ਗੁਰਦਾਸਪੁਰ, 6 ਦਸੰਬਰ (ਸਰਬਜੀਤ ਸਿੰਘ)–ਪੁਸ਼ਪਿੰਦਰ ਸਿੰਧੂ ਦੇ ਮੁਤਾਬਿਕ ਹਰ ਮਹੀਨੇ ਔਸਤਨ 8 ਲਾਸ਼ਾਂ ਸਾਡੇ ਲੋਕਾਂ ਦੀਆਂ ਕੈਨੇਡਾ ਤੋਂ ਭਾਰਤ ਜਾ ਰਹੀਆਂ ਹਨ । ਜਿਸ ਵਿੱਚ ਬਹੁਗਿਣਤੀ ਸਾਡੇ ਪੰਜਾਬੀ ਸਟੱਡੀ ਵੀਜੇ ਤੇ ਆਏ ਨੌਜੁਆਨ ਕੁੜੀਆਂ ਮੁੰਡਿਆਂ ਦੀਆਂ ਹਨ ਤੇ ਹੁੰਦੇ ਵੀ ਬਹੁਤੇ ਇਕਲੌਤੇ ਹੀ ਹਨ ।
ਹੁਣ ਤਾਂ ਗੋ ਫੰਡ ਮੀ ਵਿੱਚ ਵੀ ਕੋਈ ਬਹੁਤੇ ਪੈਸੇ ਨਹੀਂ ਇਕੱਠੇ ਨਹੀਂ ਹੋ ਰਹੇ ਸੋ ਕੁੱਝ ਕੁ ਕਾਰਨ ਅਤੇ ਬੇਨਤੀਆਂ ਲਿਖ ਰਿਹਾਂ ਜੀ ।
1:- ਆਪਣੀ ਸੇਫਟੀ ਵੱਲ ਧਿਆਨ ਵਧਾਉਣਾ ਚਾਹਿਦਾ ।ਬਹੁਤੇ ਐਕਸੀਡੈਂਟਸ ਦੇ ਕੇਸਾਂ ਵਿੱਚ ਗਲਤੀ ਮਰਨ ਵਾਲੇ ਦੀ ਨਿਕਲ ਰਹੀ ਹੈ । ਕਾਰਨ ਕਿਸੇ ਦੀ ਹਦਾਇਤ ਨੂੰ ਨਾ ਮੰਨਣਾ ਤੇ ਇਹ ਸੋਚਣਾ ਕਿ ਮੈਂ ਬਹੁਤ ਟੱਫ ਹਾਂ ।
2:- ਇਹ ਉਮਰ ਅਜਿਹੀ ਹੈ ਜਿਸ ਵਿੱਚ ਵਿਰੋਧੀ ਲਿੰਗ ਪ੍ਰਤੀ ਐਟਰੈਕਸ਼ਨ ਪੀਕ ਤੇ ਹੁੰਦੀ ਹੈ ।ਤੇ ਕਿਸੇ ਦਾ ਜੋਰ ਨਹੀਂ ਚੱਲਦਾ । ਬਹੁਤੇ ਕੁੜੀਆਂ ਮੁੰਡੇ ਇਕੱਠੇ ਰਹਿ ਰਹੇ ਹਨ । ਪੁੱਛਣ ਦੱਸਣ ਵਾਲਾ ਕੋਈ ਹੈ ਨਹੀਂ, ਮਾੜਾ ਜਿਹਾ ਕੁੜੀ ਜਾਂ ਮੁੰਡੇ ਦੇ ਰਿਸ਼ਤੇ ਵਿੱਚ ਖਟਾਸ ਆਈ ਨਹੀਂ ਤੇ ਡਿਪ੍ਰੈਸ਼ਨ ਨੇ ਘੇਰਿਆ ਨਹੀਂ ,ਉੱਤੋਂ ਘਰਦਿਆਂ ਵੱਲੋਂ ਫੜ੍ਹੇ ਪੈਸਿਆਂ ਦਾ ਦਬਾਅ, ਇੱਥੋਂ ਦੇ ਲਵਿੰਗ ਸਟੈਂਡਰਡ ਤੋਂ ਵੀ ਅੱਗੇ ਵੱਧਕੇ ਚੱਲਣਾ । ਕੰਮ ਦਾ ਦਬਾਅ, ਸੌਣ ਦੇ ਟਾਇਮ ਫੌਨ ਤੇ ਲੱਗੇ ਰਹਿਣਾ ਤੇ ਕੰਮ ਵਕਤ ਨਾ ਤਾਂ ਕਿਸੇ ਦੀ ਗੱਲ ਸਮਝਣੀ ਤੇ ਕੁਤਾਹੀ ਕਰਨੀਂ ਐਕਸੀਡੈਂਟ ਹੋਣ ਜਾਂ ਗੈਰ ਕੁਦਰਤੀ ਮੌਤ ਜਾਂ ਹਾਰਟ ਅਟੈਕ ਦੇ ਕਾਰਨ ਬਣ ਰਹੇ ਹਨ ।
3:- ਖੁਰਾਕ ਜਿਹੜੀ ਖਾਧੀ ਜਾ ਰਹੀ ਹੈ ਉਹ ਨਵੇਂ ਬੰਦੇ ਤੇ ਖਾਸਤੌਰ ਤੇ ਬੱਚੇ ਜੋ ਰੈਸਟੋਰੈਂਟਸ ਵਗੈਰਾ ਤੋਂ ਪਿੱਕ ਕਰ ਰਹੇ ਹਨ । ਉਸ ਵਿੱਚ 70% ਫੈਟ ਤੱਕ ਵਾਲੀ ਕਰੀਮ ਵਰਤੀ ਜਾ ਰਹੀ ਹੈ ਜੋ ਸਵਾਦ ਲਈ ਕਦੀ ਕਦਾਈ ਤਾਂ ਠੀਕ ਹੈ ਪਰ ਰੋਜ਼ਾਨਾ ਵਰਤੋਂ ,ਉਹ ਵੀ ਬਹੁਤ ਠੰਢੇ ਮੁਲਕ ਵਿੱਚ ਸਿਹਤ ਵਿੱਚ ਵਿਗਾੜ ਪੈਦਾ ਕਰਦੀ ਹੈ । ਬਹਿਆ ਖਾਣਾ ਤੇ ਖਾਣ ਪੀਣ ਦਾ ਕੋਈ ਸਕੈਡੂਯਅਲ ਵੀ ਨਹੀਂ ਹੈ ,ਜਦੋਂ ਟਾਇਮ ਜਾਂ ਚੇਤਾ ਆਇਆ ਖਾ ਲਿਆ ਇਹ ਵੀ ਮਾੜਾ ਹੈ । ਮੈਡੀਕਲ ਸਿਸਟਮ ਦੀ ਪੂਰੀ ਸਮਝ ਨਾ ਹੋਣ ਕਾਰਨ ਤੇ ਪਰੋਸੀਜਰ ਕਾਫੀ ਲੰਮਾਂ ਤੇ ਵੇਟਿੰਗ ਵਾਲਾ ਹੋਣ ਕਾਰਨ ਨਿਯਮਤ ਜਾਂਚ ਨਹੀਂ ਕਰਵਾਈ ਜਾ ਸਕਦੀ।
4:- ਜਿੰਮ ਜਾਣ ਵਾਲੇ ਜਲਦੀ ਵਿੱਚ ਸਰੀਰ ਦੇ ਮਸਲ ਬਣਾਉਣ ਲਈ ਸਸਤੇ ਪ੍ਰੋਟੀਨ ਸ਼ੇਕ ਵੱਡੀ ਮਾਤਰਾ ਵਿੱਚ ਬਿਨਾਂ ਕਿਸੇ ਐਕਸਪਰਟ ਦੀ ਸਲਾਹ ਦੇ ਪੀਤੇ ਜਾ ਰਹੇ ਹਨ । ਜਿੰਨਾਂ ਦਾ ਬੇਸ ਹੀ GM ਫੂਡ ਹੈ ।
5:- ਬਹੁਤ ਵੱਡੀ ਗਿਣਤੀ ਭਾਵੇਂ ਸ਼ੌਕੀਆ ਹੀ ਸਹੀ ,ਨਸ਼ੇ ਕਰਨ ਲੱਗ ਜਾਂਦੇ ਹਨ । ਕਲੱਬ ਬਾਰ ਕਲਚਰ ਤੋਂ ਸ਼ੁਰੂ ਹੋਇਆ ਬੀਅਰ ਵਾਇਨ ਪੀਣ ਦਾ ਕੰਮ ਆਮ ਹੀ ਹੁੱਕਾ ,ਫੈਂਟਾਲਿਨ ਵਗੈਰਾ ਵਰਗੇ ਘਾਤਕ ਨਸ਼ਿਆ ਤੇ ਆਣ ਪਹੁੰਚਿਆ ਹੈ । ਆਹ ਐਨਰਜੀਂ ਡ੍ਰਿੰਕ (Red bull) ਤਾਂ ਕਈ ਲੋਕ ਪਾਣੀ ਵਾਂਗੂ ਪੀ ਰਹੇ ਹਨ ਜਿੰਨਾਂ ਵਿੱਚ ਕੈਫੀਨ ਦੀ ਮਾਤਰਾ ਬਹੁਤ ਜਿਆਦੀ ਹੈ ਜੋ ਦਿਲ ਦੀ ਧੜਕਣ ਬਹੁਤ ਵਧਾਉਂਦੀ ਹੈ ।ਕੁੜੀਆਂ ਦੀ ਗਿਣਤੀ ਵੀ ਵੱਧ ਰਹੀ ਹੈ । ਇਹਨਾਂ ਕਲੱਬ ਕਲਚਰ ਕਰਕੇ ਫੁਕਰਾਪਣ ਕਈ ਵਾਰੀ ਮਾਰਕੁਟਾਈ ਤੇ ਮਾਰਨ ਮਰਾਉਣ ਤੱਕ ਜਾਣ ਲੱਗਾ ਹੈ ।
6:- ਜਿਹੜੇ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਮਾਨਸਿਕ ਤੌਰ ਤੇ ਸਟਰੌਗ ਨਹੀਂ ਬਣਾਇਆਂ ਸਿਰਫ਼ ਲੋਗੜਾਂ ਵਿੱਚ ਵਲੇਟ ਛੱਡਿਆ ਹੈ ਉਹਨਾਂ ਨੂੰ ਕੋਈ ਡਸੀਜਨ ਮੇਕਿੰਗ ਵੇਲੇ ਮਾਨਸਿਕ ਦਬਾਅ ਚੱਲਣਾ ਔਖਾ ਹੋ ਜਾਂਦਾ ਤੇ ਜਦੋਂ ਸਰੀਰ ਵੀ ਟਾਇਰਡ ਹੋਵੇ ਤੇ ਹੌਮ ਸਿਕਨੈੱਸ ਵੀ ਹੋਵੇ ਤਾਂ ਹਾਲਾਤ ਔਖੇ ਹੋ ਜਾਂਦੇ ਹਨ ।
7:- ਜਿਹੜੇ ਸਾਡੇ ਲੋਕਾਂ ਵਿੱਚ ਲੋਹਾ ਇਕੱਠਾ ਕਰਨ ਰਿਵਾਜ਼ ਵਧਿਆ ਹੈ ,ਇਸਨੇ ਇੱਕ ਅਜੀਬ ਕਿਸਮ ਦਾ ਕੰਪੀਟੀਸ਼ਨ ਪੈਦਾ ਕਰ ਦਿੱਤਾ ਹੈ ,ਹੁਣ ਇਹ ਮਾਨਸਿਕ ਤੌਰ ਤੇ ਠੱਕ ਠੱਕ ਕਰ ਰਿਹਾ ਹੈ । ਕਿਉਂਕਿ ਸਾਰੀ ਸਾਰੀ ਕਲਾਸ ਜਾਂ ਸਕੂਲ ਦੇ ਬੱਚੇ ਆ ਰਹੇ ਹਨ ਇਹ ਹੋਰ ਵੀ ਹਾਰਡ ਕੰਪੀਟੀਸ਼ਨ ਹੈ ।


