ਮੁੱਖ ਮੰਤਰੀ ਜੀ ਗੁਰਦਾਸਪੁਰ ਦੇ ਪੁਲਸ ਕਰਮਚਾਰੀ ਪਿੱਛਲੇ 2 ਸਾਲ ਤੋਂ ਤਨਖਾਹ ਤੋਂ ਵਾਂਝੇ

ਪੰਜਾਬ

ਪੋਸਟਾਂ ਕਰੋ ਕਰੈਟ ਤਾਂ ਜੋ ਮਿਲ ਸਕੇ ਤਨਖਾਹ
ਗੁਰਦਾਸਪੁਰ, 24 ਸਤੰਬਰ (ਸਰਬਜੀਤ ਸਿੰਘ)- ਪੰਜਾਬ ਵਿੱਚ 75 ਸਾਲ ਰਿਵਾਇਤੀ ਪਾਰਟੀਆ ਨੇ ਰਾਜ ਕੀਤਾ ਹੈ। ਲੋਕਾਂ ਨੇ ਇੰਨਾਂ ਦੇ ਕੰਮਾਂ ਤੋਂ ਖਫਾ ਹੋ ਕੇ ਇੰਨਾਂ ਨੂੰ ਚੱਲਦਾ ਕਰ ਦਿੱਤਾ। ਜਿਸ ਕਰਕੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਤੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ’ਤੇ ਵਿਸ਼ਵਾਸ ਕੀਤਾ ਤੇ ਉਨਾਂ ਨੂੰ 92 ਸੀਟਾਂ ਦੇ ਕੇ ਪੰਜਾਬ ਵਿੱਚ ਉਨਾਂ ਦੀ ਸਰਕਾਰ ਬਣਾਈ ਤੇ ਲੋਕਾਂ ਦੇ ਨਾਲ-ਨਾਲ ਕਰਮਚਾਰੀਆਂ ਨੂੰ ਵੀ ਸਹੂਲਤਾਂ ਮਿਲਣਗੀਆਂ।
ਜੋਸ਼ ਨਿਊਜ਼ ਦੇ ਸਰਵੇ ਮੁਤਾਬਕ ਪੰਜਾਬ ਪੁਲਸ ਨੇ ਆਮ ਆਦਮੀ ਪਾਰਟੀ ਦੀ ਇਸ ਕਰਕੇ ਵਧੇਰੀ ਵੋਟ ਕੀਤੀ ਕਿ ਮੁੱਖ ਮੰਤਰੀ ਪੰਜਾਬ ਨੇ ਵਾਅਦਾ ਕੀਤਾ ਸੀ ਕਿ ਮੇਰੇ ਦੇਖਣ ਵਿੱਚ ਆਇਆ ਹੈ, ਜੋ ਪੁਲਸ ਕਰਮਚਾਰੀ ਜਿੰਨਾਂ ਦੀਆਂ ਬਦਲੀਆਂ ਇੰਨਾਂ ਰਿਵਾਇਤੀ ਪਾਰਟੀਆਂ ਵੱਲੋਂ ਉਨਾਂ ਦੇ ਹੱਕ ਵਿੱਚ ਫਤਵਾਂ ਨਾ ਦੇਣ ਜਾਂ ਗਲਤ ਕੰਮ ਨਹੀਂ ਸਨ ਕਰਦੇ। ਉਨਾਂ ਦੀ ਬਦਲੀਆਂ ਦੂਰ ਦਰਾਡੇ ਕੀਤੀਆਂ ਜਾਂਦੀਆਂ ਸਨ ਅਤੇ ਨਾਲ ਹੀ ਉਨਾ ਦੇ ਦੂਸਰੇ ਜਿਲਿਆ ਵਿੱਚ ਜਾਂਦੇ ਸਾਰ ਹੀ ਉਨਾਂ ਦੇ ਬੈਲਟ ਨੰਬਰ ਤਬਦੀਲ ਕੀਤੇ ਜਾਂਦੇ ਸਨ। ਜਿਸ ਕਰਕੇ ਉਹ ਖਫਾ ਸਨ। ਭਗਵੰਤ ਮਾਨ ਸੱਤਾ ਵਿੱਚ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਜੋ ਕਰਮਚਾਰੀ ਕਾਂਗਰਸ ਦੇ ਗ੍ਰਹਿ ਮੰਤਰੀ ਵੱਲੋਂ ਪੁਲਸ ਕਰਮਚਾਰੀਆਂ ਅਤੇ ਅਧਿਕਾਰੀਆਂ ਦੀਆਂ ਬਦਲੀਆਂ ਹੋਰਨਾਂ ਜ਼ਿਲਿਆ ਵਿੱਚ ਕੀਤੀਆਂ ਜਾਂਦੀਆਂ ਸਨ, ਉਨਾਂ ਨੂੰ ਵਾਪਸੀ ਉਨਾਂ ਦੇ ਜਿਲਿਆ ਵਿੱਚ ਭੇਜਿਆ ਜਾਵੇਗਾ ਤਾਂ ਜੋ ਉਹ ਆਪਣੇ ਪਰਿਵਾਰ ਵਿੱਚ ਰਹਿ ਕੇ ਨੌਕਰੀ ਕਰ ਸਕਣ ਅਤੇ ਤਨਾਅ ਮੁੱਕਤ ਰਹਿਣ।
ਪਰ ਇਸ ਸਮੇਂ ਸਰਵੇ ਮੁਤਾਬਕ ਜਿੰਨਾਂ ਕਰਮਚਾਰੀਆਂ ਦੀਆਂ ਬਦਲੀਆਂ ਗੁਰਦਾਸਪੁਰ ਤੋਂ ਤਰਨਤਾਰਨ, ਪਠਾਨਕੋਟ, ਅੰਮਿ੍ਰਤਸਰ, ਅਬੋਹਰ, ਫਾਜਿਲਕਾ ਆਦਿ ਪਿੱਛਲੀ ਸਰਕਾਰ ਵੱਲੋਂ ਕੀਤੀਆਂ ਗਈਆਂ ਸਨ, ਉਹ ਮੁੜ ਵਾਪਸ ਗੁਰਦਾਸਪੁਰ ਵਿੱਚ ਆਪਣੀ ਡਿਊਟੀ ’ਤੇ ਤੈਨਾਤ ਹੋ ਗਏ ਹਨ। ਪਰ ਹੈਰਾਨੀ ਵਾਲੀ ਗੱਲ ਹੈ ਕਿ ਆਮ ਆਦਮੀ ਪਾਰਟੀ ਨੂੰ ਸੱਤਾ ਵਿੱਚ ਆਏ ਕਰੀਬ 6 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ, ਪਰ ਪੁਲਸ ਕਰਮਚਾਰੀਆਂ ਨੂੰ ਅਜੇ ਤੱਕ ਉਨਾਂ ਨੂੰ ਗੁਰਦਾਸਪੁਰ ਵਿੱਚ ਪੁਰਾਣੇ ਬੈਲਟ ਨੰਬਰ ਅਲਾਟ ਨਹੀਂ ਕੀਤੇ ਗਏ। ਜਿਸ ਕਰਕੇ ਉਨਾਂ ਨੂੰ ਪਿੱਛਲੇ 2 ਸਾਲਾਂ ਤੋਂ ਤਨਖਾਹ ਨਹੀਂ ਮਿਲ ਰਹੀਆ।
ਇਸ ਸਬੰਧੀ ਜਦੋਂ ਆਈ.ਜੀ ਬਾਰਡਰ ਰੈਂਜ ਮੋਹਨੀਸ਼ ਚਾਵਲਾ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਸਾਡੇ ਕੋਲ ਪੋਸਟਾਂ ਨਹੀਂ ਹਨ। ਜਿਸ ਕਰਕੇ ਅਸੀ ਉਨਾਂ ਨੂੰ ਨੰਬਰ ਅਲਾਟ ਨਹੀਂ ਕਰ ਸਕਦੇ। ਜਿਸ ਕਰਕੇ ਉਨਾਂ ਨੂੰ ਤਨਖਾਹ ਨਹੀਂ ਮਿਲ ਰਹੀ ਹੈ।ਇਸ ਸਬੰਧੀ ਪੋਸਟਾਂ ਵਧਾਉਣ ਲਈ ਐਸ.ਐਸ.ਪੀ ਰਾਹੀਂ ਯੋਗ ਵਿਧੀ ਅਪਣਾ ਕੇ ਪੰਜਾਬ ਸਰਕਾਰ ਨੂੰ ਲਿੱਖਿਆ ਜਾਵੇਗਾ ਕਿ ਪੋਸਟਾਂ ਕ੍ਰੈਟ ਕੀਤੀਆਂ ਜਾਣ ਤਾਂ ਜੋ ਕਰਮਚਾਰੀਆਂ ਨੂੰ ਬੈਲਟ ਨੰਬਰ ਦੇ ਕੇ ਉਨਾਂ ਨੂੰ ਤਨਖਾਹ ਮਿਲ ਸਕੇ। ਪਰ ਇਹ ਪੱਤਰ ਜਾਣ ਦੇਬਾਵਜੂਦ ਵੀ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਅਜੇ ਤੱਕ ਜਿਲਾ ਗੁਰਦਾਸਪੁਰ ਵਿੱਚ ਨੰਬਰ ਅਲਾਟ ਨਾ ਕੀਤੇ ਜਾਣ ਕਰਕੇ ਕਰਮਚਾਰੀਆਂ ਵਿੱਚ ਕਾਫੀ ਰੋਹ ਹੈ। ਕਿਉਕਿ ਬਿਨਾਂ ਤਨਖਾਹ ਤੋਂ 2 ਸਾਲ ਤੱਕ ਦਾ ਸਮਾਂ ਲੰਘਣ ਜਾਣ ਦੇ ਬਾਵਜੂਦ ਘਰ ਦਾ ਗੁਜਾਰਾ ਕਰਨਾ ਬੜਾ ਕਠਿਨ ਕੰਮ ਹੈ। ਇਸ ਲਈ ਕਰਮਚਾਰੀਆਂ ਨੂੰ ਮੁੱਖ ਮੰਤਰੀ ਪੰਜਾਬ ਤੋਂ ਅਪੀਲ ਕੀਤੀ ਹੈ ਕਿ ਉਹ ਗੁਰਦਾਸੁਪੁਰ ਵੱਲੋਂ ਧਿਆਨ ਦੇਣ ਤਾਂ ਜੋ ਪੁਲਸ ਕਰਮਚਾਰੀਆਂ ਨੂੰ ਸਮੇਂ ਸਿਰ ਤਨਖਾਹ ਮਿਲ ਸਕੇ।

Leave a Reply

Your email address will not be published. Required fields are marked *