ਰਮਨ ਬਹਿਲ ਦੀ ਮਿਹਨਤ ਸਦਕਾ ਗੁਰਦਾਸਪੁਰ ਵਿੱਚ ਆਮ ਆਦਮੀ ਪਾਰਟੀ ਦਾ ਗ੍ਰਾਫ ਹੋਰ ਉੱਚਾ ਹੋਇਆ

ਪੰਜਾਬ

ਗੁਰਦਾਸਪੁਰ, 20 ਅਗਸਤ (ਸਰਬਜੀਤ ਸਿੰਘ)–ਆਮ ਆਦਮੀ ਪਾਰਟੀ ਦੇ ਹਲਕਾ ਗੁਰਦਾਸਪੁਰ ਦੇ ਇੰਚਾਰਜ਼ ਅਤੇ ਸੀਨੀਅਰ ਆਗੂ ਰਮਨ ਬਹਿਲ ਦੀ ਮਿਹਨਤ ਸਦਕਾ ਲੋਕਾਂ ਦੇ ਹਰ ਸਮੇਂ ਹੀ ਕੰਮਕਾਜ ਬਿਨਾ ਭੇਦਭਾਵ ਕਰਨ ਅਤੇ ਦੁੱਖ ਸੁੱਖ ਵਿੱਚ ਸ਼ਰੀਕ ਹੋਣ ’ਤੇ ਆਮ ਆਦਮੀ ਪਾਰਟੀ ਦਾ ਗ੍ਰਾਫ ਗੁਰਦਾਸਪੁਰ ਵਿੱਚ ਬਹੁਤ ਹੀ ਉੱਪਰ ਚੱਲਾ ਗਿਆ ਹੈ।
ਜੋਸ਼ ਨਿਊਜ਼ ਦੇ ਸਰਵੇ ਮੁਤਾਬਕ ਰਮਨ ਬਹਿਲ ਸਵੇਰੇ 6 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਲੋਕਾਂ ਦੇ ਕੰਮ ਕਰਨ ਵਿੱਚ ਰੁੱਝੇ ਰਹਿੰਦੇ ਹਨ। ਹੁਣ ਤੱਕ ਸਰਕਾਰ ਬਣੀ 5 ਮਹੀਨੇ ਹੋ ਚੁੱਕੇ ਹਨ। ਕਿਸੇ ਵੀ ਵਿਰੋਧੀ ਧਿਰ ’ਤੇ ਕੋਈ ਰੰਜਿਸ਼ ਤਹਿਤ ਪਰਚਾ ਦਰਜ਼ ਨਹੀਂ ਕਰਵਾਇਆ ਗਿਆ ਅਤੇ ਪੁਲਸ ਨੂੰ ਵੀ ਸੁਚੱਜੇ ਢੰਗ ਨਾਲ ਕੰਮ ਕਰਨ ਲਈ ਕਿਹਾ ਗਿਆ ਹੈ। ਜੋ ਪੁਲਸ ਠੀਕ ਸਮਝਦੀ ਹੈ ਉਹ ਆਪਣੇ ਆਪ ਹੀ ਕੰਮ ਕਰੀ ਜਾਂਦੀ ਹੈ। ਇਸੇ ਤਰਾਂ ਹੀ ਜਿਲਾ ਪ੍ਰਸ਼ਾਸ਼ਨ ਪੰਜਾਬ ਦੇ ਮੁੱਖ ਮੰਤਰੀ ਦੀਆਂ ਹਦਾਇਤਾਂ ਅਨੁਸਾਰ ਲੋਕਾਂ ਦੇ ਕੰਮ ਨੂੰ ਪਹਿਲ ਦੇ ਰਹੇ ਹਨ। ਜਿਸ ਕਰਕੇ ਗੁਰਦਾਸਪੁਰ ਵਿੱਚ ਆਮ ਆਦਮੀ ਪਾਰਟੀ ਦੀ ਲੋਕਪਿ੍ਰਅਤਾ ਵੱਧ ਗਈ ਹੈ। ਰਮਨ ਬਹਿਲ ਜਿੰਨਾਂ ਨੂੰ ਸਿਆਸਤ ਆਪਣੇ ਸਵਰਗੀ ਪਿਤਾ ਜੀ ਸ੍ਰੀ ਖੁਸ਼ਹਾਲ ਬਹਿਲ ਤੋਂ ਮਿਲੀ ਹੈ, ਉਨਾਂ ਦੀ ਸਿਆਸਤ ਦੌਰਾਨ ਕੋਈ ਵੀ ਉਨਾਂ ’ਤੇ ਭਿ੍ਰਸ਼ਟਾਚਾਰ ਦਾ ਦੋਸ਼ ਨਹੀਂ ਲੱਗਾ।
ਰਮਨ ਬਹਿਲ ਦਾ ਕਹਿਣਾ ਹੈ ਕਿ ਮੈਂ ਆਪਣੇ ਪਿਤਾ ਦੇ ਨਕਸ਼ੇ ਕਦਮਾਂ ’ਤੇ ਚੱਲਦੇ ਹੋਏ ਸਦਾ ਲਈ ਆਮ ਆਦਮੀ ਪਾਰਟੀ ਲਈ ਕੰਮ ਕਰਾਂਗਾ ਅਤੇ ਭਵਿੱਖ ਵਿੱਚ ਆਮ ਆਦਮੀ ਪਾਰਟੀ ਗੁਰਦਾਸਪੁਰ ’ਚੋਂ ਉਭਰ ਕੇ ਆਈ ਹੈ। ਜਿਸਦੇ ਫਲ ਸਵਰੂਪ ਭਵਿੱਖ ਵਿੱਚ ਹਰ ਲੋਕਾਂ ਦੇ ਕੰਮ ਹੋਰ ਵੀ ਸੁਚੱਜੇ ਢੰਗ ਨਾਲ ਕੀਤੇ ਜਾਣਗੇ ਤਾਂ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਕਿ ਪੰਜਾਬ ਨੂੰ 72 ਸਾਲ ਦੇ ਬਾਅਦ ਇੱਕ ਇਮਾਨਦਾਰ ਮੁੱਖ ਮੰਤਰੀ ਮਿਲਿਆ ਹੈ। ਉਨਾਂ ਦੀ ਤਮੰਨਾ ਪੂਰੀ ਹੋ ਸਕੇ।

Leave a Reply

Your email address will not be published. Required fields are marked *