ਅੰਮ੍ਰਿਤਸਰ, ਗੁਰਦਾਸਪੁਰ, 9 ਅਗਸਤ (ਸਰਬਜੀਤ ਸਿੰਘ)–ਕਾਫੀ ਦਿਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਗੁਰਬਾਣੀ ਪ੍ਰਸਾਰਣ ਦੇ ਚਾਹਵਾਨਾ ‘ਚ ਲੰਬੀ ਚਰਚਾ ਛਿੜੀ ਹੋਈ ਹੈ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਕੁਝ ਵਿਸ਼ੇਸ਼ ਚਾਇਨਲਾਂ ਨੂੰ ਹੀ ਅਧਿਕਾਰ ਦੇ ਰਹੀ ਹੈ ਜਦੋਂ ਕਿ ਸਿੱਖ ਧਰਮ ਦੀ ਗੁਰਬਾਣੀ ਸਰਬਸਾਂਝੀ ਵਾਲਤਾ ਦੀ ਪ੍ਰਤੀਕ ਹੈ ਅਤੇ ਜਦੋਂ ਹਰ ਕਿਸੇ ਨੂੰ ਚਾਹੇ ਉਹ ਕਿਸੇ ਧਰਮ ਮਜਬ ਨਾਲ ਸਬੰਧਤ ਹੈ ਸਭ ਨੂੰ ਅਜ਼ਾਦੀ ਨਾਲ ਗੁਰਬਾਣੀ ਪੜ੍ਹਨ ਦਾ ਹੱਕ ਹੈ ਤਾਂ ਫਿਰ ਇਸ ਦੇ ਪ੍ਰਸਾਰਣ ਲਈ ਸਭਨਾਂ ਨੂੰ ਬਰਾਬਰ ਦਾ ਹੱਕ ਨਾ ਦੇਣਾ ਵੱਡੀ ਬੇਇਨਸਾਫ਼ੀ ਹੈ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਹੈ ਕਿ ਗੁਰਬਾਣੀ ਦੇ ਪ੍ਰਚਾਰ ਪਸਾਰ ਨੂੰ ਵਿਸ਼ਵ ਦੀ ਦੁਨੀਆਂ ਤੱਕ ਫੈਲਾਉਣ ਲਈ ਗੁਰਬਾਣੀ ਪ੍ਰਸਾਰਣ ਦੇ ਸ਼ਰਧਾਵਾਨ ਤੇ ਚਾਹਵਾਨ ਨੂੰ ਗੁਰਬਾਣੀ ਪ੍ਰਸਾਰਣ ਦਾ ਮੌਕਾ ਦੇਣਾ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਗੁਰਬਾਣੀ ਪ੍ਰਸਾਰਣ ਤੇ ਬਿਜ਼ਨਸ ਕਰਦੀ ਹੋਈ ਵਿਸ਼ੇਸ਼ ਚਾਇਨਲਾ ਨੂੰ ਹੀ ਗੁਰਬਾਣੀ ਪ੍ਰਸਾਰਣ ਦਾ ਮੌਕਾ ਦੇ ਰਹੀ ਹੈ,ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦਾ ਨਿੰਦਣਯੋਗ ਵਰਤਾਰਾ ਕਿਹਾ ਜਾ ਸਕਦਾ ਹੈ,ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਵੱਲੋਂ ਸਰਬਸਾਝੀ ਗੁਰਬਾਣੀ ਪ੍ਰਸਾਰਣ ਦਾ ਸਭ ਅਧਿਕਾਰ ਹੋਣਾ ਚਾਹੀਦਾ ਵਾਲੇ ਦਿੱਤੇ ਬਿਆਨ ਦੀ ਪੂਰਨ ਹਮਾਇਤ ਕਰਦੀ ਹੈ ਕਿਉਂਕਿ ਜਦੋਂ ਸਰਬਸਾਂਝੀ ਗੁਰਬਾਣੀ ਦੇ ਪੜਨ ਸੁਨਣ ਦੀ ਸਭ ਨੂੰ ਅਜਾਦੀ ਹੈ ਤਾਂ ਫਿਰ ਗੁਰਬਾਣੀ ਪ੍ਰਸਾਰਣ ਦਾ ਵਿਸ਼ੇਸ਼ ਅਧਿਕਾਰ ਕੁਝ ਕੂ ਗਿਣੇ ਮਿਥੇ ਚਾਇਨਲਾਂ ਨੂੰ ਕਿਉਂ ਦਿੱਤਾ ਜਾ ਰਿਹਾ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਵਲੋਂ ਸਰਬਸਾਂਝੀ ਗੁਰਬਾਣੀ ਦੇ ਪ੍ਰਸਾਰਣ ਦਾ ਸਭ ਨੂੰ ਅਧਿਕਾਰ ਹੋਣਾ ਚਾਹੀਦਾ ਵਾਲੇ ਦਿੱਤੇ ਬਿਆਨ ਦੀ ਪੂਰਨ ਹਮਾਇਤ ਅਤੇ ਗੁਰਬਾਣੀ ਪ੍ਰਸਾਰਣ ਦਾ ਸਭ ਨੂੰ ਅਧਿਕਾਰ ਦੇਣ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਕਾਫ਼ੀ ਦਿਨਾਂ ਗੁਰਬਾਣੀ ਪ੍ਰਸਾਰਣ ਮਾਮਲੇ ਤੇ ਚਰਚਾਵਾਂ ਹੋ ਰਹੀਆਂ ਸਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਲਾਭ ਲਈ ਕਿਸੇ ਵਿਸ਼ੇਸ਼ ਚਾਇਨਲ ਨੂੰ ਅਧਿਕਾਰ ਦੇ ਕੇ ਗੁਰਬਾਣੀ ਪ੍ਰਸਾਰਣ ਦਾ ਵਪਾਰ ਕਰ ਰਹੀ ਹੈ ਅਤੇ ਬਹੁਤ ਸਾਰੀਆ ਸਿਆਸੀ ਪਾਰਟੀਆਂ ਦੇ ਆਗੂਆਂ ਤੇ ਹੋਰ ਬੁਧੀਜੀਵੀਆਂ ਨੇ ਕਿਹਾ ਕਿ ਗੁਰਬਾਣੀ ਪ੍ਰਸਾਰਣ ਦਾ ਅਧਿਕਾਰ ਸਭ ਨੂੰ ਮਿਲਣਾ ਚਾਹੀਦਾ ਹੈ ਵਾਲੇ ਮਾਮਲੇ ਵਿੱਚ ਹੁਣ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਨੇ ਇੰਟਰੀ ਕਰਦਿਆਂ ਸਪਸ਼ਟ ਕੀਤਾ ਹੈ ਕਿ ਸਰਬਸਾਂਝੀ ਗੁਰਬਾਣੀ ਦਾ ਪ੍ਰਸਾਰਣ ਕਿਸੇ ਵਪਾਰ ਤੋਂ ਦੂਰ ਰਹਿ ਕੇ ਸਭਨਾਂ ਪ੍ਰਸਾਰਣ ਦਾ ਮੌਕਾ ਮਿਲਣਾ ਚਾਹੀਦਾ ਹੈ ਵਾਲੇ ਦਿੱਤੇ ਬਿਆਨ ਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਪੂਰਨ ਹਮਾਇਤ ਕਰਦੀ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮੰਗ ਕਰਦੀ ਹੈ ਕਿ ਸਰਬਸਾਂਝੀ ਰੱਬੀ ਗੁਰਬਾਣੀ ਦਾ ਪ੍ਰਸਾਰਣ ਕਰਨ ਲਈ ਸਭਨਾਂ ਨੂੰ ਹੱਕ ਦਿੱਤਾ ਜਾਵੇ, ਇਸ ਵਕ਼ਤ ਭਾਈ ਖਾਲਸਾ ਨਾਲ ਭਾਈ ਸੁਖਦੇਵ ਸਿੰਘ ਜਗਰਾਓਂ, ਭਾਈ ਦਿਲਬਾਗ ਸਿੰਘ ਬਾਗੀ ਤੇ ਭਾਈ ਜੱਸਾ ਸਿੰਘ ਬਿਆਸ ਆਦਿ ਆਗੂ ਹਾਜਰ ਸਨ ।।


