ਪੰਜਾਬ ਤੋਂ ਹੋਰਾਂ ਦਲਪੰਥਾਂ ਤੋਂ ਇਲਾਵਾ 36 ਰੰਘਰੇਟਾ ਨਿਹੰਗ ਸਿੰਘ ਜਥੇਬੰਦੀਆਂ ਨੇ ਦੁਸ਼ਹਿਰੇ ਮੌਕੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਮਹਾਂਰਾਸ਼ਟਰ ਵਿਖੇ ਸ਼ਾਨਦਾਰ ਮੁਹੱਲੇ ਦਾ ਪ੍ਰਦਰਸ਼ਨ ਕੀਤਾ : ਜਥੇਦਾਰ ਮੇਜ਼ਰ ਸਿੰਘ ਸੋਢੀ

ਹੋਰ ਪ੍ਰਦੇਸ਼

ਸ੍ਰੀ ਹਜ਼ੂਰ ਸਾਹਿਬ ਨਾਂਦੇੜ, ਗੁਰਦਾਸਪੁਰ, 21 ਅਕਤੂਬਰ (ਸਰਬਜੀਤ ਸਿੰਘ)– ਹਰ ਸਾਲ ਵੱਡੀ ਗਿਣਤੀ ਵਿੱਚ ਪੰਜਾਬ ਤੋਂ ਨਿਹੰਗ ਸਿੰਘ ਜਥੇਬੰਦੀਆਂ ਆਪਣੇ ਘੌੜਿਆ, ਫੌਜਾਂ ਤੇ ਜੰਗੀ ਰਾਜਸਾਜ ਸਮੇਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਮਹਾਂਰਾਸ਼ਟਰ ਵਿਖੇ ਦੁਸਹਿਰਾ ਮਨਾਉਣ ਪਹੁੰਚਦੀ ਹਨ ਅਤੇ ਉਸਹਿਰੇ ਮੌਕੇ ਮੁਹੱਲੇ ਪ੍ਰਦਰਸ਼ਨ ਰਾਹੀਂ ਜੰਗ ਨੂੰ ਖ਼ਾਲਸਾਈ ਖੇਡਾਂ ਦਾ ਪ੍ਰਦਰਸ਼ਨ ਕਰਨ ਦੀ ਮਰਯਾਦਾ ਚਲਦੀ ਆ ਰਹੀ ਹੈ ਅਤੇ ਇਸੇ ਮਰਯਾਦਾ ਤਹਿਤ ਇਸ ਸਾਲ ਦੁਸਹਿਰੇ ਮੌਕੇ ਪੰਜਾਬ ਤੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਮਹਾਂਰਾਸ਼ਟਰ ਵਿਖੇ ਪਹਿਚੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਨੇੜੇ ਰੇਲਵੇ ਸਟੇਸ਼ਨ ਵਿਖੇ ਸ਼ਾਨਦਾਰ ਮੁਹੱਲੇ ਦਾ ਪ੍ਰਦਰਸ਼ਨ ਕੀਤਾ, ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਭਾਈ ਖਾਲਸਾ ਨੇ ਦੱਸਿਆ ਪਰਸੋਂ ਦੇ ਰੋਜ ਤੋਂ ਆਪਣੀਆਂ ਫੌਜਾਂ ਸਮੇਤ ਗੁਦਾਵਰੀ ਕੰਢੇ ਤੇ ਪੜਾਅ ਕਰੀ ਬੈਠੇ ਦਲਪੰਥਾ ਵੱਲੋਂ ਜਿਥੇ ਮੁਹੱਲੇ ਸਬੰਧੀ ਅਖੰਡਪਾਠ ਸਾਹਿਬ ਅਰੰਭ ਕੀਤੇ ਹੋਏ ਸਨ, ਉਥੇ ਦਸਮੇਸ਼ ਤਰਨਾ ਦਲ ਵੱਲੋਂ ਸੰਚਖਡ ਬੁੰਘੇ ਬਾਬਾ ਭੁਝੰਗ ਸਿੰਘ ਵਿਖੇ ਦੁਸਹਿਰੇ ਤੇ ਭੋਗ ਪਾਏ ਗਏ ਅਤੇ ਮਾਲਵਾ ਤਰਨਾ ਦਲ ਬਾਬਾ ਸੰਗਤ ਸਿੰਘ ਜੀ ਵੱਲੋਂ ਅੱਜ਼ ਅਖੰਡਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਸਮੂਹ ਰੰਘਰੇਟਾ ਨਿਹੰਗ ਸਿੰਘ ਜਥੇਬੰਦੀਆਂ ਨੇ ਹਾਜ਼ਰੀ ਲਵਾਈ, ਧਾਰਮਿਕ ਦੀਵਾਨ ਦੀ ਸਮਾਪਤੀ ਤੋਂ ਬਾਅਦ ਸਮੂਹ ਨਿਹੰਗ ਸਿੰਘ ਰੰਘਰੇਟਾ ਨਿਹੰਗ ਸਿੰਘ ਜਥੇਬੰਦੀਆਂ ਦੀ ਫੌਜਾਂ ਨੇ ਆਪਣੇ ਆਪਣੇ ਘੌੜਿਆ ਤੇ ਸਵਾਰ ਹੱਥ ਵਿੱਚ ਖੰਡੇ ਕਿਰਪਾਨਾਂ ਬਰਛੇ ਬਰਛੀਆਂ, ਦੋ ਧਾਰੇ ਅਤੇ ਹੋਰ ਕਈ ਤਰ੍ਹਾਂ ਦੇ ਜੰਗ ਜੂੰ ਰਵਾਇਤੀ ਹਥਿਆਰਾਂ ਨਾਲ ਲੈਸ ਹੋ ਕੇ ਦਸਮੇਸ਼ ਤਰਨਾ ਦਲ ਦੇ ਮੁੱਖੀ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਦੀ ਅਗਵਾਈ ਹੇਠ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੋਂ ਇਲਾਵਾ ਹੋਰ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਕਰਨ ਤੋਂ ਉਪਰੰਤ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਸ਼ਾਨਦਾਰ ਮੁਹੱਲੇ ਦਾ ਪ੍ਰਦਰਸ਼ਨ ਕੀਤਾ ਅਤੇ ਆਈ ਸੰਗਤ ਨੂੰ ਘੌੜ ਸਵਾਰੀ, ਨੇਜ਼ਾ ਬਾਜ਼ੀ,, ਗਤਕਾ ਬਾਜੀ, ਪੈਂਤੜੇ ਕੱਢਣੇ, ਨੰਗੀਆਂ ਤਲਵਾਰਾਂ ਨਾਲ ਗਤਕਾ ਬਾਜ਼ੀ,ਦੋ ਦੋ ਚਾਰ ਚਾਰ ਅੱਠ ਅੱਠ ਘੌੜਿਆ ਦੀਆਂ ਇਕੱਠੀਆਂ ਦੌੜਾਂ ਲਗਵਾਉਣ ਵਰਗੀਆਂ ਕਈ ਤਰ੍ਹਾਂ ਦੀਆਂ ਜੰਗ ਜੂੰ ਖੇਡਾਂ ਦਾ ਪ੍ਰਦਰਸ਼ਨ ਕਰਕੇ ਸ਼ਰਧਾ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਪਹੁੰਚੀ ਸੰਗਤ ਨੂੰ ਸਿੱਖੀ ਦੇ ਸੁਨਹਿਰੇ ਪੁਰਾਤਨ ਵਿਰਸੇ ਇਤਿਹਾਸ ਨਾਲ ਜੋੜਿਆ, ਮਹੱਲਾ ਖੇਡਣ ਵਾਲੀਆਂ ਫੌਜਾਂ ਨੂੰ ਮਾਇਆ ਦੇ ਗੱਫੇ ਇਨਾਮ ਵਜੋਂ ਵੰਡੇ ਗਏ ਇਸ ਮੌਕੇ ਗੁਰੂ ਕੇ ਲੰਗਰ ਦੇਗਾਂ ਸਰਦਾਈਆ ਅਤੁੱਟ ਵਰਤਾਏ ਗਏ, ਇਸ ਮੌਕੇ ਤੇ ਦਸਮੇਸ਼ ਤਰਨਾ ਦਲ ਦੇ ਮੁੱਖੀ ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਸਾਬ ਨਾਲ ਜਥੇਦਾਰ ਬਾਬਾ ਬਲਦੇਵ ਸਿੰਘ ਵੱਲਾ ਮੁਖੀ ਸ਼ਹੀਦ ਬਾਬਾ ਜੀਵਨ ਸਿੰਘ ਤਰਨਾ ਦਲ ਜਥੇਦਾਰ ਬਾਬਾ ਸੁਖਪਾਲ ਸਿੰਘ ਮੁੱਖੀ ਮਾਲਵਾ ਤਰਨਾ ਦਲ ਬਾਬਾ ਸੰਗਤ ਸਿੰਘ ਜੀ, ਜਥੇਦਾਰ ਬਲਦੇਵ ਸਿੰਘ ਮੁਸਤਫਾਪੁਰ, ਜਥੇਦਾਰ ਪ੍ਰਗਟ ਸਿੰਘ ਮਜੀਠਾ ਬਾਈਪਾਸ, ਜਥੇਦਾਰ ਹਰਜਿੰਦਰ ਸਿੰਘ ਮੁਕਤਸਰ ਸਾਹਿਬ, ਜਥੇਦਾਰ ਬਾਬਾ ਬਲਬੀਰ ਸਿੰਘ ਖਾਪੜਖੇੜੀ, ਜਥੇਦਾਰ ਬਾਬਾ ਸ਼ਮਸ਼ੇਰ ਸਿੰਘ ਬਾਲੇਵਾਲ, ਜਥੇਦਾਰ ਸਤਨਾਮ ਸਿੰਘ ਪ੍ਰਧਾਨ ਖਾਪੜਖੇੜੀ, ਬਾਬਾ ਨਰਿੰਦਰ ਸਿੰਘ ਵੱਲਾ, ਜਥੇਦਾਰ ਅਮਰੀਕ ਸਿੰਘ, ਜਥੇਦਾਰ ਖਜ਼ਾਨ ਸਿੰਘ, ਬਾਬਾ ਰਣਜੀਤ ਸਿੰਘ ਲੰਗਰਾਂ ਵਾਲੇ, ਜਥੇਦਾਰ ਮਨਪ੍ਰੀਤ ਸਿੰਘ ਬਾਲੇਵਾਲ, ਬਾਬਾ ਅਨਮੋਲ ਸਿੰਘ, ਬਾਬਾ ਗੁਰਦਿੱਤ ਸਿੰਘ ਰੀਟਾਉਲ, ਜਥੇਦਾਰ ਬਾਬਾ ਸਾਹਿਬ ਸਿੰਘ ਲੁਧਿਆਣਾ, ਬਾਬਾ ਮਾਧੋ ਸਿੰਘ, ਜਥੇਦਾਰ ਜਸਬੀਰ ਸਿੰਘ ਮਜੀਠਾ ਬਾਈਪਾਸ, ਬਾਬਾ ਸਰਬਜੀਤ ਸਿੰਘ ਬਾਲੇਵਾਲ ਤੋਂ ਇਲਾਵਾ ਸੈਂਕੜੇ ਜਥੇਦਾਰ ਸਾਹਿਬ ਤੇ ਹਜ਼ਾਰਾਂ ਲਾਡਲੀਆਂ ਨਿਹੰਗ ਸਿੰਘ ਫ਼ੌਜਾਂ ਹਾਜ਼ਰ ਸਨ।

Leave a Reply

Your email address will not be published. Required fields are marked *