ਨਸ਼ਿਆਂ ਵਿਰੁੱਧ ਲੜਦੇ ਹੋਏ ਆਪਣੀ ਸ਼ਹਾਦਤ ਦੇਣ ਵਾਲੇ ਪਰਵਿੰਦਰ ਸਿੰਘ ਝੋਟੇ ਨੂੰ ਇਨਸਾਫ ਦਿਵਾਉਣ ਲਈ 15 ਅਕਤੂਬਰ ਦੇ ਪੰਜਾਬ ਬੰਦ ਅਤੇ ਸੰਘਰਸ਼ ਕਮੇਟੀ ਵੱਲੋਂ ਪਰਵਿੰਦਰ ਸਿੰਘ ਝੋਟੇ ਨੂੰ ਇਨਸਾਫ ਦਿਵਾਉਣ ਲਈ ਦਿੱਤੇ ਗਏ ਹਰ ਇੱਕ ਪ੍ਰੋਗਰਾਮ ਦੀ ਐਸਕੇਐਮ ਗੈਰ ਸਿਆਸੀ ਵੱਲੋਂ ਕੀਤੀ ਜਾਵੇਗੀ ਪੂਰਨ ਹਮਾਇਤ
ਪਰਵਿੰਦਰ ਸਿੰਘ ਝੋਟੇ ਦੇ ਕਤਲ ਦੀ ਹੋਵੇ ਸੀਬੀਆਈ ਜਾਂਚ ਅਤੇ ਪਰਵਿੰਦਰ ਸਿੰਘ ਝੋਟੇ ਦੇ ਅਧੂਰੇ ਕਾਰਜ ਪੂਰੇ ਕਰਨ ਲਈ ਅਤੇ ਨਸ਼ੇ ਦੀ ਜੜ ਪੁੱਟਣ ਵਾਸਤੇ ਹਰ ਇੱਕ ਜਥੇਬੰਦੀ, ਹਰ ਇੱਕ ਇਨਸਾਫ ਪਸੰਦ ਵਿਅਕਤੀ ਵੱਲੋ ਇੱਕ ਪਲੇਟਫਾਰਮ ਉੱਤੇ ਇਕੱਠੇ ਹੋ ਨਸ਼ਿਆਂ ਵਿਰੁੱਧ ਸੰਘਰਸ਼ ਵਿੱਢਣਾ ਹੀ ਹੋਵੇਗੀ ਉਸ ਸ਼ਹੀਦ ਨੂੰ ਸੱਚੀ ਸ਼ਰਧਾਂਜਲੀ
ਗੁਰਦਾਸਪੁਰ, 14 ਅਕਤੂਬਰ ( ਸਰਬਜੀਤ ਸਿੰਘ)– ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਿਕ (ਪੰਜਾਬ ਚੈਪਟਰ) ਦੇ ਆਗੂਆਂ ਦੀ ਆਨਲਾਈਨ ਮੀਟਿੰਗ ਹੋਈ ਜਿਸ ਵਿੱਚ ਜਗਜੀਤ ਸਿੰਘ ਡੱਲੇਵਾਲ ਕੌਮੀ ਕਨਵੀਨਰ, ਬਲਦੇਵ ਸਿੰਘ ਸਿਰਸਾ, ਅਮਰਜੀਤ ਸਿੰਘ ਰੜਾ, ਸੁਖਦੇਵ ਸਿੰਘ ਭੋਜਰਾਜ, ਸਤਨਾਮ ਸਿੰਘ ਬਾਗੜੀਆਂ, ਮਨਪ੍ਰੀਤ ਸਿੰਘ ਬਾਠ, ਸੁਖਪਾਲ ਸਿੰਘ ਡੱਫਰ, ਰਜਿੰਦਰ ਸਿੰਘ ਜਫਰਵਾਲ,ਰਘਵੀਰ ਸਿੰਘ ਭੰਗਾਲਾ, ਸੋਨੂ ਔਲਖ, ਸ਼ੇਰਾ ਅਠਵਾਲ, ਰਾਮਪਾਲ ਸ਼ਰਮਾ, ਕੰਵਲਜੀਤ ਸਿੰਘ ਖੁਸ਼ਹਾਲਪੁਰ, ਨਸੀਬ ਸਿੰਘ ਸਾਂਗਣਾ ਆਦਿ ਆਗੂ ਸ਼ਾਮਿਲ ਹੋਏ। ਮੀਟਿੰਗ ਉਪਰੰਤ ਪ੍ਰੈਸ ਬਿਆਨ ਜਾਰੀ ਕਰਦਿਆਂ ਹੋਇਆਂ ਕਿਹਾ ਕਿਸਾਨ ਆਗੂਆਂ ਨੇ ਕਿਹਾ ਕਿ ਮਾਨਸਾ ਵਿਖੇ ਨਸ਼ਾ ਤਸਕਰ ਵੱਲੋਂ ਨਸ਼ਿਆਂ ਵਿਰੁੱਧ ਪਿੱਛਲੇ ਲੰਮੇ ਸਮੇਂ ਤੋਂ ਲੜਾਈ ਲੜ ਰਹੇ ਪਰਵਿੰਦਰ ਸਿੰਘ ਝੋਟੇ ਦਾ ਸ਼ਰੇਆਮ ਗੋਲੀਆਂ ਮਾਰ ਕੇ ਕੀਤੇ ਗਏ ਕਤਲ ਤੋਂ ਇਹ ਗੱਲ ਸਪਸ਼ਟ ਹੋ ਗਈ ਹੈ ਕਿ ਪੰਜਾਬ ਅੰਦਰ ਨਸ਼ਾ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਦੀ ਮਿਲੀ ਭੁਗਤ ਦੇ ਨਾਲ ਹੀ ਵਿਕ ਰਿਹਾ ਹੈ ਅਤੇ ਵੀਡੀਓ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਪਰਵਿੰਦਰ ਸਿੰਘ ਝੋਟੇ ਨੂੰ ਕਤਲ ਕਰਨ ਵਾਲੇ ਵਿਅਕਤੀ ਵੱਲੋਂ ਕਿਸੇ ਨਾਲ ਫੋਨ ਉੱਤੇ ਗੱਲ ਕਰਕੇ ਫੇਰ ਸ਼ਰੇਆਮ ਗੋਲੀਆਂ ਮਾਰ ਕੇ ਪਰਵਿੰਦਰ ਸਿੰਘ ਝੋਟੇ ਦਾ ਕਤਲ ਕੀਤਾ ਗਿਆ ਹੈ ਇਸ ਲਈ ਐਸਕੇਐਮ ਗੈਰ ਰਾਜਨੀਤਿਕ ਇਹ ਮੰਗ ਕਰਦਾ ਹੈ ਕਿ ਪਰਵਿੰਦਰ ਸਿੰਘ ਝੋਟੇ ਦੇ ਕਤਲ ਦੀ ਸੀਬੀਆਈ ਤੋਂ ਜਾਂਚ ਕਰਵਾਈ ਜਾਵੇ ਅਤੇ ਪਰਵਿੰਦਰ ਸਿੰਘ ਝੋਟੇ ਦੇ ਕਤਲ ਵਿੱਚ ਸ਼ਾਮਲ ਉਸ ਹਰ ਇੱਕ ਵਿਅਕਤੀ ਫੜ ਕੇ ਜੇਲ੍ਹਾਂ ਵਿੱਚ ਬੰਦ ਕੀਤਾ ਜਾਵੇ ਅਤੇ ਉਸ ਹਰ ਇੱਕ ਵਿਅਕਤੀ ਦਾ ਚਿਹਰਿਆਂ ਨੂੰ ਨੰਗਾ ਕੀਤਾ ਜਾਵੇ ਜੋ ਵੀ ਇਸ ਸਰਕਾਰੀ ਕਤਲ ਵਿੱਚ ਸ਼ਾਮਿਲ ਹੈ।
ਕਿਸਾਨ ਆਗੂਆਂ ਅੱਗੇ ਗੱਲਬਾਤ ਕਰਦਿਆਂ ਹੋਇਆ ਕਿਹਾ ਕਿ ਐਸਕੇਐਮ ਗੈਰ ਸਿਆਸੀ ਵੱਲੋਂ ਪਿੱਛਲੇ ਦਿਨੀ ਚੰਡੀਗੜ੍ਹ ਵਿਖੇ ਮੀਟਿੰਗ ਕਰਕੇ ਪੰਜਾਬ ਦੀਆਂ ਹਰ ਇੱਕ ਵਰਗ ਨੂੰ ਅਗਵਾਈ ਦੇਣ ਵਾਲੀਆਂ ਸਮੂਹ ਜਥੇਬੰਦੀਆਂ ਅਤੇ ਪੁਲਸ ਜਬਰ ਅਤੇ ਨਸ਼ਿਆਂ ਵਿਰੁੱਧ ਲੜਨ ਵਾਲੇ ਹਰ ਇੱਕ ਵਿਅਕਤੀ ਨੂੰ ਇਸ ਨਸ਼ਿਆਂ ਦੀ ਦਲਦਲ ਤੋਂ ਪੰਜਾਬ ਨੂੰ ਬਚਾਉਣ ਵਾਸਤੇ ਇੱਕ ਮੰਚ ਉੱਪਰ ਆ ਕੇ ਸਾਂਝਾ ਪ੍ਰੋਗਰਾਮ ਉਲੀਕਣ ਦਾ ਸੱਦਾ ਦਿੱਤਾ ਗਿਆ ਸੀ ਅਤੇ ਹੁਣ ਵੀ ਐਸਕੇਐਮ ਗੈਰ ਸਿਆਸੀ ਵੱਲੋਂ ਹਰ ਇੱਕ ਵਿਅਕਤੀ ਤੱਕ ਇਸ ਸੰਘਰਸ਼ ਨੂੰ ਇੱਕ ਮੰਚ ਉੱਪਰ ਇਕੱਠੇ ਹੋ ਕੇ ਉਲੀਕਣ ਲਈ ਰਾਬਤਾ ਕਾਇਮ ਕੀਤਾ ਜਾ ਰਿਹਾ।
ਕਿਸਾਨ ਆਗੂਆਂ ਅੱਗੇ ਗੱਲਬਾਤ ਕਰਦਿਆਂ ਹੋਇਆ ਕਿਹਾ ਕਿ ਪੰਜਾਬ ਸਰਕਾਰ ਦਾ ਯੁੱਧ ਨਸ਼ਿਆਂ ਵਿਰੁੱਧ ਸਿਰਫ ਤੇ ਸਿਰਫ ਇੱਕ ਸਿਆਸੀ ਡਰਾਮਾ ਹੈ, ਜਦੋਂ ਕਿ ਹਕੀਕਤ ਵਿੱਚ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਦੀ ਮਿਲੀਭੁਗਤ ਦੇ ਨਾਲ ਹੀ ਪੰਜਾਬ ਅੰਦਰ ਸ਼ਰੇਆਮ ਨਸ਼ਾ ਵਿਕ ਰਿਹਾ ਜਿਸ ਦਾ ਸਬੂਤ ਪਰਵਿੰਦਰ ਸਿੰਘ ਝੋਟੇ ਵੱਲੋਂ ਆਖਰੀ ਸਮੇਂ ਲਾਈਵ ਹੋ ਕੇ ਮੈਡੀਕਲ ਸਟੋਰ ਉੱਪਰ ਬਣਾਈ ਗਈ ਵੀਡੀਓ ਵਿੱਚ ਉਸ ਵੱਲੋਂ ਡੀਐਸਪੀ ਨੂੰ ਵਾਰ ਵਾਰ ਫੋਨ ਕਰਨ ਦੀ ਗੱਲਬਾਤ ਕਰਨ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਪੁਲਸ ਪ੍ਰਸ਼ਾਸਨ ਨੂੰ ਭਲੀਭਾਂਤ ਇਸ ਗੱਲ ਦਾ ਪਤਾ ਸੀ ਕਿ ਉਸ ਮੈਡੀਕਲ ਸਟੋਰ ਵੱਲੋਂ ਸ਼ਰੇਆਮ ਨਸ਼ਾ ਵੇਚਿਆ ਜਾ ਰਿਹਾ ਹੈ, ਇਸ ਲਈ ਐਸਕੇਐਮ ਗੈਰ ਸਿਆਸੀ ਸ਼ੁਰੂ ਤੋਂ ਹੀ ਇਹ ਮੰਗ ਕਰਦਾ ਆ ਰਿਹਾ ਹੈ ਕਿ ਜਿਸ ਵੀ ਥਾਣੇ ਦੇ ਏਰੀਏ ਵਿੱਚ ਨਸ਼ਾ ਵਿਕਦਾ ਹੈ ਉਸ ਸੰਬੰਧਤ ਥਾਣੇ ਦੇ ਐਸਐਚ ਓ ਅਤੇ ਐਸਐਸਪੀ ਦੀ ਉਸ ਦੇ ਏਰੀਏ ਅੰਦਰ ਵਿਕ ਰਹੇ ਨਸ਼ੇ ਸਬੰਧੀ ਜਵਾਬਦੇਹੀ ਤੈਅ ਕਰਕੇ ਮੁਕੱਦਮਾ ਦਰਜ ਕੀਤਾ ਜਾਵੇ ਕਿਉਂਕਿ ਜਦੋਂ ਕਰੋਨਾ ਸਮੇਂ ਪੂਰੇ ਪੰਜਾਬ ਨੂੰ ਪੁਲਸ ਵੱਲੋਂ ਘਰਾਂ ਵਿੱਚ ਤਾੜਿਆ ਜਾ ਸਕਦਾ ਹੈ ਤਾਂ ਫਿਰ ਪੁਲਸ ਪ੍ਰਸ਼ਾਸਨ ਨੂੰ ਇਹ ਕਿਵੇਂ ਨਹੀਂ ਪਤਾ ਹੋਵੇਗਾ ਕਿ ਕਿੰਨਾ ਨਸ਼ੇ ਦੇ ਸੌਦਾਗਰਾਂ ਵੱਲੋਂ ਪੰਜਾਬ ਦੀ ਜਵਾਨੀ ਦਾ ਨਸ਼ਿਆਂ ਰਾਹੀਂ ਕਤਲ ਕੀਤਾ ਜਾ ਰਿਹਾ ਹੈ, ਇਸ ਲਈ ਅਸੀਂ ਮਾਣਯੋਗ ਹਾਈਕੋਰਟ ਤੋਂ ਇਹ ਮੰਗ ਕਰਦੇ ਹਾਂ ਕਿ ਮਾਣਯੋਗ ਹਾਈਕੋਰਟ ਸੂਮੋਟੋ ਨੋਟਿਸ ਲੈਂਦੇ ਹੋਏ ਪਰਵਿੰਦਰ ਸਿੰਘ ਝੋਟੇ ਦੇ ਕਤਲ ਦੀ ਜਾਂਚ ਸੀਬੀਆਈ ਨੂੰ ਸੌਂਪੇ ਕਿਉਂਕਿ ਪੰਜਾਬ ਅੰਦਰ ਜਿਸ ਪੁਲਸ ਪ੍ਰਸ਼ਾਸਨ ਅਤੇ ਸਰਕਾਰ ਦੀ ਮਿਲੀ ਭੁਗਤ ਨਾਲ ਇਹ ਨਸ਼ੇ ਵਿਕ ਰਹੇ ਹਨ ਉਹ ਕਦੇ ਵੀ ਉਹਨਾਂ ਨਸ਼ੇ ਦੇ ਸੌਦਾਗਰਾਂ ਨੂੰ ਫੜ ਕੇ ਨਾਂ ਤਾਂ ਜੇਲਾਂ ਵਿੱਚ ਬੰਦ ਕਰਨਗੇ ਅਤੇ ਨਾਂ ਹੀ ਨਸ਼ਿਆਂ ਨੂੰ ਰੋਕਣ ਵਾਸਤੇ ਆਪਣੀ ਸ਼ਹੀਦੀ ਦੇਣ ਵਾਲੇ ਪਰਵਿੰਦਰ ਸਿੰਘ ਝੋਟੇ ਨੂੰ ਇਨਸਾਫ ਦੇਣਗੇ।
ਕਿਸਾਨ ਆਗੂਆਂ ਅੱਗੇ ਗੱਲਬਾਤ ਕਰਦਿਆਂ ਹੋਇਆ ਕਿਹਾ ਕਿ ਐਸਕੇਐਮ ਗੈਰ ਰਾਜਨੀਤੀਕ ਪਹਿਲਾਂ ਵੀ ਨਸ਼ਿਆਂ ਵਿਰੁੱਧ ਲੜਾਈ ਲੜ ਰਹੇ ਪਰਵਿੰਦਰ ਸਿੰਘ ਝੋਟੇ ਦੇ ਨਾਲ ਖੜਾ ਸੀ ਅਤੇ ਹੁਣ ਵੀ ਪਰਵਿੰਦਰ ਸਿੰਘ ਝੋਟੇ ਨੂੰ ਇਨਸਾਫ ਦਿਵਾਉਣ ਲਈ ਅਤੇ ਨਸ਼ੇ ਦੇ ਵੱਡੇ ਮਗਰਮੱਛਾਂ ਨੂੰ ਫੜ ਕੇ ਜੇਲਾਂ ਵਿੱਚ ਬੰਦ ਕਰਨ ਲਈ ਲੜੇ ਜਾ ਰਹੇ ਸੰਘਰਸ਼ ਵਿੱਚ ਹਿੱਕ ਡਾਹ ਕੇ ਖੜਾ ਰਹੇਗਾ ਅਤੇ ਜੋ ਵੀ ਸੰਘਰਸ਼ ਕਮੇਟੀ ਵੱਲੋਂ ਪ੍ਰੋਗਰਾਮ ਉਲੀਕਿਆ ਜਾਵੇਗਾ ਉਸਨੂੰ ਐਸਕੇਐਮ ਗੈਰ ਰਾਜਨੀਤੀਕ ਪੂਰੇ ਪੰਜਾਬ ਅੰਦਰ ਲਾਗੂ ਕਰੇਗਾ ਅਤੇ ਸੰਘਰਸ਼ ਕਮੇਟੀ ਵੱਲੋਂ ਜੋ 15 ਅਕਤੂਬਰ ਨੂੰ ਪੰਜਾਬ ਬੰਦ ਦੀ ਕਰ ਦਿੱਤੀ ਗਈ ਹੈ ਉਸ ਦੀ ਐਸਕੇਐਮ ਗੈਸ ਰਾਜਨੀਤਿਕ ਵੱਲੋਂ ਪੂਰਨ ਰੂਪ ਵਿੱਚ ਹਮਾਇਤ ਕੀਤੀ ਜਾਂਦੀ ਹੈ।
ਕਿਸਾਨ ਆਗੂਆਂ ਅੱਗੇ ਗੱਲਬਾਤ ਕਰਦਿਆਂ ਹੋਇਆ ਕਿਹਾ ਕਿ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੰਜਾਬ ਸਰਕਾਰ ਦੇ ਨਸ਼ਿਆਂ ਵਿਰੁੱਧ ਛੇੜੇ ਗਏ ਅਖੌਤੀ ਡਰਾਮੇ ਉੱਪਰ ਪਰਦਾ ਪਾਉਣ ਲਈ ਅਤੇ ਪੰਜਾਬ ਸਰਕਾਰ ਦੀ ਨਕਾਮੀ ਨੂੰ ਛੁਪਾਉਣ ਵਾਸਤੇ ਦਿੱਤੇ ਗਏ ਬਿਆਨ ਕਿ ਪਰਵਿੰਦਰ ਸਿੰਘ ਝੋਟੇ ਦਾ ਕਤਲ ਨਿਜੀ ਰੰਜਿਸ਼ ਕਾਰਨ ਹੋਇਆ ਉਸ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹੈ ਅਤੇ ਜੇਕਰ ਪੰਜਾਬ ਸਰਕਾਰ ਵੱਲੋਂ ਆਪਣੀ ਜਿੰਮੇਵਾਰੀ ਨਿਭਾਉਂਦੇ ਹੋਏ ਨਸ਼ੇ ਦੇ ਸੌਦਾਗਰਾਂ ਨੂੰ ਫੜਿਆ ਜਾਂਦਾ ਤਾਂ ਫਿਰ ਪਰਵਿੰਦਰ ਸਿੰਘ ਝੋਟੇ ਵਰਗੇ ਆਮ ਨੌਜਵਾਨ ਨੂੰ ਆਪਣੀ ਜਾਨ ਇਹਨਾਂ ਨਸ਼ਿਆਂ ਵਿਰੁੱਧ ਲੜਦੇ ਹੋਏ ਨਾਂ ਦੇਣੀ ਪੈਂਦੀ ਅਤੇ ਐਸਕੇਐਮ ਗੈਰ ਰਾਜਨੀਤਿਕ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਇਹ ਪੁੱਛਣਾ ਚਾਹੁੰਦਾ ਹੈ ਕਿ ਜੇਕਰ ਹਰਪਾਲ ਸਿੰਘ ਚੀਮਾ ਦਾ ਆਪਣਾ ਪੁੱਤ ਇਸ ਤਰਾਂ ਹੀ ਨਸ਼ਿਆਂ ਵਿਰੁੱਧ ਲੜਦਾ ਹੋਇਆ ਕਿਸੇ ਨਸ਼ਾ ਤਸਕਰ ਵੱਲੋਂ ਕਤਲ ਕਰ ਦਿੱਤਾ ਜਾਵੇ ਤਾਂ ਕਿ ਫਿਰ ਹਰਪਾਲ ਸਿੰਘ ਚੀਮਾ ਉਸ ਸਮੇਂ ਵੀ ਇਹ ਹੀ ਬਿਆਨ ਦੇਣਗੇ ਕਿ ਇਹ ਇੱਕ ਨਿੱਜੀ ਰੰਜਿਸ਼ ਨਾਲ ਹੋਇਆ ਕਤਲ ਹੈ।

