ਰਮਨ ਬਹਿਲ ਨੇ ਦਿੱਤੀ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਜਨਮਦਿਨ ਦੀ ਵਧਾਈ

ਪੰਜਾਬ

ਗੁਰਦਾਸਪੁਰ, 17 ਅਗਸਤ (ਸਰਬਜੀਤ ਸਿੰਘ)–ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਦੇ ਜਨਮ ਦੀ ਵਧਾਈ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਹਲਕਾ ਗੁਰਦਾਸਪੁਰ ਦੇ ਇੰਚਾਰਜ ਅਤੇ ਸੀਨੀਅਰ ਆਗੂ ਰਮਨ ਬਹਿਲ ਅਤੇ ਉਨਾਂ ਦੇ ਹੋਣਹਾਰ ਸਪੁੱਤਰ ਧਰੂਵ ਨੇ ਕਿਹਾ ਕਿ ਕੇਜਰੀਵਾਲ ਜੀ ਨੇ ਨਵੀਆਂ ਤਕਨੀਕਾਂ ਪੰਜਾਬ ਨੂੰ ਸੇਧ ਦੇਣ ਲਈ ਲਿਆਂਦੀਆਂ ਹਨ। ਜਿਸ ਕਰਕੇ ਪੰਜਾਬ ਦੇ ਲੋਕ ਇੰਨਾਂ ਦੇ ਨਕਸ਼ੇ ਕਦਮ ’ਤੇ ਚੱਲ ਕੇ ਇੱਕ ਰੰਗਲਾ ਪੰਜਾਬ ਬਣਾਉਣਗੇ। ਕਿਉਕਿ ਕੇਜਰੀਵਾਲ ਸਾਹਿਬ ਦੀ ਸੋਚ ਇਹ ਹੈ ਕਿ ਇਹ ਸਾਡੇ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਵਿੱਚ ਨਾ ਜਾਣ ਅਤੇ ਉਹ ਪੰਜਾਬ ਵਿੱਚ ਰਹਿ ਕੇ ਹੀ ਆਪਣਾ ਰੁਜਗਾਰ ਕਰਨ। ਅਜਿਹਾ ਕੰਮ ਕਰਨ ਲਈ ਸਾਡੀ ਸਰਕਾਰ ਤੱਤਪਰ ਹੈ।

Leave a Reply

Your email address will not be published. Required fields are marked *