ਗੁਰਦਾਸਪੁਰ, 23 ਜੁਲਾਈ (ਸਰਬਜੀਤ)-ਥਾਣਾ ਤਿੱਬੜ ਦੀ ਪੁਲਸ ਨੇ ਵਿਅਕਤੀ ’ਤੇ ਫਾਇਰ ਕਰਨ ਦੇ ਮਾਮਲੇ ਵਿੱਚ ਇੱਕ ਦੋਸ਼ੀ ਖਿਲਾਫ ਮਾਮਲਾ ਦਰਜ ਕੀਤਾ ਹੈ।
ਗੁਰਚਰਨ ਸਿੰਘ ਪੁੱਤਰ ਕਰਮ ਸਿੰਘ ਵਾਸੀ ਗੋਹਤ ਪੋਕਰ ਨੇ ਦੱਸਿਆ ਕਿ ਆਪਣੇ ਪਿੰਡ ਦੇ ਦਰਸਨ ਸਿੰਘ ਪੁੱਤਰ ਹਜਾਰਾ ਸਿੰਘ ਦੇ ਘਰ ਉਸਦੇ ਪੋਤਰੇ ਦੇ ਜਨਮ ਦਿਨ ਦੀ ਪਾਰਟੀ ਵਿੱਚ ਗਿਆ ਹੋਇਆ ਸੀ। ਦੋਸ਼ੀ ਹਰਜਿੰਦਰ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਗੋਹਤ ਪੋਕਰ ਨੇ ਸਰਾਬੀ ਹਾਲਤ ਵਿੱਚ ਡੀ.ਜੇ ਦੇ ਗਾਣੇ ਤੇ ਆਪਣੇ ਪਿਸਟਲ ਨਾਲ 5/6 ਹਵਾਈ ਫਾਇਰ ਕੀਤੇ ਅਤੇ ਉਸ ਨੂੰ ਗਾਲੀ ਗਲੋਚ ਕੀਤਾ। ਦਰਸਨ ਸਿੰਘ ਦੇ ਰਿਸਤੇਦਾਰਾ ਨੇ ਦੋਸੀ ਨੂੰ ਬਾਹਰ ਕੱਢ ਦਿੱਤਾ ਸੀ ਅਤੇ ਪਾਰਟੀ ਖਤਮ ਹੋਣ ਤੇ ਉਹ ਇੱਕਲਾ ਆਪਣੇ ਘਰ ਜਾ ਰਿਹਾ ਸੀ ਕਿ ਦੋਸੀ ਟਾਂਗੇ ਵਾਲੇ ਅੱਡੇ ਵਿੱਚ ਪਹਿਲਾ ਤੋਂ ਮੁਦਈ ਦੀ ਉਡੀਕ ਕਰ ਰਿਹਾ ਸੀ ਜਿਸਨੇ ਮੁਦਈ ਨੂੰ ਆਉਦਿਆ ਦੇਖ ਉਸਨੂੰ ਮਾਰ ਦੇਣ ਦੀ ਨੀਅਤ ਨਾਲ ਉਸਦੇ ਸਿਰ ਵੱਲ ਸਿੱਧਾ ਫਾਇਰ ਕੀਤਾ ਜੋ ਪੱਗ ਦੇ ਉਪਰ ਦੀ ਹਵਾ ਵਿੱਚ ਚੱਲਿਆ ਅਤੇ ਮੁਦਈ ਨੇ ਦੋੜ ਕੇ ਆਪਣੀ ਜਾਨ ਬਚਾਈ ਹੈ।