ਗੁਰਦਾਸਪੁਰ, 9 ਜੁਲਾਈ (ਸਰਬਜੀਤ)–ਥਾਣਾ ਕਲਾਨੌਰ ਦੀ ਪੁਲਸ ਨੇ ਨਜਾਇਜ ਅਸਲੇ ਸਮੇਤ 2 ਦੋਸ਼ੀਆਂ ਨੂੰ ਕਾਬੂ ਕੀਤਾ ਹੈ।
ਸੀ.ਆਈ.ਏ ਸਟਾਫ ਦੇ ਐਸ.ਆਈ ਬਲਜਿੰਦਰ ਸਿੰਘ ਨੇ ਦੱਸਿਆਕਿ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਅੱਡਾ ਜੋੜਾ ਛੱਤਰਾ ਪੁੱਜੇ ਤਾਂ ਉਨਾਂ ਨੂੰ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਹੈ ਕਿ ਪ੍ਰਤਾ ਉਰਫ ਬੋਵੀ ਪੁੱਤਰ ਅਮਰ ਮਸੀਹ ਵਾਸੀ ਖੱਦਰ ਥਾਣਾ ਕਲਾਨੋਰ, ਵਿਜੇ ਮਸੀਹ ਪੁੱਤਰ ਪ੍ਰੇਮ ਮਸੀਹ ਵਾਸੀ ਭਗਤਾਣਾ ਬੋਹੜਵਾਲਾ ਥਾਣਾ ਡੇਰਾ ਬਾਬਾ ਨਾਨਕ ਮੋਟਰਾਸਈਕਲ ਤੇ ਸਵਾਰ ਹੋ ਕੇ ਕਲਾਨੋਰ ਤੋ ਗੁਰਦਾਸਪੁਰ ਨੂੰ ਆ ਰਹੇ ਹਨ ਜਿਨਾਂ ਪਾਸ ਨਜਾਇਜ ਅਸਲਾ ਹੈ। ਪੁਲਿਸ ਪਾਰਟੀ ਅੱਡਾ ਗੌਸਲ ਪੁੱਲੀ ਪਰ ਨਾਕਾਬੰਦੀ ਕਰਕੇ ਦੋਸੀਆਂ ਨੂੰ ਮੋਟਰਸਾਈਕਲ ਸਮੇਤ ਕਾਬੂ ਕਰਕੇ ਦੋਸੀਆਂ ਦੀ ਤਲਾਸੀ ਕੀਤੀ ਦੋਰਾਂਨੇ ਤਲਾਸੀ ਦੋਸੀ ਪ੍ਰਤਾਪ ਉਰਫ ਬੋਵੀ ਦੇ ਪਹਿਨੇ ਹੋਏ ਟਰਾਊਜਰ ਦੀ ਖੱਬੀ ਡੱਬ ਵਿਚੋ ਇੱਕ ਪਿਸਟਲ ਦੇਸੀ 32 ਬੋਰ ਸਮੇਤ ਮੈਗਜੀਨ ਅਤੇ 02 ਰੌਦ ਜਿੰਦਾ ਅਤੇ ਦੋਸੀ ਵਿਜੇ ਮਸੀਹ ਦੇ ਪਹਿਨੇ ਹੋਏ ਟਰਾਊਜਰ ਦੀ ਖੱਬੀ ਡੱਬ ਵਿਚੋ ਇੱਕ ਪਿਸਟਲ ਦੇਸੀ 32 ਬੋਰ ਸਮੇਤ ਮੈਗਜੀਨ ਅਤੇ 02 ਰੌਦ ਜਿੰਦਾ ਬ੍ਰਾਮਦ ਹੋਏ ਹਨ।


