ਸਮਾਜਿਕ ਅੰਧ-ਵਿਸ਼ਵਾਸ , ਪਾਖੰਡਵਾਦ ਤੇ ਭੇਡ-ਚਾਲ ਖ਼ਿਲਾਫ਼ ਚੇਤਨਾ ਪੈਦਾ ਕਰਨ ਦੀ ਲੋੜ ਹੈ : ਪ੍ਰਿੰਸੀਪਲ ਲਛਮਣ ਸਿੰਘ*
ਗੁਰਦਾਸਪੁਰ, 26 ਅਪ੍ਰੈਲ (ਸਰਬਜੀਤ ਸਿੰਘ)— ਸੀਨੀਅਰ ਸਿਟੀਜਨ ਵੈਲਫੇਅਰ ਫੋਰਮ ਦੀ ਮੀਟਿੰਗ ਪ੍ਰਧਾਨ ਪ੍ਰਿੰਸੀਪਲ ਲਛਮਣ ਸਿੰਘ ਦੀ ਅਗਵਾਈ ਵਿੱਚ ਹੋਈ। ਮੀਟਿੰਗ ਵਿੱਚ ਹਾਜ਼ਰ ਬੁੱਧੀਜੀਵੀਆਂ ਨੇ ਸਮਾਜਿਕ ਅੰਧ-ਵਿਸ਼ਵਾਸ , ਪਾਖੰਡਵਾਦ ਤੇ ਭੇਡ ਚਾਲ ਵਿਰੁੱਧ ਚੇਤਨਾ ਪੈਦਾ ਕਰਨ ਸਬੰਧੀ ਵਿਚਾਰ ਚਰਚਾ ਕੀਤੀ। ਇਸ ਮੌਕੇ ਜਾਣਕਾਰੀ ਦਿੰਦਿਆਂ ਪ੍ਰਧਾਨ ਲਛਮਣ ਸਿੰਘ ਕੋਹਾੜ ਨੇ ਦੱਸਿਆ ਸਮਾਜ ਵਿੱਚ ਫੈਲ ਰਹੇ ਅੰਧ ਵਿਸ਼ਵਾਸ ਤੇ ਪਾਖੰਡਵਾਦ ਵਿਰੁੱਧ ਉਨ੍ਹਾਂ ਕਿਹਾ ਕਿ ਅੰਧ ਵਿਸ਼ਵਾਸ ਨਾਲ ਲੋਕਾਂ ਨੂੰ ਲੁੱਟ-ਮਾਰ ਅਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਦਾ ਹੈ। ਉਨ੍ਹਾਂ ਇਲਾਕੇ ਦੇ ਵਿਦਵਾਨਾਂ ਤੇ ਬੁੱਧੀਜੀਵੀਆਂ ਨੂੰ ਇਸ ਮੁਹਿੰਮ ਨਾਲ ਜੁੜਨ ਦਾ ਸੱਦਾ ਦਿੱਤਾ। ਇਸ ਮੌਕੇ ਉੱਪ ਪ੍ਰਧਾਨ ਸਰਦੂਲ ਸਿੰਘ ਸੋਢੀ , ਜਨਰਲ ਸਕੱਤਰ ਗੁਰਦਰਸ਼ਨ ਸਿੰਘ ਧਾਮੀ, ਸਕੱਤਰ ਪ੍ਰਿੰਸੀਪਲ ਨਾਨਕ ਸਿੰਘ , ਪ੍ਰਿਤਪਾਲ ਸਿੰਘ , ਪ੍ਰਿੰਸੀਪਲ ਨਵਤੇਜ ਸਿੰਘ ਪਨੇਸਰ,ਡਾ. ਨਰਿੰਦਰ ਸਿੰਘ ਸੰਧੂ, ਮਨੋਹਰ ਲਾਲ ਸ਼ਰਮਾ, ਡਾ. ਗੁਰਿੰਦਰ ਸਿੰਘ ਰੰਧਾਵਾ, ਡਾ. ਸੱਤਪਾਲ ਸਿੰਘ, ਕੁਲਵੰਤ ਸਿੰਘ ਸਟੇਟ ਐਵਾਰਡੀ, ਜਸਵੰਤ ਸਿੰਘ ਜੇ.ਈ., ਸਵਰਨ ਸਿੰਘ ਸਰੂਪਵਾਲੀ, ਸਵਿੰਦਰ ਸਿੰਘ ਸੰਧੂ, ਕੁਲਵੰਤ ਸਿੰਘ ਬੇਦੀ , ਸੁਲੱਖਣ ਸਿੰਘ ਆਦਿ ਹਾਜ਼ਰ ਸਨ। *


