ਚੰਡੀਗੜ੍ਹ, ਗੁਰਦਾਸਪੁਰ, 6 ਅਗਸਤ (ਸਰਬਜੀਤ ਸਿੰਘ)– ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਗਵਰਨਰ ਪੰਜਾਬ ਬਨਵਾਰੀ ਲਾਲ ਪ੍ਰੋਹਿਤ ਦੀ ਸਿਆਸੀ ਜੰਗ ਅਜੇ ਖਤਮ ਹੋਣ ਦਾ ਨਾਮ ਨਹੀਂ ਲੈ ਰਹੀ,ਸਗੋ ਹੋਰ ਜੋਰ ਫੜ ਗਈ ਹੈ,ਕਿਉਂਕਿ ਗਵਰਨਰ ਪੰਜਾਬ ਵੱਲੋਂ ਲਿਖੀਆਂ ਚਿੱਠੀਆਂ ਦੇ ਜੁਵਾਬ ਮੁੱਖ ਮੰਤਰੀ ਭਗਵੰਤ ਮਾਨ ਬਿਲਕੁਲ ਨਹੀਂ ਦੇ ਰਹੇ ਅਤੇ ਹੁਣ ਇਹ ਸਿਆਸੀ ਜੰਗ ਉਸ ਵੇਲੇ ਹੋਰ ਵਧ ਗਈ, ਜਦੋਂ ਗਵਰਨਰ ਪੰਜਾਬ ਨੇ ਇੱੱਕ ਹੋਰ ਚਿਠੀ ਲਿਖੀ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧੀ ਚਿਤਾਵਨੀ ਦੇ ਦਿੱਤੀ ਹੈ, ਕਿ ਅਗਰ ਮੇਰੇ ਵੱਲੋਂ ਲਿਖੀਆਂ ਚਿੱਠੀਆ ਦੇ ਜੁਵਾਬ ਨਾਂ ਦਿਤੇ ਤਾਂ ਮੈਨੂੰ ਪੰਜਾਬ ਵਿੱਚ ਗਵਰਨਰ ਰਾਜ਼ ਲਗਾਂਉਣ ਲਈ ਮਜਬੂਰ ਹੋਣਾ ਪੈ ਸਕਦਾ ਹੈ ! ਅਤੇ ਅਜਿਹਾ ਹੋ ਵੀ ਜ਼ਰੂਰ ਸਕਦਾ ਹੈ, ਕਿਉਂਕਿ ਕੇਂਦਰੀ ‘ਚ ਆਪ ਵਿਰੋਧੀ ਭਾਜਪਾ ਦਾ ਰਾਜ਼ ਹੈ ਅਤੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸਿਰੇ ਤੇ ਹਨ, ਜਦੋਂ ਕਿ ਭਾਜਪਾ ਤੇ ਵਿਰੋਧੀ ਧਿਰਾਂ ਅਜਿਹਾ ਮੌਕਾ ਭਾਲਦੀਆ ਹਨ ,ਇਥੇ ਇਹ ਗੱਲ ਵੀ ਦੱਸਣੀ ਬਣਦੀ ਹੈ ਕਿ ਪੰਜਾਬ ਦੇ ਗਵਰਨਰ ਵੱਲੋਂ ਲਿਖਿਆਂ ਚਿੱਠੀਆਂ ਦਾ ਜੁਵਾਬ ਦੇਣਾ ਮੁੱਖ ਮੰਤਰੀ ਦੀ ਸਰਕਾਰੀ ਜੁਮੇਵਰੀ ਹੈ ਅਤੇ ਮੁੱਖ ਮੰਤਰੀ ਅਜਿਹੀ ਜੁਮੇਵਾਰੀ ਤੋਂ ਭੱਜ ਰਹੇ ਹਨ, ਜਿਸ ਦੇ ਸਿੱਟੇ ਵਜੋਂ ਗਰਵਨਰ ਪੰਜਾਬ ਬਨਵਾਰੀ ਲਾਲ ਪ੍ਰੋਹਿਤ ਨੂੰ ਸਖ਼ਤ ਕਦਮ ਚੁੱਕਣ ਲਈ ਮਜਬੂਰ ਹੋਣਾ ਪੈ ਰਿਹਾ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਗਵਰਨਰ ਪੰਜਾਬ ਬਨਵਾਰੀ ਲਾਲ ਪ੍ਰੋਹਿਤ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖੀਆਂ ਚਿੱਠੀਆਂ ਦੇ ਜੁਆਬ ਨਾਂ ਦੇਣ ਵਾਲੇ ਵਰਤਾਰੇ ਦੀ ਨਿੰਦਾ ਅਤੇ ਗਰਵਨਰ ਪੰਜਾਬ ਵੱਲੋਂ ਚਿਠੀਆਂ ਦੇ ਜੁਵਾਬ ਨਾਂ ਦੇਣ ਦੀ ਸੂਰਤ ਵਿੱਚ ਪੰਜਾਬ ‘ਚ ਗਰਵਨਰ ਰਾਜ਼ ਲਾਉਂਣ ਦੀ ਦਿੱਤੀ ਚਿਤਾਵਨੀ ਤੇ ਗਹਿਰੀ ਚਿੰਤਾ ਜ਼ਾਹਰ ਕਰਦਿਆਂ ਇੱੱਕ ਲਿਖ਼ਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਕਿਹਾ ਅਸਲ ਵਿੱਚ ਗਰਵਨਰ ਪੰਜਾਬ ਵੱਲੋਂ ਮੁੱਖ ਮੰਤਰੀ ਨੂੰ ਲਿਖਿਆ ਸਾਰੀਆਂ ਚਿੱਠੀਆਂ ਦੇ ਜੁਆਬ ਦੇਣ ਦਾ ਫਰਜ ਅਤੇ ਡਿਊਟੀ ਬਣਦੀ ਹੈ, ਕਿਉਂਕਿ ਸਰਕਾਰ ਵਿਰੋਧੀ ਨੇਤਾਵਾਂ ਨੇ ਸਰਕਾਰ ਵੱਲੋਂ ਪੰਜਾਬ ਜਾ ਸਮਾਜ ਵਿਰੋਧੀ ਨੀਤੀਆਂ ਸਬੰਧੀ ਗਰਵਨਰ ਸਾਹਿਬ ਨੂੰ ਮੰਗ ਪੱਤਰ ਸੌਪ ਕੇ ਜੁਵਾਬ ਮੰਗਿਆ ਹੁੰਦਾ ਹੈ ਅਤੇ ਗਰਵਨਰ ਸਾਹਿਬ ਜੀ ਦੀ ਜਿਥੇ ਇਹ ਸਰਕਾਰੀ ਜੁਮੇਵਾਰੀ ਬਣਦੀ ਹੈ ਕਿ ਉਹ ਇਹਨਾਂ ਮਸਲਿਆਂ ਸਬੰਧੀ ਚਿਠੀਆਂ ਲਿਖ ਸਰਕਾਰ ਦੇ ਮੁੱਖ ਮੰਤਰੀ ਤੋਂ ਜੁਵਾਬ ਲੈਣ ! ਭਾਈ ਖਾਲਸਾ ਨੇ ਸਪੱਸ਼ਟ ਕੀਤਾ ,ਗਵਰਨਰ ਸਹਿਬ ਤਾਂ ਆਪਣੀ ਜ਼ੁਮੇਵਾਰੀ ਅਨੁਸਾਰ ਮੁੱਖ ਮੰਤਰੀ ਸਾਹਿਬ ਨੂੰ ਲੋਕਾਂ ਦੀਆਂ ਸਿਆਸੀ ਤੇ ਘਰੇਲੂ ਆਈਆਂ ਸਕਾਇਤਾ ਸਬੰਧੀ ਚਿੱਠੀਆਂ ਲਿਖ ਕੇ ਜੁਵਾਬ ਮੰਗਦੇ ਹਨ ,ਪਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ, ਗਵਰਨਰ ਪੰਜਾਬ ਦੀਆਂ ਇਹਨਾਂ ਸਾਰੀਆਂ ਆਈਆਂ ਚਿਠੀਆਂ ਨੂੰ ਲਗਾਤਾਰ ਅਣਗੌਲਿਆਂ ਕਰਦੇ ਆ ਰਹੇ ਹਨ, ਭਾਈ ਖਾਲਸਾ ਨੇ ਕਿਹਾ ਜਦੋਂ ਕਿ ਮੁੱਖ ਮੰਤਰੀ ਸਾਹਿਬ ਜੀ ਦਾ ਫਰਜ਼ ਅਤੇ ਡਿਊਟੀ ਬਣਦੀ ਹੈ ਕਿ ਉਹ ਗਵਰਨਰ ਸਾਹਿਬ ਜੀ ਵੱਲੋਂ ਆਈਆਂ ਸਾਰੀਆਂ ਚਿਠੀਆਂ ਦਾ ਜੁਆਬ ਦੇਣ ? ਪਰ ਮੁੱਖ ਮੰਤਰੀ ਕਿਸੇ ਵੀ ਗਰਵਨਰ ਦੀ ਚਿਠੀ ਦਾ ਜਵਾਬ ਦੇਣ ਜ਼ਰੂਰੀ ਨਹੀਂ ਸਮਝਦੇ ? ਜਿਸ ਕਰਕੇ ਗਰਵਨਰ ਪੰਜਾਬ ਬਨਵਾਰੀ ਲਾਲ ਪ੍ਰੋਹਿਤ ਨੇ ਇੱਕ ਹੋਰ ਚਿਠੀ ਲਿਖ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿਤਾਵਨੀ ਦੇ ਕੇ ਸਪੱਸ਼ਟ ਕਰ ਦਿੱਤਾ ਹੈ ਕਿ ਅਗਰ ਇਸ ਚਿੱਠੀ ਦਾ ਜਵਾਬ ਨਾ ਦਿੱਤਾ,ਤਾਂ ਪੰਜਾਬ ਵਿਚ ਗਰਵਨਰ ਰਾਜ ਲਾਗੂ ਕਰ ਦਿੱਤਾ ਜਾਵੇਗਾ, ਭਾਈ ਖਾਲਸਾ ਨੇ ਕਿਹਾ ਹੁਣ ਦੇਖਦੇ ਹਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਗਵਰਨਰ ਸਾਹਿਬ ਵੱਲੋਂ ਆਈਆਂ ਚਿਠੀਆਂ ਦੇ ਜੁਆਬ ਦੇਦੇ ਜਾ ਫਿਰ ਪੰਜਾਬ ‘ਚ ਗਵਰਨਰ ਸਾਹਿਬ ਗਵਰਨਰ ਰਾਜ ਲਾਗੂ ਕਰਨ ਲਈ ਕਾਮਯਾਬ ਹੁੰਦੇ ਜਾ ਨਹੀਂ ? ਸਮੇ ਦੀ ਕੁੱਖ ਵਿੱਚ ਹੈ ।


