ਗੁਰਦਾਸਪੁਰ, 23 ਜਨਵਰੀ (ਸਰਬਜੀਤ ਸਿੰਘ)–ਕੇਂਦਰੀ ਉਦਯੋਗ ਮੰਤਰੀ ਅਰਜੂ ਰਾਵ ਮੇਘਵਾਲ ਦੀ ਗੁਰਦਾਸਪੁਰ ਵਿੱਚ ਨਵੰਬਰ ਮਹੀਨੇ ਫੇਰੀ ਦੌਰਾਨ ਗੁਰਦਾਸਪੁਰ ਚੈਂਬਰ ਆਫ ਕਾਮਰਸ ਅਤੇ ਚੇਤਨਾ ਮੰਚ ਵੱਲੋਂ ਉਨਾਂ ਨੂੰ ਗੁਰਦਾਸਪੁਰ ਦੇ ਵਿਕਾਸ ਲਈ ਕੁੱਝ ਮੰਗਾਂ ਰੱਖੀਆ ਗਈਆ ਸਨ। ਜਿਵੇਂ ਕਿ ਗੁਰਦਾਸਪੁਰ ਤੋਂ ਮੁਕੇਰੀਆ ਰੇਲਵੇ ਮਾਰਗ ਬਣਾਉਣ ਦੀ ਮੁੱਖ ਮੰਗ ਅਤੇ ਫੂਡ ਪਾਰਕ ਬਣਾਉਣ ਲਈ ਵੀ ਸ਼ਾਮਲ ਹੈ।
ਇਸ ਸਬੰਧੀ ਉਕਤ ਸੰਸਥਾਵਾਂ ਨੇ ਗੁਰਦਾਸਪੁਰ ਦੇ ਮੈਂਬਰ ਪਾਰਲੀਮੈਂਟ ਸੰਨੀ ਦਿਓਲ ਨੂੰ ਇੱਕ ਪੱਤਰ ਭੇਜ ਕੇ ਮੰਗ ਕੀਤੀ ਹੈ ਕਿ ਸਾਡੀਆ ਕੇਂਦਰੀ ਉਦਯੋਗ ਮੰਤਰੀ ਸਾਹਿਬ ਨਾਲ ਜੋ ਮੰਗਾਂ ਰੱਖੀਆਂ ਗਈਆਂ ਸਨ, ਉਨਾਂ ਨੂੰ ਪੂਰਾ ਕੀਤਾ ਜਾਵੇ। ਇਸ ਸਬੰਧੀ ਮੈਂਬਰ ਪਾਰਲੀਮੈਂਟ ਸੰਨੀ ਦਿਓਲ ਨੇ ਕੇਂਦਰੀ ਰੇਲਵੇ ਮੰਤਰੀ ਅਸ਼ਵਨੀ ਵੈਸ਼ਣਵ ਨੂੰ ਇੱਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਗੁਰਦਾਸਪੁਰ ਵਾਸੀਆਂ ਦੀਆਂ ਸਾਰੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇ। ਇਸ ਸਬੰਧੀ ਕਾਰਵਾਈ ਜਲਦ ਹੋਣ ਲਈ ਆਸ ਹੈ।