ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ,ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅਤੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਪੰਜਾਬ ਵੱਲੋਂ ਰੋਸ ਰੈਲੀ ਕੀਤੀ

ਬਠਿੰਡਾ-ਮਾਨਸਾ

ਝੁਨੀਰ, ਗੁਰਦਾਸਪੁਰ 4 ਮਈ (ਸਰਬਜੀਤ ਸਿੰਘ)– ਪਿੰਡ ਰਾਮਾਨੰਦੀ,ਬਲਾਕ ਝੁਨੀਰ,ਜ਼ਿਲਾ ਮਾਨਸਾ ਵਿਖੇ ਪੰਜਾਬ ਸਰਕਾਰ ਵੱਲੋਂ ਜੁਮਲਾ ਮੁਸਤਰਕਾ ਜ਼ਮੀਨ ਦਾ ਸਰਕਾਰ ਵੱਲੋਂ ਕਬਜ਼ਾ ਲੈਣ ਲਈ ਜਾਰੀ ਕੀਤੇ ਗਏ ਸੰਮਨਾਂ ਦੇ ਵਿਰੁੱਧ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ,ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ(ਧਨੇਰ ਗਰੁੱਪ) ਅਤੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਪੰਜਾਬ ਵੱਲੋਂ ਰੋਸ ਰੈਲੀ ਕੀਤੀ ਗਈ।

ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਉੱਤਮ ਸਿੰਘ ਰਾਮਾਨੰਦੀ,ਮਨਜੀਤ ਸਿੰਘ ਰਾਮਾਨੰਦੀ,ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਧਨੇਰ ਗਰੁੱਪ ਵੱਲੋਂ ਜ਼ਿਲ੍ਹਾ ਸਕੱਤਰ ਮੱਖਣ ਸਿੰਘ ਭੈਣੀ ਬਾਘਾ,ਤੇਜਾ ਸਿੰਘ ਰਾਮਾਨੰਦੀ ਅਤੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ)ਪੰਜਾਬ ਵੱਲੋਂ ਸੁਖਜੀਤ ਰਾਮਾਨੰਦੀ ਨੇ ਸਾਂਝੇ ਰੂਪ ਵਿੱਚ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਜ਼ੋ ਪੰਜਾਬ ਸਰਕਾਰ ਵੱਲੋਂ ਜੁਮਲਾ ਮੁੁਸਤਰਕਾ ਜ਼ਮੀਨ ਕਿਸਾਨਾਂ ਤੋਂ ਖੋਹਣ ਲਈ ਸੰਮਨ (ਨੋਟਿਸ) ਘਰ-ਘਰ ਭੇਜੇ ਗਏ ਹਨ,ਉਹ ਗੈਰ ਕਾਨੂੰਨੀ ਹਨ। ਜਥੇਬੰਦੀਆਂ ਵੱਲੋਂ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰਦਿਆਂ ਕਾਨੂੰਨੀ ਅਤੇ ਜਥੇਬੰਦਕ ਰੂਪ ਵਿੱਚ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ 9 ਮੈਂਬਰੀ ਐਕਸ਼ਨ ਕਮੇਟੀ ਵੀ ਗਠਿਤ ਕੀਤੀ ਗਈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਗੁਰਮੇਲ ਸਿੰਘ,ਗੁਰਜੰਟ ਸਿੰਘ,ਬੱਗਾ ਸਿੰਘ,ਕੌਰ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਧਨੇਰ ਗਰੁੱਪ) ਵੱਲੋਂ ਜੱਗਾ ਸਿੰਘ,ਕਾਲਾ ਸਿੰਘ ਰਾਮਾਨੰਦੀ,ਰਾਮ ਸਿੰਘ ਤੋਂ ਇਲਾਵਾ ਕਾਮਰੇਡ ਸਾਧੂ ਸਿੰਘ ਰਾਮਾਨੰਦੀ,ਕਰਨਵੀਰ ਸਿੰਘ,ਹਰਮੇਲ ਸਿੰਘ, ਸੁਖਵਿੰਦਰ ਸਿੰਘ ਸਾਬਕਾ ਸਰਪੰਚ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨਗਰ ਨਿਵਾਸੀ ਹਾਜਰ ਸਨ।

Leave a Reply

Your email address will not be published. Required fields are marked *