ਗੁਰਦਾਸਪੁਰ, 24 ਸਤੰਬਰ (ਸਰਬਜੀਤ ਸਿੰਘ)-ਥਾਣਾ ਕਲਾਨੌਰ ਦੀ ਪੁਲਸ ਨੇ ਮਾਈਨਿੰਗ ਕਰਨ ਦੇ ਮਾਮਲੇ ਵਿੱਚ 3 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ।
ਉਪ ਮੰਡਲ ਅਫਸਰ ਡਰੇਨ ਕਮ ਮਾਈਨਿੰਗ ਅਫਸਰ ਬਟਾਲਾ ਕਾਬਲ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ 23 ਸਤੰਬਰ ਨੂੰ ਖੂਫੀਆ ਸਕਾਇਤ ਦੇ ਅਧਾਰ ’ਤੇ ਪਿੰਡ ਸਹੂਰ ਕਲਾ ਪੁੱਜੇ ਜਿਥੇ ਦੋ ਨਾਮਲੂਮ ਵਿਅਕਤੀ ਇੱਕ ਜੇਸੀਬੀ ਅਤੇ ਨਾਲ ਨਜਾਇਜ ਮਾਈਨਿੰਗ ਕਰ ਰਹੇ ਸੀ, ਜੋ ਮਾਈਨਿੰਗ ਅਫਸਰ ਨੂੰ ਵੇਖਦੇ ਸਾਰ ਹੀ ਜੇਸੀਬੀ ਅਤੇ ਇੱਕ 10 ਟਇਰੀ ਟਿੱਪਰ ਮੌਕਾ ਤੇ ਛੱਡ ਕੇ ਦੋੜ ਗਏ। ਇਹ ਜੇਸੀਬੀ ਟਿੱਪਰ ਦਾ ਮਾਲਕ ਬਲਜੀਤ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਸੋਹਣ ਥਾਣਾ ਕਲਾਨੋਰ ਪਤਾ ਲੱਗਾ ਹੈ।


