ਲੋਕਪੱਖੀ ਭਲਾਈ ਸਕੀਮਾਂ ਦਾ ਲਾਭ, ਲੋੜਵੰਦ ਲੋਕਾਂ ਤੱਕ ਪਹੰਚਾਉਣ ਲਈ ਦਿੱਤੇ ਦਿਸ਼ਾ ਨਿਰਦੇਸ਼
ਗੁਰਦਾਸਪੁਰ 17 ਨਵੰਬਰ (ਸਰਬਜੀਤ ਸਿੰਘ)- ਮੈਂਬਰ, ਹਿਊਮਨ ਰਾਈਟਜ ਕਮਿਸ਼ਨ ਭਾਰਤ ਸਰਕਾਰ, ਸ਼੍ਰੀ ਪ੍ਰਿਯਾਂਕ ਕਾਨੂੰਨਗੋ ਵੱਲੋ ਮਨੁੱਖੀ ਅਧਿਕਾਰਾਂ ਅਤੇ ਵੱਖ-ਵੱਖ ਭਲਾਈ ਸਕੀਮਾਂ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਗੁਰਪ੍ਰੀਤ ਸਿੰਘ ਗਿੱਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਮੈਡਮ ਅਦੀਬਾ ਅਨਮ,ਆਈ.ਏ.ਐੱਸ, ਜੀ.ਏ (ਯੂ.ਟੀ), ਮਨਿੰਦਰਪਾਲ ਸਿੰਘ ਐਸ.ਪੀ (ਐੱਚ) ਗੁਰਦਾਸਪੁਰ, ਨਵਜੋਤ ਸਿੰਘ ਐਸ.ਪੀ ਬਟਾਲਾ, ਅਰਵਿੰਦਰਪਾਲ ਸਿੰਘ ਐੱਸ.ਡੀ.ਐਮ ਫਤਿਹਗੜ੍ਹ ਚੂੜੀਆਂ, ਲਛਮਣ ਸਿੰਘ ਐੱਸ.ਡੀ.ਐਮ, ਡੇਰਾ ਬਾਬਾ ਨਾਨਕ, ਜਯੋਤਸਨਾ ਸਿੰਘ ਐੱਸ.ਡੀ.ਐਮ ਬਟਾਲਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਾਨਫਰੰਸ ਹਾਲ ਵਿੱਚ ਮੀਟਿੰਗ ਦੌਰਾਨ ਮਾਣਯੋਗ ਮੈਂਬਰ, ਪ੍ਰਿਯਾਂਕ ਕਾਨੂੰਨਗੋ ਵੱਲੋਂ ਕਾਰਪੋਰੇਸ਼ਨ ਵਿਭਾਗ ਵੱਲੋਂ ਵੈਂਡਰਾਂ ਲਈ ਦਿੱਤੀ ਜਾ ਰਹੀ ਕਰੈਡਿਟ ਕਾਰਡ ਦੀ ਸਹਾਇਤਾ, ਜ਼ਿਲ੍ਹਾ ਬਾਲ ਤੇ ਵਿਕਾਸ ਵਿਭਾਗ ਵਲੋਂ ਬੱਚਿਆਂ ਲਈ ਚਲਾਈਆਂ ਜਾ ਰਹੀਆ ਵੱਖ-ਵੱਖ ਸਕੀਮਾਂ, ਜ਼ਿਲ੍ਹਾ ਪ੍ਰੋਗਰਾਮ ਵਿਭਾਗ ਵਲੋਂ ਆਂਗਣਵਾੜੀ ਸੈਟਰਾਂ ਵਿੱਚ ਮੁੱਢਲੀਆਂ ਸਹੂਲਤਾਂ ਤੇ ਮਿਡ ਡੇ ਮੀਲ ਸਬੰਧੀ, ਸਿੱਖਿਆ ਵਿਭਾਗ ਵਲੋਂ ਪ੍ਰੀ ਮੈਟਰਿਕ ਵਜੀਫਾ ਸਕੀਮ, ਅਨੁਸੂਚਿਤ ਜਾਤੀਆਂ ਦੇ ਬੱਚਿਆ ਨਾਲ ਸਬੰਧਿਤ ਸਕਾਲਰਸ਼ਿਪ, ਬੱਚਿਆ ਦੀ ਸਿਹਤ ਸਬੰਧੀ, ਸਿਹਤ ਵਿਭਾਗ ਵਲੋਂ ਪ੍ਰਧਾਨ ਮੰਤਰੀ ਆਯੂਸ਼ਮਾਨ ਯੋਜਨਾ, ਜ਼ਿਲ੍ਹਾ ਸਮਾਜਿਕ ਸੁੱਰਖਿਆ ਵਿਭਾਗ ਵਲੋਂ ਅੰਗਹੀਣ ਵਿਅਕਤੀਆਂ ਸਬੰਧੀ ਚਲਾਈਆਂ ਜਾ ਰਹੀਆਂ ਸਕੀਮਾਂ ਸਮੇਤ ਪੁਲਿਸ ਵਿਭਾਗ ਆਦਿ ਕੋਲੋਂ ਜਾਣਕਾਰੀ ਲਈ ਗਈ।
ਮੀਟਿੰਗ ਦੋਰਾਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਪ੍ਰੀਤ ਸਿੰਘ ਗਿੱਲ ਨੇ ਮਾਣਯੋਗ ਮੈਂਬਰ , ਪ੍ਰਿਯਾਂਕ ਕਾਨੂੰਨਗੋ ਨੂੰ ਯਕੀਨ ਦਵਾਇਆ ਕਿ ਜੋ ਉਨਾਂ ਵਲੋਂ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ, ਓਨਾਂ ਦੀ ਪਾਲਣਾ ਯਕੀਨੀ ਬਣਾਈ ਜਾਵੇਗੀ ਅਤੇ ਸਰਕਾਰ ਦੀਆ ਲੋਕ ਭਲਾਈ ਸਕੀਮਾਂ ਦਾ ਲਾਭ ਲੋੜਵੰਦ ਲੋਕਾਂ ਤੱਕ ਪੁਜਦਾ ਕਰਨ ਨੂੰ ਯਕੀਨੀ ਬਣਾਇਆ ਜਾਵੇਗਾ।

