ਚੰਡੀਗੜ੍ਹ, ਗੁਰਦਾਸਪੁਰ, 1 ਸਤੰਬਰ (ਸਰਬਜੀਤ ਸਿੰਘ)– ਤਰਨਤਾਰਨ ਦੀ ਚੋਣ ਸਮੇਂ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਐਸ ਸੀ ਭਾਈ ਚਾਰੇ ਨਾਲ ਸਬੰਧਤ ਅਤੇ ਕਾਗਰਸੀ ਕੇਂਦਰ ਗ੍ਰਹਿ ਮੰਤਰੀ ਸ੍ਰ ਬੂਟਾ ਸਿੰਘ ਨੂੰ ਅਪਮਾਨਯੋਗ ਭੱਦੇ ਸ਼ਬਦਾਂ ਰਾਹੀਂ ਅਪਮਾਨਿਤ ਕੀਤਾ ਜਿਸ ਨੂੰ ਲੈਕੇ ਪੰਜਾਬ ਤੋਂ ਇਲਾਵਾ ਹੋਰ ਲੋਕਾਂ ਵੱਲੋਂ ਇਸ ਦਾ ਸਖਤ ਨੋਟਿਸ ਲੈਂਦਿਆਂ ਰਾਜਾ ਵੜਿੰਗ ਤੇ ਪਰਚਾ ਦਰਜ ਕਰਨ ਦੀ ਮੰਗ ਕੀਤੀ ਸੀ,ਭਾਵੇਂ ਕਿ ਅਸਿਧੇ ਤੌਰ ਤੇ ਰਾਜਾਂ ਵੜਿੰਗ ਨੇ ਇਸ ਦੀ ਮੁਵਾਫੀ ਵੀ ਮੰਗੀ ਤੇ ਐਸ ਸੀ ਕਮਿਸ਼ਨ ਦੇ ਪੇਸ਼ ਵੀ ਹੋਏ ਪਰ ਲੱਗਦਾ ਹੈ ਕਿ ਇਸ ਮਾਮਲੇ ਵਿੱਚ ਐਸ ਸੀ ਕਮਿਸ਼ਨ ਰਾਜਾ ਵੜਿੰਗ ਦਾ ਪਿੱਛਾ ਨਹੀਂ ਛੱਡਦਾ ਦਿਸਦਾ ਅਤੇ ਹੁਣ ਉਹਨਾਂ ਨੇ ਪੰਜਾਬ ਸਰਕਾਰ ਨੂੰ ਹੁਕਮ ਕੀਤਾ ਹੈ ਕਿ ਰਾਜਾ ਵੜਿੰਗ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵ?ਸਰਕਾਰ ਦੇ ਮੰਤਰੀ ਚੀਮਾ ਸਾਹਿਬ ਨੇ ਕਿਹਾ ਕੌਮੀ ਐਸ ਸੀ ਕਮਿਸ਼ਨ ਦੇ ਹੁਕਮਾ ਦੀ ਪਾਲਣਾ ਕਰਦਿਆਂ ਰਾਜਾ ਵੜਿੰਗ ਨੂੰ ਗ੍ਰਿਫਤਾਰ ਕਰਨ ਲਈ ਵਚਨਬੱਧ,, ਰਾਜਾ ਵੜਿੰਗ ਕਹਿੰਦੇ ਹਨ ਸਿਆਸੀ ਬਦਲਾਖ਼ੋਰੀ ਦੀ ਭਾਵਨਾ ਕਰਕੇ ਮੈਨੂੰ ਗਿਰਫ਼ਤਾਰ ਕੀਤਾ ਜਾ ਰਿਹਾ ਹੈ ਪਰ ਐਸ ਸੀ ਭਾਈਚਾਰਾ ਕੌਮੀ ਕਮਿਸ਼ਨ ਵੱਲੋਂ ਦਿੱਤੇ ਇਸ ਫੈਸਲੇ ਤੇ ਪੂਰੀ ਤਰ੍ਹਾਂ ਬਾਗੋਬਾਗ ਹੁੰਦਾ ਹੋਇਆ ਜਿਥੇ ਕੌਮੀ ਐਸ ਸੀ ਕਮਿਸ਼ਨ ਦਾ ਧੰਨਵਾਦ ਕਰ ਰਿਹਾ ਉਥੇ ਪੰਜਾਬ ਸਰਕਾਰ ਤੋਂ ਮੰਗ ਕਰ ਰਿਹਾ ਹੈ ਕਿ ਰਾਜਾ ਵੜਿੰਗ ਨੂੰ ਜਲਦੀ ਗਿਰਫ਼ਤਾਰ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਕਿ ਅੱਗੇ ਤੋਂ ਇੱਕ ਜੁਮੇਵਾਰ ਬੰਦਾ ਦਲਿਤ ਭਾਈਚਾਰੇ ਲਈ ਅਜਿਹੇ ਅਪਸ਼ਬਦਾਂ ਦਾ ਇਸਤੇਮਾਲ ਕਰਨ ਦੀ ਕੋਸ਼ਿਸ਼ ਨਾ ਕਰ ਸਕੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਕੌਮੀ ਐਸ ਸੀ ਕਮਿਸ਼ਨ ਵੱਲੋਂ ਰਾਜਾਂ ਵੜਿੰਗ ਨੂੰ ਗਿਰਫ਼ਤਾਰ ਕਰਨ ਦੇ ਦਿੱਤੇ ਹੁਕਮਾ ਦਾ ਸਵਾਗਤ ਅਤੇ ਪੰਜਾਬ ਸਰਕਾਰ ਤੋਂ ਰਾਜਾਂ ਵੜਿੰਗ ਨੂੰ ਜਲਦੀ ਗਿਰਫ਼ਤਾਰ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸਪਸ਼ਟ ਕੀਤਾ ਮਾਮਲਾ ਤਰਨਤਾਰਨ ਦੀ ਚੋਣ ਸਮੇਂ ਰਾਜਾ ਵੜਿੰਗ ਨੇ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸੀ ਕੇਂਦਰੀ ਮੰਤਰੀ ਸ੍ਰ ਬੂਟਾ ਸਿੰਘ ਨੂੰ ਇਤਰਾਜ਼ਯੋਗ ਭੱੱਦੇ ਸ਼ਬਦ ਬੋਲ ਕੇ ਅਪਮਾਨਿਤ ਕੀਤਾ ਸੀ ਜਿਸ ਦਾ ਦਲਿਤ ਭਾਈਚਾਰੇ ਨੇ ਸਖ਼ਤ ਨੋਟਿਸ ਲਿਆ ਸੀ ਅਤੇ ਬੂਟਾ ਸਿੰਘ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਸ ਸਬੰਧੀ ਅਪੀਲ ਪਾਈ ਗਈ ਸੀ, ਭਾਈ ਖਾਲਸਾ ਨੇ ਕਿਹਾ ਭਾਵੇਂ ਰਾਜਾ ਵੜਿੰਗ ਇਸ ਨੂੰ ਬਦਲਾਖੋਰੀ ਭਾਵਨਾ ਨਾਲ ਜੋੜ ਰਹੇ ਹਨ,ਪਰ ਐਸ ਸੀ ਭਾਈਚਾਰੇ ਦੇ ਲੋਕ ਇਸ ਫੈਸਲੇ ਦਾ ਸਵਾਗਤ ਅਤੇ ਧੰਨਵਾਦ ਵੀ ਕਰ ਰਹੇ ਹਨ, ਇਹ ਤਾਂ ਸਮੇਂ ਦਾ ਭਵਿੱਖ ਹੀ ਦੱਸੇਗਾ ਕਿ ਪੰਜਾਬ ਸਰਕਾਰ ਰਾਜਾਂ ਵੜਿੰਗ ਨੂੰ ਗਿਰਫ਼ਤਾਰ ਕਰਕੇ ਕਦੋ ਸਜ਼ਾ ਦਿੰਦੀ ਹੈ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਕੌਮੀ ਐਸ ਸੀ ਕਮਿਸ਼ਨ ਦੇ ਇਸ ਫੈਸਲੇ ਦਾ ਸਵਾਗਤ ਕਰਦੀ ਹੋਈ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਕਿ ਰਾਜਾ ਵੜਿੰਗ ਨੂੰ ਜਲਦੀ ਗਿਰਫ਼ਤਾਰ ਕੀਤਾ ਜਾਵੇ, ਇਸ ਮੌਕੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਅਤੇ ਪੀਏ ਭਾਈ ਸੁਖਦੇਵ ਸਿੰਘ ਜਗਰਾਓਂ ਤੋਂ ਇਲਾਵਾ ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ, ਭਾਈ ਦਿਲਬਾਗ ਸਿੰਘ ਬਾਗੀ, ਭਾਈ ਸਿੰਦਾ ਸਿੰਘ ਨਿਹੰਗ ਅਤੇ ਪਿਰਥੀ ਸਿੰਘ ਧਰਮਕੋਟ, ਭਾਈ ਰਛਪਾਲ ਸਿੰਘ ਅਤੇ ਭਾਈ ਮਨਜਿੰਦਰ ਸਿੰਘ ਕਮਾਲਕੇ ਆਦਿ ਆਗੂ ਹਾਜਰ ਸਨ ।


