ਸਿੱਖ ਪੰਜਾਬੀ ਹੜ੍ਹ ਪੀੜਤਾਂ ਨੂੰ ਫ੍ਰੀ ਲੰਗਰ ਤੇ ਸਮਾਨ ਦੇ ਸੇਵਾ ਕਰ ਰਹੇ ਹਨ ਤੇ ਹਿਮਾਚਲੀ ਲੋਕ ਫ਼ਸੇ ਯਾਤਰੂਆਂ ਤੋਂ ਵੱਧ ਰੇਟ ਲਾ ਕੇ ਕਮਾਈ ਕਰ ਰਹੇ ਹਨ- ਭਾਈ ਵਿਰਸਾ ਸਿੰਘ ਖਾਲਸਾ।

ਗੁਰਦਾਸਪੁਰ

ਗੁਰਦਾਸਪੁਰ, 14 ਜੁਲਾਈ (ਸਰਬਜੀਤ ਸਿੰਘ)-ਗੁਰੂ ਨਾਨਕ ਸਾਹਿਬ ਜੀ ਦਾ ਨਿਵੇਕਲਾ ਸਿੱਖ ਧਰਮ ਹਰ ਕੁਦਰਤੀ ਕਹਿਰ ਮੁਸੀਬਤ ਅਤੇ ਔਖੇ ਵੇਲੇ ਇਨਸਾਨੀਅਤ ਨਾਤੇ ਲੋੜਵੰਦਾਂ ਦੀ ਹਰ ਪ੍ਰਕਾਰ ਦੀ ਢੁਕਵੀਂ ਅਤੇ ਲੋੜੀਂਦੀ ਸਹਾਇਤਾ ਕਰਨ ਦੀ ਮਹਾਨ ਇਤਿਹਾਸਕ ਸਿੱਖਿਆ ਤੇ ਉਪਦੇਸ਼ ਬਖਸ਼ਿਸ਼ ਕਰਦਾ ਹੈ, ਜਦੋਂ ਕਿ ਹੋਰ ਧਰਮਾਂ ਦੇ ਕਈ ਲੋਕ ( ਸਾਰੇ ਨਹੀਂ) ਅਜਿਹੇ ਮੌਕੇ ਇਸ ਤੋਂ ਉਲਟ ਚੱਲ ਕੇ ਰੱਬ ਦੀ ਬਣਾਈ ਖ਼ਲਕਤ ਇਨਸਾਨੀਅਤ ਨੂੰ ਔਖੇ ਵੇਲੇ ਲੁੱਟ ਕੇ ਜਿਥੇ ਆਪਣੇ ਵਪਾਰ ਚਲਾਉਣ ਵਰਗੇ ਗੋਰਖ ਧੰਦੇ ਕਰਦੇ ਹਨ ,ਉਥੇ ਆਪਣੇ ਸੂਬੇ ਸਮੇਤ ਆਪਣੇ ਧਰਮ ਦੇ ਚੰਗੇ ਇਨਸਾਨਾ ਨੂੰ ਵੀ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ,ਅਜਿਹੀ ਸ਼ਰਮ ਨਾਇਕ ਇਨਸਾਨੀਅਤ ਤੋਂ ਗਿਰੀ ਸੋਸ਼ਲ ਮੀਡੀਆ ਤੇ ਇਕ ਹਿਮਾਚਲ ਪ੍ਰਦੇਸ਼ ਦੀ ਬੱਸ ਦੇ ਡਰਾਈਵਰ ਤੇ ਮਾਲਕਾਂ ਦੀ ਸਹਾਮਣੇ ਆਈ ਹੈ,ਜੋਂ ਕੁਦਰਤੀ ਆਏ ਹੜ ਮੌਕੇ ਹਿਮਾਚਲ ਪ੍ਰਦੇਸ਼’ਚ ਫਸੇ ਪੰਜਾਬੀਆਂ ਤੇ ਹੋਰ ਲੋਕਾਂ ਤੋਂ ਬੱਸ ਕਿਰਾਏ ਤੋਂ ਵੱਧ ਪੈਸੇ ਲੈ ਰਿਹਾ ਸੀ ਅਤੇ 10 ਸਾਲ ਦੇ ਬੱਚੇ ਦੀ ਪੂਰੀ ਟਿਕਟ ਲਗਾ ਰਿਹਾ ਸੀ, ਇਥੇ ਹੀ ਬੱਸ ਨਹੀਂ ਮੌਕੇ ਤੇ ਹਾਜਰ ਇੱਕ ਪੰਜਾਬੀ ਸਿੱਖ ਸਰਦਾਰ ਨੇ ਕਿਹਾ ਇੱਕ ਪੀਣ ਵਾਲੇ ਪਾਣੀ ਦੀ ਬੋਤਲ ਹਿਮਾਚਲੀਆਂ ਵੱਲੋਂ ਇਥੇ100 ਰੁਪਏ ਦੀ ਵੇਚ ਕੇ ਕੁਦਰਤੀ ਕਹਿਰ’ਚ ਫ਼ਸੇ ਯਾਤਰੂਆਂ ਨੂੰ ਦਿਨ ਦਿਹਾੜੇ ਲੁੱਟਿਆ ਜਾ ਰਿਹਾ ਹੈ ਅਤੇ ਹਿਮਾਚਲ ਪ੍ਰਦੇਸ਼ ਦੇ ਕੁੱਝ ਵਪਾਰੀ ਕਿਸਮ ਦੇ ਇੰਨਾਂ ਲੋਕਾਂ ਦੇ ਵਰਤਾਰੇ ਦੀ ਲੋਕ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰ ਰਹੇ ਹਨ ‘ਤੇ ਹਿਮਾਚਲ ਪ੍ਰਦੇਸ਼ ਸਰਕਾਰ ਤੋਂ ਮੰਗ ਕਰ ਰਹੇ ਹਨ, ਕਿ ਕੁਦਰਤੀ ਕਹਿਰ ਦੇ ਮਾਰੇ ਲੋਕਾਂ ਨਾਲ ਧੱਕੇਸ਼ਾਹੀ ਅਤੇ ਬੇਇਨਸਾਫ਼ੀ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਹਿਮਾਚਲ ਪ੍ਰਦੇਸ਼’ਚ ਫਸੇ ਲੋਕਾਂ ਤੋਂ ਵੱਧ ਕਿਰਾਇਆ ਵਸੂਲਣ ਵਾਲੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਬੱਸ ਕੰਡਕਟਰ ਦੀ ਵੀਡੀਓ ਨੂੰ ਮੁੱਖ ਰੱਖਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸਪਸ਼ਟ ਕੀਤਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਪਰ ਕੁਦਰਤੀ ਕਹਿਰ ਜਾ ਕਿਸੇ ਵੱਡੀ ਆਫ਼ਤ ਸਮੇਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਿਵੇਕਲੇ ਤੇ ਦਇਆ ਵਾਨ ਸਿੱਖ ਧਰਮ ਦੇ ਧਰਮੀ ਲੋਕ ਆਪਣੇ ਇਤਿਹਾਸਕ ਵਿਰਸੇ ਤੇ ਪਹਿਰਾ ਦੇ ਕੇ ਦੇਸ਼ਾਂ ਵਿਦੇਸ਼ਾਂ ਵਿਚ ਵੀ ਕੁਦਰਤ ਮਾਰੇ ਲੋਕਾਂ ਨੂੰ ਫ੍ਰੀ ਲੰਗਰ ਤੇ ਹੋਰ ਕਈ ਪ੍ਰਕਾਰ ਦੀਆਂ ਵਸਤੂਆਂ ਭੇਂਟ ਕਰਕੇ ਆਪਣੇ ਧਰਮ ਨੂੰ ਉਜਾਗਰ ਕਰ ਰਹੇ ਹਨ ,ਜਿਵੇਂ ਹੁਣ ਪੰਜਾਬ ਦੇ ਹੜ ਪੀੜਤਾਂ ਨੂੰ ਹਰ ਪ੍ਰਕਾਰ ਦੇ ਲੰਗਰ ਤੇ ਹੋਰ ਵਸਤੂਆਂ ਭੇਂਟ ਕਰ ਕੇ ਸਿੱਖ ਧਰਮ ਦੇ ਫਲਸਫੇ ਨੂੰ ਉਜਾਗਰ ਕੀਤਾ ਜਾ ਰਿਹਾ ਹੈ,ਦੂਜੇ ਪਾਸੇ ਹਿਮਾਚਲੀ ਕੁਝ ਲਾਲਚੀ ਲੋਕ ਹਿਮਾਚਲ ਪ੍ਰਦੇਸ਼’ਚ ਫਸੇ ਲੋਕਾਂ ਨੂੰ ਬੂਰੀ ਤਰਾਂ ਨਾਲ ਲੁੱਟ ਕੇ ਜਿਥੇ ਆਪਣੇ ਧਰਮ ਇਖਲਾਕ ਕਿਰਦਾਰ ਦਾ ਜਨਾਜ਼ਾ ਕੱਢ ਰਹੇ ਹਨ, ਉਥੇ ਆਪਣੇ ਧਰਮ ਨੂੰ ਵੀ ਬਦਨਾਮ ਕਰ ਰਹੇ ਹਨ, ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਬੇਨਤੀ ਕਰਦੀ ਹੈ ਕਿ ਅਜਿਹੇ ਲੋਕਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂਕਿ ਕੁਦਰਤੀ ਕਹਿਰ ਸਮੇਂ ਲੋਕਾਂ ਨੂੰ ਲੁੱਟਣਾ ਕਾਨੂੰਨੀ ਅਪਰਾਧ ਹੈ ਉਥੇ ਅਜਿਹੇ ਲੋਕਾਂ ਨੂੰ ਅਪੀਲ ਕਰਦੀ ਹੈ ਕਿ ਉਹ ਸਿੱਖ ਧਰਮ ਦੇ ਲੋਕਾਂ ਤੋਂ ਸਿੱਖਿਆ ਲੈਣ ਕਿ ਰੱਬ ਦੀ ਬਣਾਈ ਖ਼ਲਕਤ ਇਨਸਾਨੀਅਤ ਦੀ ਰੱਬੀ ਕਹਿਰ ਜਾ ਕਿਸੇ ਵੱਡੀ ਆਫ਼ਤ ਮੌਕੇ ਕੇਵੇ ਸਹਾਇਤਾ ਕੀਤੀ ਜਾਂਦੀ ਹੈ ਇਸ ਮੌਕੇ ਭਾਈ ਖਾਲਸਾ ਪ੍ਰਧਾਨ ਨਾਲ ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਲੋਹਟਬੱਦੀ ਭਾਈ ਅਮਰਜੀਤ ਸਿੰਘ ਧੂਲਕਾ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਲਖਵਿੰਦਰ ਸਿੰਘ ਰਾਜਿਸਥਾਨ ਭਾਈ ਸਿੰਦਾ ਸਿੰਘ ਨਿਹੰਗ ਧਰਮ ਕੋਟ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਭਾਈ ਅਵਤਾਰ ਸਿੰਘ ਅੰਮ੍ਰਿਤਸਰ ਭਾਈ ਗੁਰਮੀਤ ਸਿੰਘ ਬਿੱਟੂ ਧਾਲੀਵਾਲ ਆਦਿ ਆਗੂ ਹਾਜਰ ਸਨ। ਇਸ ਮੌਕੇ ਤੇ ਭਾਈ ਗੁਰਮੀਤ ਸਿੰਘ ਬਿੱਟੂ ਧਾਲੀਵਾਲ ਨੂੰ ਇੰਗਲੈਂਡ ਵਿਚ ਸਿੱਖੀ ਪ੍ਰਚਾਰ ਦੀ ਸੇਵਾ ਬਖਸ਼ਿਸ਼ ਕੀਤੀ ਗਈ।

Leave a Reply

Your email address will not be published. Required fields are marked *