ਗੁਰਦਾਸਪੁਰ, 23 ਜਨਵਰੀ (ਸਰਬਜੀਤ ਸਿੰਘ)–ਬਲਾਤਕਾਰੀ ਤੇ ਕਈਆਂ ਕਤਲਾਂ ਵਿੱਚ ਦੋਸ਼ੀ ਪਾਉਣ ਤੋਂ ਉਪਰੰਤ ਸੁਨਾਰੀਆ ਜੇਲ੍ਹ ਵਿੱਚ ਕੈਦ ਕੱਟ ਰਹੇ ਰਾਮ ਰਹੀਮ ਸਾਧ ਨੂੰ 40 ਦਿਨਾਂ ਦੀ ਪੈਰੋਲ ਦੇ ਕਿ ਸਰਕਾਰ ਜਿਥੇ ਸਿੱਖਾਂ ਨੂੰ ਚਿੜਾ ਰਹੀ ਹੈ ਉਥੇ ਸ਼ਰੇਆਮ ਲਲਕਾਰ ਕੇ ਦਸ ਰਹੀ ਹੈ ਕਿ ਇਸ ਦੇਸ਼ ਵਿੱਚ ਸਿਖਾਂ ਲਈ ਹੋਰ ਕਨੂੰਨ ਤੇ ਦੂਜਿਆਂ ਲਈ ਵਖਰੇ ਕਾਨੂੰਨ ਹਨ ਅਤੇ ਇਸੇ ਹੀ ਕਰਕੇ ਬਲਾਤਕਾਰੀ ਤੇ ਕਈਆਂ ਕਤਲਾਂ ਵਿੱਚ ਦੋਸ਼ੀ ਪਾ ਕੇ ਜੇਲ੍ਹ ਵਿੱਚ ਬੰਦ ਕੀਤੇ ਰਾਮ ਰਹੀਮ ਸਾਧ ਨੂੰ ਸਿਰਫ ਇੱਕ ਸਾਲ ਦੇ ਸਮੇਂ ਹੀ ਚੌਥੀ ਵਾਰ ਪਰੋਲ ਤੇ ਬਾਹਰ ਲਿਆਂ ਰਹੀ ਹੈ , ਜਦੋਂ ਕਿ ਲੰਮੇ ਸਮੇਂ ਤੋਂ ਅਦਾਲਤਾਂ ਵਲੋਂ ਦਿਤੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਸਿੱਖ ਕੈਦੀਆਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ ਅਤੇ ਇਸ ਵਖਰੇ ਤੇ ਗੈਰ ਕਾਨੂੰਨੀ ਵਰਤਾਰੇ ਕਾਰਨ ਦੇਸ਼ਾਂ ਵਿਦੇਸ਼ਾਂ ਵਿੱਚ ਵਸ ਸਿੱਖਾਂ ਵਿਚ ਸਰਕਾਰ ਦੀ ਬੇਇਨਸਾਫ਼ੀ ਵਿਰੁੱਧ ਜਬਰਦਸਤ ਵਿਰੋਧ ਕੀਤਾ ਜਾ ਰਿਹਾ ਹੈ, ਅਤੇ ਉਹ ਮੰਗ ਕਰ ਰਹੇ ਹਨ ,ਕਿ ਰਾਮ ਰਹੀਮ ਸਾਧ ਦੀ ਪੈਰੋਲ ਕੈਂਸਲ ਕੀਤੀ ਜਾਵੇ ਅਤੇ ਲੰਮੇ ਸਮੇਂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ, ਨਹੀਂ ਤਾਂ ਸਰਕਾਰ ਦੇ ਇਸ ਬੇਇਨਸਾਫ਼ੀ ਵਾਲ਼ੇ ਵਰਤਾਰੇ ਕਾਰਨ ਪੰਜਾਬ ਦਾ ਮਾਹੌਲ ਵਿਗੜ ਸਕਦਾ ਹੈ ਜਿਸ ਲਈ ਸਰਕਾਰ ਖੁਦ ਜਿੰਮੇਵਾਰ ਹੋਵੇਗੀ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਸਰਕਾਰ ਵਲੋਂ ਵਲਾਤਕਾਰੀ ਕਾਤਲ ਸਾਧ ਨੂੰ ਚੌਥੀ ਵਾਰ ਪਰੋਲ ਦੇਣ ਵਾਲੀ ਸਿੱਖ ਵਿਰੋਧੀ ਨੀਤੀ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੈ, ਉਥੇ ਮੰਗ ਕਰਦੀ ਹੈ ਕਿ ਸਰਸੇ ਵਾਲੇ ਸਾਧ ਨੂੰ 40 ਦਿਨਾਂ ਦੀ ਦਿਤੀ ਜਾ ਪੈਰੋਲ ਤੇ ਰੋਕ ਲਾਈ ਜਾਵੇ ਅਤੇ ਲੰਮੇ ਸਮੇਂ ਅਦਾਲਤਾਂ ਵਲੋਂ ਦਿਤੀਆਂ ਗਈਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਅਜੇ ਵੀ ਜੇਲਾਂ ਵਿੱਚ ਸੜ ਰਹੇ ਸਾਰੇ ਸਿੱਖ ਕੈਦੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਤਾਂ ਕਿ ਸਿੱਖਾ ਨੂੰ ਐਸਾਸ ਕਰਵਾਇਆ ਜਾ ਸਕੇ ਕਿ ਕਾਨੂੰਨ ਸਭਨਾਂ ਲਈ ਬਰਾਬਰ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸੋਂਦੇ ਸਾਧ ਰਾਮ ਰਹੀਮ ਨੂੰ ਹੁਣ ਫਿਰ 40 ਦਿਨਾਂ ਦੀ ਪੈਰੋਲ ਦੇਣ ਵਾਲੀ ਸਿੱਖ ਵਿਰੋਧੀ ਨੀਤੀ ਦੀ ਨਿੰਦਾ ਅਤੇ ਇਸ ਪਰੋਲ ਨੂੰ ਕੈਂਸਲ ਕਰਨ ਦੇ ਨਾਲ ਨਾਲ ਆਪਣੀਆਂ ਸਜ਼ਾਵਾਂ ਕੱਟ ਚੁੱਕੇ ਸਿੱਖ ਕੈਦੀਆਂ ਨੂੰ ਰਿਹਾਅ ਕਰਨ ਦੀ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ। ਭਾਈ ਖਾਲਸਾ ਨੇ ਕਿਹਾ ਸਰਕਾਰ ਇਸ ਨੀਤੀ ਰਾਹੀਂ ਸਿੱਖਾਂ ਨੂੰ ਚਿੜਾਉਣ ਦੇ ਨਾਲ ਨਾਲ ਸਿੱਖਾਂ ਲਈ ਵਖਰੇ ਕਾਨੂੰਨ ਰਾਹੀਂ ਬੈਗਾਨਗੀ ਦਾ ਐਸਾਸ ਕਰਵਾ ਰਹੀ ਹੈ, ਭਾਈ ਖਾਲਸਾ ਨੇ ਕਿਹਾ ਇਕ ਪਾਸੇ ਵਲਾਤਕਾਰੀ ਤੇ ਕਈਆਂ ਕਤਲਾਂ ਵਿੱਚ ਦੋਸ਼ੀ ਪਾਏ ਗਏ ਸੌਂਦੇ ਸਾਧ ਨੂੰ ਬਿਨਾਂ ਕਿਸੇ ਵਜ੍ਹਾ ਵਾਰ ਵਾਰ ਪਰੋਲ ਤੇ ਰਿਆਹ ਕਰਕੇ ਸਿੱਖਾਂ ਨੂੰ ਚਿੜਾਉਣ ਦੇ ਨਾਲ ਨਾਲ ਲੰਮੇ ਸਮੇਂ ਤੋਂ ਸਜ਼ਾਵਾਂ ਪੂਰੀਆਂ ਕਰ ਕੇ ਗੈਰ ਕਾਨੂੰਨੀ ਢੰਗ ਨਾਲ ਜੇਲ੍ਹ ਵਿੱਚ ਸੜ ਰਹੇ ਸਿੱਖਾਂ ਨੂੰ ਬੈਗਾਨਗੀ ਦਾ ਐਸਾਸ ਕਰਵਾ ਰਹੀ ਹੈ ਭਾਈ ਖਾਲਸਾ ਨੇ ਕਿਹਾ ਸਰਕਾਰ ਦੇ ਇਸ ਵਰਤਾਰੇ ਨਾਲ ਪੰਜਾਬ ਦਾ ਮਾਹੌਲ ਵਿਗੜ ਸਕਦਾ ਹੈ ਕਿਉਂਕਿ ਸਿੱਖ ਕੌਮ ਕਿੰਨੀ ਕੂੰ ਦੇਰ ਆਪਣੇ ਨਾਲ ਹੋ ਰਹਿ ਸ਼ਰੇਆਮ ਬੇਇਨਸਾਫ਼ੀ ਵਾਲ਼ੇ ਸਰਕਾਰੀ ਵਿਤਕਰੇ ਨੂੰ ਬਰਦਾਸ਼ਤ ਕਰ ਸਕਦੀ ਹੈ ਅਤੇ ਇਸ ਬੇਇਨਸਾਫ਼ੀ ਤੇ ਧੱਕੇਸ਼ਾਹੀ ਨੂੰ ਠੱਲ੍ਹ ਪਾਉਣ ਲਈ ਸਿੱਖ ਪੰਥ ਵਲੋਂ ਮੋਹਾਲੀ ਚੰਡੀਗੜ੍ਹ ਵਿਖੇ ਇਕ ਪੱਕਾ ਮੋਰਚਾ ਲਾ ਦਿੱਤਾ ਗਿਆ ਹੈ ਅਤੇ ਇਹ ਮੋਰਚਾ ਉਨੀਂ ਦੇਰ ਤਕ ਜਾਰੀ ਰਹਿ ਗਾ ਜਿੰਨੀ ਦੇਰ ਤਕ ਸਰਕਾਰ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੇ ਨਾਲ ਨਾਲ ਗੁਰਬਾਣੀ ਬੇਅਦਬੀ ਬਾਇਬਲ ਕਲਾਂ ਗੋਲੀ ਕਾਂਡ ਦੇ ਮੁੱਖ ਦੋਸ਼ੀਆਂ ਨੂੰ ਫੜ ਕੇ ਅੰਦਰ ਨਹੀਂ ਦੇਂਦੀ ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਰਾਮ ਰਹੀਮ ਨੂੰ ਦਿੱਤੀ ਜਾ ਰਹੀ ਬੇਵਜ੍ਹਾ ਪਰੋਲ ਨੂੰ ਕੈਂਸਲ ਕਰਨ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਨੂੰ ਤੁਰੰਤ ਰਿਹਾਅ ਕਰਨ ਦੀ ਸਰਕਾਰ ਤੋਂ ਮੰਗ ਕਰਦੀ ਹੈ ਉਥੇ ਸਰਕਾਰ ਤੋਂ ਮੰਗ ਕਰਦੀ ਹੈ ਸਿੱਖ਼ਾਂ ਦੀਆਂ ਜਾਇਜ਼ ਮੰਗਾਂ ਪ੍ਰਵਾਨ ਕੀਤੀਆਂ ਜਾਣ ਜਿਨ੍ਹਾਂ ਕਰਕੇ ਸਿੱਖਾਂ ਨੂੰ ਵਾਰ ਵਾਰ ਮੋਰਚਾ ਲਾਉਣਾ ਪੈ ਰਿਹਾ ਹੈ ਇਸ ਮੌਕੇ ਤੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ ਨਾਲ ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਲੋਹਟਬੱਦੀ ਕਨੇਡਾ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਮਨਜਿੰਦਰ ਸਿੰਘ ਖਾਲਸਾ ਕਮਾਲਕੇ ਮੋਗਾ ਠੇਕੇਦਾਰ ਗਰਮੀਤ ਸਿੰਘ ਮੱਖੂ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਭਾਈ ਲਖਵਿੰਦਰ ਸਿੰਘ ਰਾਜਿਸਥਾਨ ਭਾਈ ਸੁਖਦੇਵ ਸਿੰਘ ਮੱਖੂ ਭਾਈ ਕੇਵਲ ਸਿੰਘ ਬਾਬਾ ਬਕਾਲਾ ਸਾਹਿਬ ਭਾਈ ਸਵਰਨ ਜੀਤ ਸਿੰਘ ਮਾਨੋਕੇ ਲੁਧਿਆਣਾ ਆਦਿ ਆਗੂ ਹਾਜਰ ਸਨ।