ਬਟਾਲਾ, ਗੁਰਦਾਸਪੁਰ, 29 ਅਕਤੂਬਰ (ਸਰਬਜੀਤ ਸਿੰਘ)– ਅੱਜ ਸੀ ਪੀਬ ਆਈ,ਸੀ ਪੀ ਆਈ ਐਮ ਐਲ ਲਿਬਰੇਸ਼ਨ,ਆਰ ਐਮ ਪੀ ਆਈ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵਲੋਂ ਇਜ਼ਰਾਈਲ ਦੁਆਰਾ ਫਲਸਤੀਨ ਦੀ ਕੀਤੀ ਜਾ ਰਹੀ ਨਸਲਕੁਸ਼ੀ ਦੇ ਵਿਰੁੱਧ ਰੈਲੀ ਕਰਕੇ ਰੋਹਪੂਰਵਕ ਪ੍ਰਦਰਸ਼ਨ ਕੀਤਾ। ਇਸ ਸਮੇਂ ਬੋਲਦਿਆਂ ਜਰਨੈਲ ਸਿੰਘ, ਰਘਬੀਰ ਸਿੰਘ ਪਕੀਵਾਂ, ਰਾਜਗੁਰਵਿਦਰ ਸਿੰਘ ਲਾਡੀ ਘੁਮਾਣ ਅਤੇ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਅਮਰੀਕਾ ਅਤੇ ਪੱਛਮੀ ਸਾਮਰਾਜੀਆਂ ਦੀ ਸਹਿ ਉਪਰ ਇਜ਼ਰਾਈਲ ਵਲੋਂ ਫਲੀਸਤੀਨੀਆ ਦੀ ਨਸਲਕੁਸੀ ਅਤੇ ਹਰ ਤਰ੍ਹਾਂ ਦੀ ਕੀਤੀ ਜਾ ਰਹੀ ਤਬਾਹੀ ਕੋਈ ਅਤਵਾਦੀ ਅਤੇ ਖੂਖਾਰ ਸ਼ਕਤੀ ਹੀ ਕਰ ਸਕਦੀ ਹੈ। ਇਜ਼ਰਾਈਲ ਵਲੋਂ ਫਲੀਸਤੀਨੀਆ ਉਪਰ ਕੀਤਾ ਜਾ ਰਿਹਾ ਕਤਲੇਆਮ ਸਾਬਤ ਕਰਦਾ ਹੈ ਕਿ ਇਜ਼ਰਾਈਲ ਹਮਾਸ ਤੋਂ ਵੀ ਵਡਾ ਅਤਵਾਦੀ ਹੈ।
ਸੰਸਾਰ ਜਾਣਦਾ ਹੈ ਕਿ ਭਾਵੇਂ ਕਿਸੇ ਵੀ ਧਿਰ ਵਲੋਂ ਆਮ ਲੋਕਾਂ ਦਾ ਕਤਲੇਆਮ ਸਹੀ ਨਹੀਂ ਕਿਹਾ ਜਾ ਸਕਦਾ ਪਰ ਹਮਾਸ ਅਤੇ ਫਲੀਸਤੀਨੀ ਆਪਣੀ ਖੋਹੀ ਹੋਈ ਧਰਤੀ ਅਤੇ ਦੇਸ਼ ਦੀ ਆਜ਼ਾਦੀ ਦੀ ਜੰਗ ਲੜ ਰਹੇ ਹਨ ਪਰ ਦੁਨੀਆਂ ਦਾ ਥਾਣੇਦਾਰ ਅਮਰੀਕਾ ਅਤੇ ਉਸ ਦਾ ਦੋਸਤ ਬਰਤਾਨੀਆ ਫਲੀਸਤੀਨੀਆ ਦਾ ਨਾਮੋਂ ਨਿਸ਼ਾਂਨ ਖਤਮ ਕਰਨ ਲਈ ਆਪਣੀ ਫੌਜ਼ ਅਤੇ ਹਥਿਆਰ ਇਜ਼ਰਾਈਲ ਵਿਚ ਭੇਜ ਰਹੇ ਹਨ। ਖੱਬੇ ਪੱਖੀ ਆਗੂਆਂ ਨੇ ਕਿਹਾ ਕਿ ਇਜ਼ਰਾਈਲ ਸੰਯੁਕਤ ਰਾਸ਼ਟਰ ਨੂੰ ਵੀ ਅਖਾਂ ਦਿਖਾ ਰਿਹਾ ਹੈ ਅਤੇ ਉਸ ਨੇ ਸੰਯੁਕਤ ਰਾਸ਼ਟਰ ਸੰਘ ਦੇ ਮੁਖੀ ਨੂੰ ਮਿਲਣ ਤੋਂ ਵੀ ਇਨਕਾਰ ਕਰ ਦਿੱਤਾ ਹੈ ਜਿਸ ਦਾ ਅਰਥ ਹੈ ਕਿ ਇਜ਼ਰਾਈਲ ਫਲੀਸਤੀਨੀਆ ਦੀ ਮੁਕੰਮਲ ਤਬਾਹੀ ਕਰਨ ਲਈ ਦੁਨੀਆ ਦੇ ਕਿਸੇ ਵੀ ਕਨੂੰਨ ਨੂੰ ਮੰਨਣ ਲਈ ਤਿਆਰ ਨਹੀਂ। ਬੁਲਾਰਿਆਂ ਮੋਦੀ ਸਰਕਾਰ ਵਲੋਂ ਇਜ਼ਰਾਈਲ ਦੇ ਹੱਕ ਵਿੱਚ ਖੜ੍ਹਨ ਦੀ ਸਖ਼ਤ ਵਿਰੋਧਤਾ ਕਰਦਿਆਂ ਕਿਹਾ ਕਿ ਹੁਣ ਤੱਕ ਭਾਰਤ ਦੀ ਨੀਤੀ ਫਲੀਸਤੀਨੀਆ ਨਾਲ ਇਕਮੁੱਠਤਾ ਜ਼ਾਹਰ ਕਰਨ ਦੀ ਰਹੀ ਹੈ ਜਿਸ ਨੂੰ ਮੋਦੀ ਸਰਕਾਰ ਨੇ ਪੁਠਾ ਗੇੜਾ ਦਿੱਤਾ ਹੈ। ਆਗੂਆਂ ਸੰਸਾਰ ਦੇ ਅਮਨਪਸੰਦ ਮੁਲਕਾਂ ਅਤੇ ਲੋਕਾਂ ਨੂੰ ਫਲੀਸਤੀਨੀਆ ਦੇ ਹੱਕ ਵਿੱਚ ਖੜ੍ਹਨ ਦੀ ਅਪੀਲ ਕਰਦਿਆਂ ਕਿਹਾ ਕਿ ਅਮਰੀਕਾ ਦੀ ਸੰਸਾਰ ਦਾਦਾਗਿਰੀ ਲੰਬਾਂ ਸਮਾਂ ਨਹੀਂ ਚਲੇਗੀ। ਇਸ ਸਮੇਂ ਉਘੇ ਲੇਖਕ ਡਾਕਟਰ ਅਨੂਪ ਸਿੰਘ ਬਚਨ ਸਿੰਘ ਭੋਬੋਈ, ਗੁਲਜ਼ਾਰ ਸਿੰਘ ਭੁੰਬਲੀ, ਜਗੀਰ ਸਿੰਘ ਕਿਲਾ ਲਾਲ ਸਿੰਘ, ਬਲਰਾਜ ਸਿੰਘ ਬਟਾਲਾ, ਬਲਦੇਵ ਸਿੰਘ ਕਲੇਰ, ਸੁਖਦੇਵ ਸਿੰਘ ਭਾਗੋਕਾਵਾਂ, ਵਿਜੇ ਕੁਮਾਰ ਸੋਹਲ, ਗੁਰਨਾਮ ਸਿੰਘ ਬੌਲੀ,ਬਸੀਰ ਗਿੱਲ , ਬੀਬੀ ਪ੍ਰਵੀਨ ਅਤੇ ਅਤੇ ਅਜੀਤ ਸਿੰਘ ਸਾਮਲ ਸਨ