ਸਮਾਜ ਸੇਵਾ ਅਤੇ ਧਾਰਮਿਕ ਪ੍ਰੋਗਰਾਮ ਕਰਵਾਉਣ ਦੇ ਕੀਤੇ ਜਾ ਰਹੇ ਕੰਮਾਂ ਨੂੰ ਲੈ ਕੇ ਐਸ.ਡੀ.ਓ ਜਤਿੰਦਰ ਸ਼ਰਮਾ ਨੂੰ ਕੀਤਾ ਸਨਮਾਨਿਤ

ਗੁਰਦਾਸਪੁਰ

ਗੁਰਦਾਸਪੁਰ, 19 ਦਸੰਬਰ (ਸਰਬਜੀਤ ਸਿੰਘ)–ਅੱਜ ਐਤਵਾਰ ਨੂੰ ਟ੍ਰਿਨਿਟੀ ਪਬਲਿਕ ਸਕੂਲ ਗੁਰਦਾਸਪੁਰ ਦਾ ਸਲਾਨਾ ਇਨਾਮ ਵੰਡ ਸਮਾਰੋਹ ਸਕੂਲ ਦੇ ਖੇਡ ਗਰਾਊਂਡ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸ਼ਹਿਰ ਦੇ ਪਤਵੰਤਿਆਂ ਤੋਂ ਇਲਾਵਾ ਬੱਚਿਆਂ ਦੇ ਮਾਪੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਸਕੂਲ ਦੇ ਚੇਅਰਮੈਨ ਕਵੀਰਾਜ ਡੋਗਰਾ ਅਤੇ ਪ੍ਰਿੰਸੀਪਲ ਅਨੀਤਾ ਮਹਾਜਨ ਨੇ ਮੁੱਖ ਮਹਿਮਾਨ ਮਾਨਯੋਗ ਮੁਨੀਸ਼ ਚਾਵਲਾ ਆਈ.ਪੀ.ਐਸ ਇੰਸਪੈਕਟਰ ਜਨਰਲ ਆਫ ਪੁਲਿਸ ਬਾਰਡਰ ਰੇਂਜ ਅੰਮ੍ਰਿਤਸਰ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਦੇ ਨਾਲ ਸੀਨੀਅਰ ਪੁਲਿਸ ਕਪਤਾਨ ਦੀਪਕ ਹੈਲੋਰੀ, ਐਡਵੋਕੇਟ ਮਨੋਜ ਲੂੰਬਾ, ਅਟਲ ਸ਼ਰਮਾ, ਪ੍ਰੋਫੈਸਰ ਮਲਹੋਤਰਾ ਵੀ ਮੌਜੂਦ ਸਨ।    ਬੱਚਿਆਂ ਨੇ ਦੇਸ਼ ਭਗਤੀ ‘ਤੇ ਆਧਾਰਿਤ ਵੱਖ-ਵੱਖ ਤਰ੍ਹਾਂ ਦੀਆਂ ਕੋਰੀਓਗ੍ਰਾਫੀਆਂ, ਸਟੇਜ ਸ਼ੋਅ ਅਤੇ ਪ੍ਰੋਗਰਾਮ ਪੇਸ਼ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ |    ਗਗਨ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਏ ਪ੍ਰੋਗਰਾਮ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਵਿਭਾਗ ਦੇ ਪ੍ਰਧਾਨ ਜਤਿੰਦਰ ਸ਼ਰਮਾ, ਮਾਤਰੀ ਸ਼ਕਤੀ ਮੁਖੀ ਮਮਤਾ ਗੋਇਲ, ਰਮਾ ਰਾਣੀ, ਅਨਿਲ ਸ਼ਰਮਾ, ਮਾਸਟਰ ਰਾਜੇਸ਼ ਕੁਮਾਰ, ਇੰਸਪੈਕਟਰ ਜੁਗਲ ਕਿਸ਼ੋਰ, ਐਨ.ਕੇ.ਸੋਈ, ਦਿਨੇਸ਼ ਸ਼ਰਮਾ, ਰਾਕੇਸ਼ ਭੰਡਾਰੀ ਆਦਿ ਨੇ ਸ਼ਮੂਲੀਅਤ ਕੀਤੀ |  ਜਤਿੰਦਰ ਸ਼ਰਮਾ ਐਸ.ਡੀ.ਓ ਨੂੰ ਸਮਾਜ ਸੇਵਾ ਅਤੇ ਧਾਰਮਿਕ ਪ੍ਰੋਗਰਾਮ ਕਰਵਾਉਣ ਲਈ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।  ਗਿੱਧਾ ਅਤੇ ਭੰਗੜਾ ਪ੍ਰੋਗਰਾਮ ਦੇ ਵਿਸ਼ੇਸ਼ ਆਕਰਸ਼ਣ ਰਹੇ। ਪ੍ਰਿੰਸੀਪਲ ਅਨੀਤਾ ਮਹਾਜਨ ਨੇ ਸਾਲਾਨਾ ਰਿਪੋਰਟ ਪੇਸ਼ ਕੀਤੀ। ਚੇਅਰਮੈਨ ਕਵੀ ਰਾਜ ਡੋਗਰਾ ਨੇ ਆਈਆਂ ਸਾਰੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਮੈਡਮ ਸੁਜਾਤਾ ਸ਼ਰਮਾ ਅਤੇ ਨਵਨੀਤ ਮੈਡਮ ਨੇ ਬਾਖੂਬੀ ਨਿਭਾਈ।

Leave a Reply

Your email address will not be published. Required fields are marked *