ਪੰਜਾਬੀ ਗਾਇਕ ਚਮਕੀਲਾ ਦਾ ਪੁੱਤਰ ਅਫੀਮ ਸਮੇਤ ਕਾਬੂ, ਮਾਮਲਾ ਦਰਜ

ਪੰਜਾਬ

ਗੁਰਦਾਸਪੁਰ, 16 ਜੂਨ (ਸਰਬਜੀਤ)–ਥਾਣਾ ਧਾਰੀਵਾਲ ਦੀ ਪੁਲਸ ਨੇ 1 ਕਿਲੋ 7 ਗ੍ਰਾਮ ਅਫੀਮ ਸਮੇਤ ਦੋ ਨੌਜਵਾਨਾਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਦੱਸ ਦਈਏ ਕਿ ਫੜੇ ਗਏ ਜੈਮਲਜੀਤ ਸਿੰਘ ਪੰਜਾਬ ਦੇ ਮਸ਼ਹੂਰ ਗਾਇਕ ਅਮਰ ਸਿੰਘ ਚਮਕੀਲਾ ਦੇ ਪੁੱਤਰ ਹੈ।
ਏ.ਐਸ.ਆਈ ਬਲਬੀਰ ਸਿੰਘ ਨੇ ਦੱਸਿਆ ਕਿ ਸਟਾਫ ਗੁਰਦਾਸਪੁਰ ਦੀ ਟੀਮ ਨੇ ਮੁੱਖਬਰ ਖਾਸ ਦੀ ਇਤਲਾਹ ਤੇ ਖੁੰਡਾ ਹਾਈਵੇ ਬਾਈਪਾਸ ਟੀ-ਪੁਆਇੰਟ ਮਾਲੀ ਸਮਰਾਏ ਵਿਖੇ ਨਾਕਾਬੰਦੀ ਕਰਕੇ ਦੋਸੀਆਂ ਜੈਮਲਜੀਤ ਸਿੰਘ ਉਰਫ ਜੈਮਲ ਪੁੱਤਰ ਅਮਰ ਸਿੰਘ ਚਮਕੀਲਾ ਵਾਸੀ ਵਾਰਡ ਨੰ:21 ਜਮਾਲਪੁਰ ਲੁਧਿਆਣਾ ਤੇ ਰਾਜ ਕੁਮਾਰ ਉਰਫ ਸਿੰਦਾ ਪੁੱਤਰ ਸੁਭਾਸ ਚੰਦਰ ਵਾਸੀ ਗਲੀ ਨੰ. 10 ਤਿੱਲਕ ਨਗਰ ਵੈਸਟ ਦਿੱਲੀ ਨੂੰ ਕਾਰ ਨੰਬਰੀ ਫਭ-10-ਓੜ-9486 ਮਾਰਕਾ ਸਵਿਫਟ ਸਮੇਤ ਕਾਬੂ ਕਰਕੇ ਕੁਲਵਿੰਦਰ ਸਿੰਘ ਵਿਰਕ ਉਪ ਕਪਤਾਨ ਪੁਲਿਸ ਦਿਹਾਤੀ ਗੁਰਦਾਸਪੁਰ ਦੀ ਮੋਜੂਦਗੀ ਵਿੱਚ ਦੋਸੀਆਂ ਅਤੇ ਗੱਡੀ ਦੀ ਤਲਾਸੀ ਕੀਤੀ ਗਈ। ਤਲਾਸ਼ੀ ਦੌਰਾਨ ਗੱਡੀ ਦੇ ਡੈਸ਼ ਬੋਰਡ ਵਿਚੋ ਮੋਮੀ ਲਿਫਾਫੇ ਵਿੱਚ ਲਪੇਟੀ ਹੋਈ 1 ਕਿਲੋ 07 ਗ੍ਰਾਮ ਅਫੀਮ ਬ੍ਰਾਮਦ ਹੋਈ ਹੈ।

Leave a Reply

Your email address will not be published. Required fields are marked *