ਦੇਸ਼ ਅਤੇ ਪੰਜਾਬ ਦੀ ਰਾਜਨੀਤਕ ਹਾਲਾਤ ਅਰਾਜਕਤਾ ਭਰੀ ਹੈ, ਜੋ ਹਾਕਮ ਪਾਰਟੀਆਂ ਦੇ ਕੰਟਰੋਲ ਤੋਂ ਬਾਹਰ-ਕਾਮਰੇਡ ਬੱਖਤਪੁਰਾ

ਗੁਰਦਾਸਪੁਰ

ਗੁਰਦਾਸਪੁਰ, 27 ਅਗਸਤ (ਸਰਬਜੀਤ ਸਿੰਘ)– ਸੀ ਪੀ ਆਈ ਐਮ ‌ਐਲ ਲਿਬਰੇਸ਼ਨ ਵੱਲੋਂ ਅਜਨਾਲਾ ਦੀ ਦਾਣਾਂ ਮੰਡੀ ਵਿਖੇ ਚਰਨਜੀਤ ਸਿੰਘ ‌ਅਜਨਾਲਾ, ਹਰਦੀਪ ਸਿੰਘ ਬਗੇ ਕਲਾਂ, ਲਖਬੀਰ ਸਿੰਘ ਤੇੜਾ, ਗੁਰਪਿੰਦਰ ਕੌਰ ਨਵਾਪਿੰਡ‌ ਅਤੇ ਕੁਲਵਿੰਦਰ ਸਿੰਘ ਅਜਨਾਲਾ ਦੀ ਸਾਝੀ ਪ੍ਰਧਾਨਗੀ ਹੇਠ ਰਾਜਨੀਤਕ ਕਾਨਫਰੰਸ ਕੀਤੀ ਗਈ।ਇਸ ਸਮੇਂ ਬੋਲਦਿਆਂ ਪਾਰਟੀ ਆਗੂ ਮੰਗਲ ਸਿੰਘ ਧਰਮਕੋਟ, ਬਲਬੀਰ ਸਿੰਘ ਝਾਮਕਾ, ਬਲਬੀਰ ਸਿੰਘ ਮੂਧਲ, ਦਲਵਿੰਦਰ ਸਿੰਘ ਪੰਨੂ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ‌ ਕਿਹਾ ਦੇਸ਼ ਅਤੇ ਪੰਜਾਬ ਦੀ ਰਾਜਨੀਤਕ ਹਾਲਤ ਅਰਾਜਕਤਾ ਭਰੀ ਹੈ ਜੋ ਹਾਕਮ ਪਾਰਟੀਆਂ ਦੇ ਕੰਟਰੋਲ ਤੋਂ ਬਾਹਰ ਹੈ। ਉਹਨਾਂ ਪੰਜਾਬ ਬਾਰੇ ਕਿਹਾ ਕਿ ਪੰਜਾਬ ਵਿੱਚ ਸਿਆਸੀ ਖਲਾਅ ਹੈ , ਜਨਤਾ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਪੂਰੀ ਤਰ੍ਹਾਂ ਮੋਹ ਭੰਗ ਹੋ ਚੁੱਕਾ ਹੈ, ਪੰਜਾਬ ਵਿੱਚ ਅਮਨ ਕਾਨੂੰਨ ਦੀ ਹਾਲਤ ਲਗਾਤਾਰ ਬਦਤਰ ਹੋ ਰਹੀ ਹੈ, ਲੁਟਾਂ ਖੋਹਾਂ, ਫਿਰੋਤੀਆ, ਨਸ਼ਾ ਅਤੇ ਕਤਲ ਆਮ ਵਰਤਾਰਾ ਬਣ ਚੁੱਕਾ ਹੈ।ਇਸ ਸਥਿਤੀ ਵਿੱਚ ਲਿਬਰੇਸ਼ਨ ਦੂਸਰੀਆਂ ਖੱਬੀਆਂ ਧਿਰਾਂ ਨਾਲ ਮਿਲ ਕੇ ਪੰਜਾਬ ਦੇ ਰਾਜਨੀਤਕ ਖਲਾਅ ਨੂੰ ਭਰਨ ਦਾ ਯਤਨ ਕਰੇਗੀ। ਲਿਬਰੇਸ਼ਨ ਨੇ ਪੰਜਾਬ ਦੀ ਜਨਤਾ ਕੋਲ ਜਾਣ ਲਈ 16 ਮੁੱਦਿਆਂ ਦਾ ਰਾਜਨੀਤਿਕ ਏਜੰਡਾ ਤਿਆਰ ਕੀਤਾ ਹੈ। ਜਿਸ ਵਿੱਚ ਰੁਜ਼ਗਾਰ ਨੂੰ ਮੁਢਲੇ ਹੱਕਾਂ ਵਿੱਚ ਸ਼ਾਮਿਲ ਕਰਨ, ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਹਰ ਗਰੀਬ ਮਜ਼ਦੂਰ ਤੇ ਕਿਸਾਨ ਪਰਿਵਾਰ ਨੂੰ 10 ਹਜ਼ਾਰ ਰੁਪਏ ਮਹੀਨਾ ਸਹਾਇਤਾਂ ਦੇਣ, ਮਨਰੇਗਾ ਦਾ ਰੁਜ਼ਗਾਰ 200 ਦਿਨ ਕਰਨ ਅਤੇ ਦਿਹਾੜੀ 700 ਰੁਪਏ ਕਰਨ, ਕਿਸਾਨਾਂ ਦੀਆਂ ਜਿਨਸਾਂ ਦੇ ਘੱਟੋ ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਜਾਮਾ ਪਹਿਨਾਉਣ, ਹਰ ਤਰ੍ਹਾਂ ਦੇ ਕੱਚੇ ਵਰਕਰਾਂ ਨੂੰ ਪੱਕੇ ਕਰਨ, ਭਰਿਸ਼ਟਾਚਾਰ, ਭੂ ਮਾਫੀਆ ਅਤੇ ਰੇਤ ਮਾਫੀਆ ਦਾ ਖਾਤਮਾ ਕਰਨ, ਵਾਘਾ ਬਾਰਡਰ ਦਾ ਵਪਾਰ ਖੋਲਣ ਅਤੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਸਪੋਰਟ ਦੀ ਸ਼ਰਤ ਹਟਾ ਕੇ ਆਧਾਰ ਕਾਰਡ ਆਧਾਰਿਤ ਸ਼ਰਤ ਰੱਖਣ ਸਮੇਤ ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦੇਣ, ਦਰਿਆਈ ਪਾਣੀਆਂ ਦਾ ਮਾਮਲਾ ਰਿਪੇਰੀਅਨ ਸਿਧਾਂਤ ਅਨੁਸਾਰ ਹੱਲ ਕਰਨ ਅਤੇ ਨਹਿਰਾਂ ਖਾਲਾਂ ਦਾ ਪਾਣੀ ਟੇਲਾਂ ਤੱਕ ਪਹੁੰਚਾਉਣ ਵਰਗੇ ਮੁੱਦਿਆਂ ਉੱਪਰ ਲਿਬਰੇਸ਼ਨ ਲੰਬੀ ਲੜਾਈ ਲੜੇਗੀ।ਇਸ ਸਮੇਂ ਦਲਬੀਰ ਭੋਲਾ ਮਲਕਵਾਲ, ਬਚਨ ਸਿੰਘ ਤੇਜਾ, ਜਸਬੀਰ ਕੌਰ ਹੇਰ, ਨਰਿੰਦਰ ਤੇੜਾ, ਬਲਵਿੰਦਰ ਕੌਰ , ਨਿਰਮਲ ਸਿੰਘ ਛੱਜਲਵੱਡੀ , ਮਨਜੀਤ ਸਿੰਘ ਗਹਿਰੀ ਅਤੇ ਰਮਨਦੀਪ ਪਿੰਡੀ ਸ਼ਾਮਲ ਸਨ।

Leave a Reply

Your email address will not be published. Required fields are marked *