ਕਮਿਊਨਟੀ ਹੈਲਥ ਅਫ਼ਸਰਾਂ ਵੱਲੋਂ ਡਾਇਰੈਕਟਰ ਸਿਹਤ ਵਿਭਾਗ ਦੇ ਨਾਮ ਤੇ ਐਸਐਮਓ ਨੂੰ ਮੰਗ ਪੱਤਰ ਸੌਂਪਿਆ

ਗੁਰਦਾਸਪੁਰ

ਕਮਿਊਨਿਟੀ ਹੈਲਥ ਅਫ਼ਸਰ ਹੋਏ ਧਰਨਾ ਲਗਾਉਣ ਲਈ ਮਜ਼ਬੂਰ- ਆਗੂ

ਗੁਰਦਾਸਪੁਰ, 18 ਜੂਨ ( ਸਰਬਜੀਤ ਸਿੰਘ)– ਕਮਿਊਨਟੀ ਹੈਲਥ ਅਫ਼ਸਰਾਂ ਵਲੋ ਡਾਇਰੈਕਟਰ ਸਿਹਤ ਵਿਭਾਗ ਦੇ ਨਾਮ ਤੇ ਐਸ ਐਮ ਓ ਨੂੰ ਮੰਗ ਪੱਤਰ ਸੌਂਪਿਆ ਗਿਆ ।

ਪ੍ਰੈੱਸ ਨਾਲ ਗੱਲ ਕਰਦਿਆਂ ਆਗੂਆਂ ਨੇ ਦੱਸਿਆ ਕਿ ਸੀ ਐੱਚ ਓ ਵੱਲੋਂ ਪਿੰਡਾਂ ਵਿੱਚ ਲੋਕਾਂ ਨੂੰ ਸਿਹਤ ਸਹੂਲਤਾਂ ਦਿੱਤੀਆਂ ਜਾਂਦਿਆਂ ਹਨ । ਉਹਨਾਂ ਵੱਲੋਂ ਕਰੋਨਾ ਕਾਲ ਅਤੇ ਹੜ੍ਹਾਂ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਗਈ ਅਤੇ ਆਪਣੀਆਂ ਜਾਨਾਂ ਖ਼ਤਰੇ ਚ ਪਾਕੇ ਲੋਕਾਂ ਨੂੰ ਸਿਹਤ ਸੇਵਾਵਾਂ ਦਿੱਤੀਆਂ ਗਈਆਂ ।ਉਹਨਾਂ ਦੱਸਿਆ ਕੀ ਜ਼ਮੀਨੀ ਪੱਧਰ ਤੇ ਕੰਮ ਦੌਰਾਨ ਸਾਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਦੇ ਸਬੰਧ ਵਿੱਚ ਸਮੇਂ ਸਮੇਂ ਤੇ ਉੱਚ ਅਧਿਕਾਰੀਆਂ ਨੂੰ ਜਾਣੂੰ ਕਰਵਾਇਆ ਜਾਂਦਾ ਰਿਹਾ ਹੈ । ਪਿਛਲੇ ਦਿਨੀਂ ਡਾਇਰੈਕਟਰ, ਸਿਹਤ ਅਤੇ ਪਰਿਵਾਰ ਭਲਾਈ ਵਾਲੋ ਸਾਡੇ ਲਈ ਨਵਾਂ ਇਨਸੈਂਟਿਵ ਪ੍ਰਫੋਰਮਾ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਸਾਡੇ ਟਾਰਗੇਟ ਵਿੱਚ ਬਹੁਤ ਵਾਧਾ ਕਰ ਦਿੱਤਾ ਗਿਆ ਹੈ ਜੋ ਇਕੱਲੇ ਸੀ ਐੱਚ ਓ ਲਈ ਪੂਰੇ ਨਹੀਂ ਕਿਤੇ ਜਾ ਸਕਦੇ ਅਤੇ ਸਾਰੇ ਕੰਮਾਂ ਨੂੰ ਆਨਲਾਈਨ ਕਰਨ ਲਈ ਕਿਹਾ ਜਾ ਰਿਹਾ ਹੈ ਜਦਕਿ ਸੈਂਟਰਾਂ ਤੇ ਨਾ ਕੋਈ ਕੰਪਿਊਟਰ ਅਪਰੇਟਰ ਹੈ ਤੇ ਨਾ ਹੀ ਇੰਟਰਨੈੱਟ ਫੈਸਿਲਿਟੀ ਹੈ । ਆਗੂਆਂ ਨੇ ਦੱਸਿਆ ਕੀ ਸੀ ਐੱਚ ਓ ਤੇ ਪਹਿਲਾਂ ਤੋਂ ਹੀ ਕੰਮਾਂ ਦਾ ਬੋਝ ਬਹੁਤ ਜਿਆਦਾ ਹੈ ਇਹਨਾਂ ਟਾਰਗੇਟ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ ਅਤੇ ਆਮ ਲੋਕਾਂ ਨੂੰ ਮਿਲਣ ਵਾਲੀਆਂ ਸਿਹਤ ਸੇਵਾਵਾਂ ਵੀ ਪ੍ਰਭਾਵਿਤ ਹੁੰਦੀਆਂ ਹਨ ।
ਸੀਐੱਚਓ ਆਗੂ ਡਾ ਸੁਨੀਲ ਤਰਗੋਤਰਾ ਨੇ ਦੱਸਿਆ ਕੀ ਵਿਭਾਗ ਵੱਲੋਂ ਪਹਿਲਾਂ ਤੋ ਹੀ ਪੰਜਾਬ ਦੇ ਸੀ ਐੱਚ ਓ ਨੂੰ ਬਾਕੀ ਸੂਬਿਆਂ ਨਾਲੋਂ 5000/- ਰੁਪਏ ਘੱਟ ਤਨਖ਼ਾਹ ਦੇਕੇ ਅਤੇ ਲੋਇਲਟੀ ਬੋਨਸ ਨੂੰ ਰੋਕ ਕੇ ਧੱਕੇਸ਼ਾਹੀ ਅਤੇ ਸੋਸ਼ਣ ਕੀਤਾ ਜਾ ਰਿਹਾ ਹੈ। ਹੁਣ ਨਵਾਂ ਇਨਸੈਂਟਿਵ ਪ੍ਰਫੋਰਮਾ ਲਾਗੂ ਕਰਨ ਤੋਂ ਸਪੱਸ਼ਟ ਹੁੰਦਾ ਹੈ ਕਿ ਵਿਭਾਗ ਅਤੇ ਉੱਚ ਅਧਿਕਾਰੀ ਅਸਿੱਧੇ ਤੌਰ ਤੇ ਸਾਡਾ ਇਨਸੈਂਟਿਵ ਵੀ ਦਬਾਉਣਾ ਚਾਹੁੰਦੇ ਹਨ ਜੋ ਸਾਡੀ ਤਨਖ਼ਾਹ ਦਾ 40 ਫੀਸਦੀ ਹਿੱਸਾ ਹੈ ਅਤੇ ਸਾਨੂੰ ਆਰਥਿਕ ਅਤੇ ਮਾਨਸਿਕ ਤੌਰ ਤੇ ਗੁਲਾਮ ਬਣਾਉਣਾ ਚਾਹੁੰਦੇ ਹਨ ।
ਡਾ ਸੁਨੀਲ ਤਰਗੋਤਰਾ ਨੇ ਦੱਸਿਆ ਕਿ ਸਾਡੇ ਵੱਲੋਂ ਬਾਰ ਬਾਰ ਉੱਚ ਅਧਿਕਾਰੀਆਂ ਅਤੇ ਸਿਹਤ ਮੰਤਰੀ ਜੀ ਨੂੰ ਵੀ ਆਪਣੀਆਂ ਮੰਗਾਂ ਸਬੰਧੀ ਦੱਸਿਆ ਜਾਂਦਾ ਰਿਹਾ ਹੈ ਪਰ ਕਿਸੇ ਵੱਲੋਂ ਕੋਈ ਸਾਰ ਨਹੀਂ ਲਈ ਜਾ ਰਹੀ ।ਇਸੇ ਕਰਕੇ ਅੱਜ ਅਸੀਂ ਆਪਣੇ ਐਸ ਐਮ ਓ ਸਹਿਬ ਨੂੰ ਵੀ ਮੰਗ ਪੱਤਰ ਦੇ ਰਹੇ ਹਾਂ । ਇਸ ਤੋ ਬਾਅਦ ਵੀ ਜੇਕਰ ਸੁਣਵਾਈ ਨਹੀਂ ਕੀਤੀ ਗਈ ਤਾਂ ਮਜ਼ਬੂਰਨ ਸਾਨੂੰ ਸੰਘਰਸ਼ ਦਾ ਰਸਤਾ ਅਖ਼ਤਿਆਰ ਕਰਨਾ ਪਵੇਗਾ ਅਤੇ ਸਿਹਤ ਵਿਭਾਗ ਤੇ ਸਿਹਤ ਮੰਤਰੀ ਜੀ ਦੇ ਖਿਲਾਫ ਧਰਨਾ ਲਗਾਉਣਾ ਪਵੇਗਾ ਜਿਸਦੀ ਨਿਰੋਲ ਜ਼ਿੰਮੇਵਾਰੀ ਵਿਭਾਗ ਦੀ ਹੋਵੇਗੀ।

Leave a Reply

Your email address will not be published. Required fields are marked *