘ ਅੱਲੜਪਿੰਡੀ, ਕਵਲਪ੍ਰੀਤ ਸਿੰਘ ਪੰਜਗਰਾਇਆਂ, ਰਣਬੀਰ ਸਿੰਘ ਡੁਗਰੀ , ਸੁਖਦੇਵ ਸਿੰਘ ਅੱਲੜਪਿੰਡੀ , ਪ੍ਰਧਾਨ ਝਿਰਮਲ ਸਿੰਘ, ਜੋਗਾ ਸਿੰਘ ਸਕੱਤਰ ਬਟਾਲਾ , ਸੁਖਵਿੰਦਰ ਸਿੰਘ ਦਾਖਲਾ , ਕੁਲਜੀਤ ਸਿੰਘ ਹਯਾਤਨਗਰ , ਜਤਿੰਦਰ ਸਿੰਘ ਵਰਿਆਂਹ , ਚਰਨਜੀਤ ਸਿੰਘ , ਗੁਰਪ੍ਰੀਤ ਸਿੰਘ ਕਾਲਾ ਨੰਗਲ, ਸੋਹਨ ਸਿੰਘ ਕਾਲਾ ਨੰਗਲ, ਕਰਨੈਲ ਸਿੰਘ ਆਂਦੀ, ਨਰਿੰਦਰ ਸਿੰਘ ਆਲੀਨੰਗਲ, ਸਤਨਾਮ ਸਿੰਘ ਖਜਾਨਚੀ,ਰਾਮ ਮੂਰਤੀ, ਕਰਨੈਲ ਸਿੰਘ ਮੱਲੀ, ਅਮਰੀਕ ਸਿੰਘ ਹਾਜਰ ਸਨ।

Leave a Reply

Your email address will not be published. Required fields are marked *