ਆਖਿਰ ਭਗਵੰਤ ਮਾਨ ਦੀ ਸਰਕਾਰ ਜ਼ਿਮਨੀ ਚੋਣਾਂ ਜਿੱਤਣ ਲਈ ਵਰਤੇ ਜਾਂਦੇ ਤਰੀਕੇ ਤਹਿਤ ਅਕਾਲੀ ਦਲ ਤੋਂ ਖਿੱਚੇ ਹਰਮੀਤ ਸੰਧੂ ਨੂੰ ਤਰਨਤਾਰਨ ਹਲਕੇ ਤੋਂ ਜਿਤਾਉਣ ‘ਚ ਕਾਮਯਾਬ ਰਹੀ – ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 14 ਨਵੰਬਰ (ਸਰਬਜੀਤ ਸਿੰਘ)– ਤਰਨਤਾਰਨ ਜ਼ਿਮਨੀ ਚੋਣਾਂ ਦੇ ਨਤੀਜਿਆਂ ਨੇ ਸਭ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ ਅਤੇ ਪੰਜਾਬ ਸਰਕਾਰ ਜ਼ਿਮਨੀ ਚੋਣਾਂ ਜਿੱਤਣ ਲਈ ਆਪਣੇ ਵਰਤੇ ਜਾਂਦੇ ਪਹਿਲੇ ਫਾਰਮੂਲਾ ਅਨੁਸਾਰ ਅਕਾਲੀ ਦਲ ਤੋਂ ਸਾਬਕ ਵਧਾਇਕ ਹਰਮੀਤ ਸਿੰਘ ਸੰਧੂ ਨੂੰ ਤਰਨਤਾਰਨ ਜ਼ਿਮਨੀ ਚੋਣ ਜਿਤਾਉਣ ‘ਚ ਸਫਲ ਹੋਈ ਜਦੋਂ ਕਿ ਅਕਾਲੀ ਦਲ ਨੇ ਆਪਣਾ ਸੁਧਾਰ ਕਰਦਿਆਂ ਦੂਸਰਾ ਸਥਾਨ ਪ੍ਰਾਪਤ ਕੀਤਾ ਅਤੇ ਪੰਥ ਦੇ ਸਾਂਝੇ ਉਮੀਦਵਾਰ ਭਾਈ ਮਨਦੀਪ ਸਿੰਘ ਨੂੰ ਤੀਜਾ ਸਥਾਨ ਹਾਸਲ ਹੋਇਆ ਅਤੇ ਬਹੁਤੀ ਭੂਤਰੀ ਫਿਰਦੀ ਕਾਂਗਰਸ ਰਹੀ ਚੋਥੇ ਤੇ ਸਿੱਖ ਵਿਰੋਧੀ ਭਾਜਪਾ ਆਈ ਪੰਜਵੇਂ ਨੰਬਰ  ਤੇ ਇਸ ਚੋਣ ਨੇ ਸ਼ਾਬਤ ਕਰ ਦਿੱਤਾ ਹੈ ਕਿ 2027 ਦੀਆ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਤੇ ਪੰਥਕ ਉਮੀਦਵਾਰ ਅਗਰ ਇਕੱਠੇ ਹੋ ਕੇ ਚੋਣਾਂ ਲੜਦੇ ਹਨ ਤਾਂ ਆਪਣੀ ਸਰਕਾਰ ਬਣਾ ਸਕਦੇ ਹਨ ਅਤੇ ਜੇ 2027 ਦੀਆਂ ਚੋਣਾਂ ਵਿੱਚ ਪੰਥਕ ਉਮੀਦਵਾਰ ਤੇ ਅਕਾਲੀ ਦਲ ਵੱਖ ਵੱਖ ਹੋ ਕੇ ਚੋਣਾਂ ਲੜਦੇ ਹਨ ਤਾਂ ਆਪ ਸਰਕਾਰ ਇੱਕ ਵਾਰ ਫਿਰ ਆਪਣੀ ਸਰਕਾਰ ਬਣਾਉਣ ਲਈ ਸਫਲ ਹੋ ਸਕਦੀ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਤਰਨਤਾਰਨ ਤੋਂ ਚੋਣ ਜਿੱਤਣ ਵਾਲੇ ਸ੍ਰ ਹਰਮੀਤ ਸਿੰਘ ਸੰਧੂ ਨੂੰ ਵਧਾਈ ਦਿੰਦੀ ਹੈ, ਉਥੇ ਬਾਦਲਕਿਆਂ ਅਤੇ ਪੰਥਕ ਜਥੇਬੰਦੀਆਂ ਨੂੰ 2027 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਜਿੱਤਣ ਲਈ ਇਕ ਜੁੱਟ ਹੋਣ ਦੀ ਅਪੀਲ ਕਰਦੀ ਹੈ ਤਾਂ ਕਿ ਪੰਥਕ ਸਾਂਝੇ ਉਮੀਦਵਾਰ ਮੈਦਾਨ ਵਿੱਚ ਲਿਆ ਕੇ ਆਪਣੀ ਸਰਕਾਰ ਬਣਾਈ ਜਾ ਸਕੇ ਅਤੇ ਬੰਦੀ ਸਿੰਘਾਂ ਨੂੰ ਰਿਹਾਅ ਕਰਾਉਣ ਲਈ ਰਾਹ ਪੱਧਰਾ ਕੀਤਾ ਜਾ ਸਕੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਤਰਨਤਾਰਨ ਜਿਮਨੀ ਚੋਣ ਤੋਂ ਜਿਤੇ ਸ੍ਰ ਹਰਮੀਤ ਸੰਧੂ ਨੂੰ ਵਧਾਈ ਤੇ ਅਕਾਲੀ ਦਲ ਸਮੇਤ ਪੰਥਕ ਜਥੇਬੰਦੀਆਂ ਦੇ ਆਗੂਆਂ ਨੂੰ 2027 ਵਿਚ ਸਾਂਝੇ ਉਮੀਦਵਾਰ ਖੜ੍ਹੇ ਕਰਕੇ ਪੰਥਕ ਸਰਕਾਰ ਬਣਾਉਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਕਿਹਾ ਕਿ ਆਪ ਸਰਕਾਰ ਜ਼ਿਮਨੀ ਚੋਣਾਂ ਜਿੱਤਣ ਲਈ ਵਰਤੇ ਜਾਂਦੇ ਆਪਣੇ ਪਹਿਲੇ ਫਾਰਮੂਲੇ ਅਨੁਸਾਰ ਬਾਹਰੀ ਉਮੀਦਵਾਰ ਨੂੰ ਤਰਨਤਾਰਨ ਦੀ ਜ਼ਿਮਨੀ ਚੋਣ ਜਿੱਤਣ ਲਈ ਪੂਰੀ ਤਰ੍ਹਾਂ ਸਫ਼ਲ ਰਹੀ ਹੈ ਭਾਵੇਂ ਕਿ ਲੋਕਾਂ ਦਾ ਕਹਿਣਾ ਤੇ ਆਮ ਹੁੰਦਾ ਆਇਆ ਹੈ ਕਿ ਜਿਸ ਦੀ ਸਰਕਾਰ ਹੋਵੇ ਉਹ ਸਰਕਾਰੀ ਤੰਤਰ ਦੀ ਵਰਤੋਂ ਦੇ ਸਹਾਰੇ ਜਿੱਤ ਹੀ ਜਾਂਦੀ ਹੈ ਅਤੇ ਅਜਿਹਾ ਹੀ ਤਰਨਤਾਰਨ ਦੀ ਜ਼ਿਮਨੀ ਚੋਣ ‘ਚ ਵੇਖਣ ਨੂੰ ਮਿਲਿਆ, ਭਾਈ ਖਾਲਸਾ ਕਿਹਾ ਅਕਾਲੀ ਦਲ ਤੇ ਹੋਰ ਘਪਲਾ ਬਾਜ਼ੀ ਦਾ ਸਰਕਾਰ ਤੇ ਇਲਜਾਮ ਵੀ ਲਾ ਰਹੇ ਹਨ ਪਰ ਸਰਕਾਰ ਲਈ ਇਹ ਚੋਣ ਜਿੱਤਣੀ ਮੁੱਛ ਦਾ ਸਵਾਲ ਬਣ ਗਈ ਸੀ, ਇਸ ਕਰਕੇ ਪੱਕਾ ਨਹੀਂ ਕਿਹਾ ਜਾ ਸਕਦਾ ਕਿ ਆਪ 2027 ਦੀਆਂ ਚੋਣਾਂ ਵਿੱਚ ਆਪਣੀ ਸਰਕਾਰ ਅਸਾਨੀ ਨਾਲ ਬਣਾਉਣ ਵਿੱਚ ਕਾਮਯਾਬ ਹੋ ਜਾਵੇਗੀ, ਭਾਈ ਖਾਲਸਾ ਨੇ ਕਿਹਾ ਹੁਣ ਅਕਾਲੀ ਦਲ ਦੇ ਉਮੀਦਵਾਰ ਪਿਰਸੀਪਲ ਸੁਖਵਿੰਦਰ ਕੌਰ ਤੇ ਪੰਥਕ ਸਾਂਝੇ ਉਮੀਦਵਾਰ ਭਾਈ ਮਨਦੀਪ ਸਿੰਘ ਦੀਆਂ ਵੋਟਾਂ ਜੇਤੂ ਉਮੀਦਵਾਰ ਤੋਂ ਕਿਤੇ ਜ਼ਿਆਦਾ ਬਣਦੀਆਂ ਹਨ, ਹੁਣ ਭਵਿੱਖ ਵਿੱਚ ਇਹ ਦੋਵੇਂ ਇਕੱਠੇ ਹੁੰਦੇ ਜਾ ਨਹੀਂ?ਇਹ ਸਮੇਂ ਦਾ ਭਵਿੱਖ ਤਹਿ ਕਰੇਗਾ,ਪਰ ਕਾਂਗਰਸ ਹੁਣ ਕਦੇ ਵੀ ਪੰਜਾਬ ਵਿੱਚ ਸਰਕਾਰ ਬਣਾਉਣ ਵਿੱਚ ਕਾਮਯਾਬ ਨਹੀਂ ਹੋ ਸਕਦੀ ਅਤੇ ਨਾ ਹੀ ਆਪ ਵਾਲੇ, ਜੇਕਰ ਪੰਥ ਇੱਕ ਪਲੇਟਫਾਰਮ ਤੇ ਖੜਾ ਹੋ ਗਿਆ।

Leave a Reply

Your email address will not be published. Required fields are marked *