ਘਰ ਵਿੱਚ ਸੀ.ਬੀ.ਆਈ ਦੀ ਕਰਵਾਈ ਰੇਡ
ਗੁਰਦਾਸਪੁਰ, 20 ਅਗਸਤ (ਸਰਬਜੀਤ ਸਿੰਘ)–ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਟਵੀਟ ਕਰਕੇ ਕਿਹਾ ਹੈ ਕਿ ਮੁਨੀਸ਼ ਸਿਸੋਦਿਆ ਆਜਾਦ ਭਾਰਤ ਦੇ ਬੇਹਤਰੀਨ ਸਿੱਖਿਆ ਮੰਤਰੀ ਹਨ। ਅੱਜ ਹੀ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਦੀ ਬਹੁਤ ਹੀ ਇੱਕ ਵੱਡੀ ਅਖਬਾਰ ਵਿੱਚ ਨਿਊਯਾਰਕ ਟਾਈਮ ਵਿੱਚ ਫਰੰਟ ਪੇਜ ’ਤੇ ਉਨਾਂ ਦੀ ਤਸਵੀਰ ਛਾਪੀ ਗਈ ਹੈ ਤਾਂ ਨਰਿੰਦਰ ਮੋਦੀ ਦੀ ਸਰਕਾਰ ਨੇ ਉਨਾਂ ਦੇ ਘਰ ਸੀ.ਬੀ.ਆਈ ਦੇ ਛਾਪੇ ਮਰਵਾਏ ਗਏ ਹਨ। ਇਸ ਤੋਂ ਸਾਬਤ ਹੁੰਦਾ ਹੈਕਿ ਦੇਸ਼ ਦੇ ਪ੍ਰਧਾਨਮੰਤਰੀ ਸਿੱਖਿਆ ਪ੍ਰਣਾਲੀ ਨੂੰ ਸਿਖਰਾਂ ’ਤੇ ਪਹੁੰਚਾਉਣ ਦੀ ਬਜਾਏ ਉਨਾਂ ਨੂੰ ਮੁੜ ਪਹਿਲੀ ਸਥਿਤੀ ਵਿੱਚ ਲਿਆਉਣਾ ਚਾਹੁੰਦੇ ਹਨ।
ਉਧਰ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਨੇ ਵੀ ਟਵੀਟ ਕਰਕੇ ਕਿਹਾ ਹੈ ਕਿ ਦੁਨੀਆ ਦੇ ਨੰਬਰ-1 ਅਖਬਾਰ ਵਿੱਚ ਮੁਨੀਸ਼ ਸਿਸੋਦਿਆ ਨੂੰ ਦੁਨੀਆ ਦਾ ਸਭ ਤੋਂ ਬੇਹਤਰੀਨ ਸਿੱਖਿਆ ਮੰਤਰੀ ਘੋਸ਼ਿਤ ਕੀਤਾ ਗਿਆ ਹੈ। ਪਰ ਭਾਜਪਾ ਨੇ ਅੱਜ ਸਵੇਰੇ ਉਨਾਂ ਦੇ ਘਰ ਸੀ.ਬੀ.ਆਈਨੂੰ ਭੇਜਿਆ ਗਿਆ ਹੈ। ਕਿਉਕਿ ਦਿੱਲੀ ਮਾਡਲ ਸਕੂਲ ਵਿੱਚ ਮੁਨੀਸ਼ ਸਿਸੋਦਿਆ ਦਾ ਬਹੁਤ ਵੱਡਾ ਕਿਰਦਾਰ ਹੈ। ਇਸ ਕਰਕੇ ਭਾਜਪਾ ਆਪਣੀ ਘਟੀਆ ਹਰਕਤਾਂ ’ਤੇ ਆ ਗਈ ਹੈ।

ਉਧਰ ਰਾਜਸਭਾ ਮੈਂਬਰ ਰਾਘਵ ਚੱਡਾ ਨੇ ਵੀ ਟਵੀਟ ਕਰਕੇ ਕਿਹਾ ਕਿ ਕੇਜਰੀਵਾਲ ਸਰਕਾਰ ਦੀ ਸਿੱਖਿਆ ਕ੍ਰਾਂਤੀ ਦੀ ਭਰਪੂਰ ਸ਼ਲਾਘਾ ਜਦੋਂ ਇੱਕ ਵੱਡੇ ਅਖਬਾਰ ਵਿੱਚ ਪ੍ਰਕਾਸ਼ਿਤ ਕੀਤੀ ਗਈ ਹੈ ਤਾਂ ਉਸੇ ਵੇਲੇ ਹੀ ਭਾਜਪਾ ਨੇ ਸੀ.ਬੀ.ਆਈ ਦਾ ਰੇਡ, ਸਿੱਖਿਆ, ਕ੍ਰਾਂਤੀ ਤੇ ਨਾਇਕ ਮੁਨੀਸ਼ ਸਿਸੋਦਿਆ ਦੇ ਘਰ ਸੀ.ਬੀ.ਆਈ ਦਾ ਰੇਡ ਕਰਵਾਇਆ ਗਿਆ ਹੈ। ਉਨਾਂ ਕਿਹਾ ਕਿ ਇਹ ਰੇਡ ਪਹਿਲਾਂ ਵੀ 8 ਵਾਰ ਹੋ ਚੁੱਕਾ ਹੈ। ਇੰਨਾਂ ਨੂੰ ਕੁੱਝ ਨਹੀਂ ਮਿਲਿਆ। ਹੁਣ ਵੀ ਅਸੀ ਰੇਡ ਕਰਨ ਵਿੱਚ ਪੂਰਾ ਸਹਿਯੋਗ ਦੇਵਾਂਗੇ। ਪਰ ਮੁਨੀਸ਼ ਸਿਸੋਦਿਆ ਵਰਗੇ ਉੱਚ ਕੈਲੀਬਰ ਦੇ ਵਿਅਕਤੀ ਇਸ ਦੇਸ਼ ਵਿੱਚ ਕਿਸੇ ਵੀ ਡਰ ਤੋਂ ਘਰਬਾਉਣ ਵਾਲੇ ਨਹੀਂ ਹੈ।



