ਚਾਲ ਸਾਲਾਂ ‘ਚ ਸਰਕਾਰੀ ਹਸਪਤਾਲਾਂ ਤੋਂ ਫ੍ਰੀ ‘ਚ ਜੇਭ ਤੇ ਰੱਖਣ ਵਾਲੀਆਂ 43 ਕਰੌੜ 44 ਲੱਖ ਗੋਲੀਆਂ ਪੰਜਾਬੀਆਂ ਵੱਲੋਂ ਡੰਕਾਰ ਜਾਣੀਆਂ ਗਹਿਰੀ ਚਿੰਤਾ ਦਾ ਵਿਸ਼ਾ- ਭਾਈ ਵਿਰਸਾ ਸਿੰਘ ਖਾਲਸਾ

ਚੰਡੀਗੜ੍ਹ

ਚੰਡੀਗੜ੍ਹ, ਗੁਰਦਾਸਪੁਰ, 7 ਅਗਸਤ (ਸਰਬਜੀਤ ਸਿੰਘ)– ਉਸ ਤਰ੍ਹਾਂ ਪੰਜਾਬ ਸਰਕਾਰ ਲੋਕਾਂ ਨੂੰ ਨਸ਼ਿਆਂ ਤੋਂ ਮੁਕਤ ਕਰਵਾ ਕੇ ਰੰਗਲਾ ਪੰਜਾਬ ਬਣਾਉਣ ਦੀਆਂ ਗੱਲਾ ਕਰਦੀ ਨਹੀਂ ਥੱਕਦੀ ਪਰ ਅਸਲ ਵਿੱਚ ਸਰਕਾਰ ਲੋਕਾਂ ਨੂੰ ਆਪ ਧੱਕ ਰਹੀ ਹੈ,ਚਿੱਟਾ,ਹੈਰੋਇਨ,ਅਫੀਮ,ਪੋਸਤ ਤੇ ਨਸ਼ੀਲੀਆਂ ਗੋਲੀਆਂ ਤੋਂ ਇਲਾਵਾ ਸਰਕਾਰ ਵੱਲੋਂ ਹਸਪਤਾਲਾਂ ‘ਚ ਜੀਭ ਤੇ ਰੱਖਣ ਵਾਲੀਆਂ ਦਿਤੀਆਂ ਜਾਂਦੀਆਂ ਫ੍ਰੀ ਨਸ਼ੇ ਵਾਲੀਆਂ ਗੋਲੀਆਂ ਇੱਕ ਸਰਵੇਖਣ ਅਨੁਸਾਰ ਸਾਡੇ ਚਾਰ ਸਾਲਾਂ ‘ਚ ਪੰਜਾਬੀ 43 ਕਰੌੜ 44 ਲੱਖ ਦਾ ਡਕਾਰ ਜਾਣਾਂ ਗਹਿਰੀ ਚਿੰਤਾ ਦਾ ਬਣ ਚੁੱਕਾ ਹੈ ਕਿਉਂਕਿ ਇੱਕ ਪਾਸੇ ਪੰਜਾਬ ਸਰਕਾਰ ਨਸ਼ਿਆਂ ਨੂੰ ਖਤਮ ਕਰਕੇ ਰੰਗਲਾ ਤੇ ਨਿੱਘਰ ਪੰਜਾਬ ਬਣਾਉਣ ਦੀਆਂ ਗੱਲਾਂ ਕਰਦੀ ਨਹੀਂ ਥੱਕਦੀ ਪਰ ਸਰਕਾਰ ਵੱਲੋਂ ਦਿੱਤੀਆਂ ਜਾਂਣ ਵਾਲੀਆਂ ਫ੍ਰੀ ਦੀਆਂ ਨਸ਼ੀਲੀਆਂ ਗੋਲੀਆਂ ਤੋਂ ਇਜ ਲੱਗ ਰਿਹਾ ਹੈ ਕਿ ਸਰਕਾਰ ਨਸ਼ਿਆਂ ਨਾਲ ਲੋਕਾਂ ਦੀਆਂ ਸੁਨਹਿਰੀ ਜ਼ਿੰਦਗੀਆਂ ਨਾਲ ਖੇਲ ਰਹੀ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਨਸ਼ਿਆਂ ਦੇ ਮੁੱਦੇ ਤੇ ਇੱਕ ਸਰਵੇ ਮੁਤਾਬਕ ਪੰਜਾਬੀਆਂ ਵੱਲੋਂ ਸਾਡੇ ਚਾਰ ਸਾਲਾਂ ਵਿੱਚ ਸਰਕਾਰੀ ਹਸਪਤਾਲਾਂ ਤੋਂ ਜੀਪ ਤੇ ਰੱਖਣ ਵਾਲੀਆਂ 43 ਕਰੌੜ 44 ਲੱਖ ਨਸ਼ੇ ਵਾਲੀਆਂ ਗੋਲੀਆਂ ਹੜੱਪਣ ਤੇ ਗਹਿਰੀ ਚਿੰਤਾ ਪ੍ਰਗਟਾਵਾ ਤੇ ਇਹ ਗੋਲੀਆਂ ਬੰਦ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਦੱਸਿਆ ਨਿਹੰਗ ਸਿੰਘ ਬਾਬਾ ਗੁਰਮੁਖ ਮਾਲਵਾ ਤਰਨਾ ਦਲ ਨੇ ਦੱਸਿਆ ਜੀਭ ਤੇ ਰੱਖਣ ਵਾਲੀ ਨਸੀਲੀ ਗੋਲੀ ਬਹੁਤ ਖਤਰਨਾਕ ਹੈ ਇਸ ਕਰਕੇ ਇਸ ਨੂੰ ਬੰਦ ਕੀਤਾ ਜਾਵੇ, ਉਹਨਾਂ ਕਿਹਾ ਬਹੁਤ ਸਾਰੇ ਅਜਿਹੇ ਲੋਕ ਹਨ ਜੋ ਫ੍ਰੀ ਦੀਆਂ ਨਸਾਂ ਵਾਲੀਆਂ ਗੋਲੀਆਂ ਹਸਪਤਾਲਾਂ ਤੋਂ ਲੈ ਆਉਂਦੇ ਹਨ ਅਤੇ ਉਨ੍ਹਾਂ 100/125 ਰੁਪਏ ਵੇਚ ਦਿੰਦੇ ਹਨ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਪੰਜਾਬ ਦੇ ਲੋਕਾਂ ਦੀ ਮੰਗ ਅਨੁਸਾਰ ਸਰਕਾਰ ਨੂੰ ਬੇਨਤੀ ਕਰਦੀ ਹੈ ਕਿ ਪੰਜਾਬ ਦੇ ਲੋਕਾਂ ਨਸ਼ਿਆਂ ਤੋਂ ਬਚਾਉਣ ਲਈ ਹਸਪਤਾਲਾਂ ਵਿੱਚੋਂ ਜੀਭ ਤੇ ਰੱਖਣ ਵਾਲੀਆਂ ਫ੍ਰੀ ਦੀਆਂ ਗੋਲੀਆਂ ਬੰਦ ਕੀਤੀਆਂ ਜਾਣ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਨਸ਼ਿਆਂ ਤੋਂ ਮੁਕਤ ਕਰਵਾਇਆ ਜਾ ਸਕੇ ।।

Leave a Reply

Your email address will not be published. Required fields are marked *