ਡਾ. ਸਰਬਜੀਤ ਔਲਖ ਨੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਹੋਣ ਵਾਲੇ ਨੁਕਸਾਨ ਬਾਰੇ ਕੀਤਾ ਜਾਣੂ

ਗੁਰਦਾਸਪੁਰ

ਗੁਰਦਾਸਪੁਰ, 11 ਨਵੰਬਰ (ਸਰਬਜੀਤ ਸਿੰਘ)– ਝੋਨੇ ਦੀ ਪਰਾਲੀ ਪ੍ਰਬੰਧਨ ਜਾਗਰੂਕਤਾ ਮੁਹਿੰਮ ਤਹਿਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਗੁਰਦਾਸਪੁਰ ਵੱਲੋਂ ਖੇਤਾਂ ਵਿੱਚ ਹੀ ਸੰਭਾਲਣ ਲਈ ਵੱਖ-ਵੱਖ ਤਕਨੀਕਾਂ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਜਾ ਰਹੀਆਂ ਹਨ। ਐਸੋਸੀਏਟ ਡਾਇਰੈਕਟਰ (ਟੀਚਿੰਗ) ਕ੍ਰਿਸ਼ੀ ਵਿਗਿਆਨ ਕੇਂਦਰ ਗੁਰਦਾਸਪੁਰ ਡਾ: ਸਰਬਜੀਤ ਸਿੰਘ ਔਲਖ ਨੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਹੋਣ ਵਾਲੇ ਨੁਕਸਾਨ ਅਤੇ ਪਰਾਲੀ ਵਿਚ ਮੌਜੂਦ ਵੱਖ-ਵੱਖ ਪੌਸ਼ਟਿਕ ਤੱਤਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਡਾ: ਰਵਿੰਦਰ ਸਿੰਘ ਛੀਨਾ ਨੇ ਝੋਨੇ ਦੀ ਪਰਾਲੀ ਨੂੰ ਸੰਭਾਲਣ ਸਬੰਧੀ ਵੱਖ-ਵੱਖ ਮਸ਼ੀਨਾਂ ਅਤੇ ਤਕਨੀਕਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ |  ਕਿਸੇ ਵੀ ਮਸ਼ੀਨ ਦੀ ਵਰਤੋਂ ਤੋਂ ਪਹਿਲਾਂ ਝੋਨੇ ਦੀ ਕਟਾਈ ਲਈ ਐਸ.ਐਮ.ਐਸ ਵਾਲੀ ਕੰਬਾਈਨ ਦੀ ਵਰਤੋਂ ਕਰਨ ਨਾਲ ਪਰਾਲੀ ਦੇ ਟੁਕੜੇ ਹੋ ਜਾਂਦੇ ਹਨ ਅਤੇ ਪਰਾਲੀ ਮਸੀਨ ਵਿੱਚ ਨਹੀਂ ਫਸਦੀ ਨਤੀਜੇ ਵਜੋਂ ਕਣਕ ਦੀ ਬਿਜਾਈ ਸੁਖਾਲੀ ਹੋ ਜਾਂਦੀ ਹੈ। ਕੇ.ਵੀ.ਕੇ ਵੱਲੋਂ ਪੀ.ਏ.ਯੂ ਸਮਾਰਟ ਸੀਡਰ ਨਾਲ ਕੇ.ਵੀ.ਕੇ ਗੁਰਦਾਸਪੁਰ ਪਿੰਡਾ ਸਹਿਜਾਦਾ ਕਲਾਂ, ਘਣੀਏ ਕੇ ਬੇਟ ਬਲਾਕ ਡੇਰਾ ਬਾਬਾ ਨਾਨਕ, ਪਿੰਡ ਸਿਧਵਾਂ ਜਮੀਤਾ ਬਲਾਕ ਗੁਰਦਾਸਪੁਰ, ਪਿੰਡ ਭਟੋਆ ਬਲਾਕ ਦੀਨਾਨਗਰ ਅਤੇ ਹੈਪੀ ਸੀਡਰ ਨਾਲ ਪਿੰਡ ਭੂਣਬਲਾਕ ਗੁਰਦਾਸਪੁਰ ਵਿੱਚ ਬਿਜਾਈ ਕਰਵਾਈ ਗਈ।

Leave a Reply

Your email address will not be published. Required fields are marked *