ਵੋਟਰ ਸੂਚੀਆਂ ਦੇ ਡਾਟੇ ਨਾਲ ਅਧਾਰ ਕਾਰਡ ਨੂੰ ਲਿੰਕ ਕਰਨ ਲਈ ਪੋਲਿੰਗ ਬੂਥਾਂ ’ਤੇ ਲੱਗਣਗੇ ਵਿਸ਼ੇਸ਼ ਕੈਂਪ

ਗੁਰਦਾਸਪੁਰ

ਚੋਣ ਕਮਿਸ਼ਨ ਵੱਲੋਂ ਪੋਲਿੰਗ ਬੂਥਾਂ ’ਤੇ ਲੱਗਣ ਵਾਲੇ ਕੈਂਪਾਂ ਦੀਆਂ ਮਿਤੀਆਂ ਦਾ ਐਲਾਨ

ਗੁਰਦਾਸਪੁਰ, 31 ਅਗਸਤ (ਸਰਬਜੀਤ ਸਿੰਘ ) – ਚੋਣ ਕਮਿਸ਼ਨ ਭਾਰਤ ਦੇ ਦਿਸ਼ਾ ਨਿਰਦੇਸ਼ਾਂ ਅਤੇ ਮੁੱਖ ਚੋਣ ਅਫ਼ਸਰ, ਪੰਜਾਬ, ਚੰਡੀਗੜ੍ਹ ਦੇ ਹੁਕਮਾਂ ਤਹਿਤ ਵੋਟਰ ਸੂਚੀਆਂ ਦੇ ਡਾਟੇ ਨਾਲ ਅਧਾਰ ਕਾਰਡ ਨੂੰ ਲਿੰਕ ਕਰਨ ਦੇ ਮੰਤਵ ਲਈ ਪੋਲਿੰਗ ਬੂਥਾਂ ’ਤੇ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ।

ਇਨ੍ਹਾਂ ਕੈਂਪਾਂ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਜ਼ਿਲ੍ਹਾ ਚੋਣ ਅਧਿਕਾਰੀਕਮ-ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਨਿਧੀ ਕੁਮੁਦ ਬਾਮਬਾ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਗੁਰਦਾਸਪੁਰ ਦੇ ਸਮੂਹ ਪੋਲਿੰਗ ਬੂਥਾਂ ’ਤੇ 4 ਸਤੰਬਰ 2022 ਦਿਨ ਐਤਵਾਰ, 16 ਅਕਤੂਬਰ 2022 ਦਿਨ ਐਤਵਾਰ, 20 ਨਵੰਬਰ 2022 ਦਿਨ ਐਤਵਾਰ, 4 ਦਸੰਬਰ 2022 ਦਿਨ ਐਤਵਾਰ, 8 ਜਨਵਰੀ 2023 ਦਿਨ ਐਤਵਾਰ, 5 ਫਰਵਰੀ 2023 ਦਿਨ ਐਤਵਾਰ ਅਤੇ 5 ਮਾਰਚ 2023 ਦਿਨ ਐਤਵਾਰ ਨੂੰ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਕੈਂਪਾਂ ਦੌਰਾਨ ਬੂਥ ਲੈਵ ਅਫ਼ਸਰ ਆਪਣੇ-ਆਪਣੇ ਬੂਥਾਂ ’ਤੇ ਬੈਠ ਕੇ ਡੋਰ-ਟੂ-ਡੋਰ ਆਨ ਲਾਈਨ/ਆਫ ਲਾਈਨ ਮਾਧਿਅਮ (ਗਰੁੜਾ ਐਪ/ਫਾਰਮ ਨੰਬਰ 6-ਬੀ ਰਾਹੀਂ) ਵੋਟਰਾਂ ਦੇ ਅਧਾਰ ਨੰਬਰ ਫੀਡ/ਕੁਲੈਕਟ ਕਰਨਗੇ। ਇਸ ਦੌਰਾਨ ਸਮੂਹ ਵਿਧਾਨ ਸਭਾ ਹਲਕਿਆਂ ਦੇ ਏ.ਈ.ਆਰ,ਓਜ਼ ਅਤੇ ਸੁਪਰਵਾਈਜਰ ਪੋਲਿੰਗ ਬੂਥਾਂ ’ਤੇ ਬੀ.ਐੱਲ.ਓਜ਼ ਦੀ ਹਾਜ਼ਰੀ ਨੂੰ ਯਕੀਨੀ ਬਣਾਉਣਗੇ। ਉਨ੍ਹਾਂ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਕੈਂਪਾਂ ਵਿੱਚ ਪਹੁੰਚ ਕੇ ਆਪਣਾ ਅਧਾਰ ਨੰਬਰ ਵੋਟਰ ਸੂਚੀਆਂ ਨਾਲ ਲਿੰਕ ਕਰਵਾਉਣ।

Leave a Reply

Your email address will not be published. Required fields are marked *