ਜ਼ਿਲ੍ਹਾ ਵਾਸੀ ਆਪਣੇ ਘਰੋਂ ਹੀ ਵੈਬਕਸ ਐਪ ਰਾਹੀ ਆਪਣੀਆਂ ਸ਼ਿਕਾਇਤਾਂ/ਮੁਸ਼ਕਿਲਾਂ ਹੱਲ ਕਰਵਾ ਸਕਦੇ ਹਨ-ਡਿਪਟੀ ਕਮਿਸ਼ਨਰ ਗੁਰਦਾਸਪੁਰ

ਪੰਜਾਬ

ਗੁਰਦਾਸਪੁਰ, 14 ਜੁਲਾਈ (  ਸਰਬਜੀਤ ) ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਘਰੋਂ ਹੀ ਆਪਣੀ ਕੋਈ ਮੁਸ਼ਕਿਲ/ਸ਼ਿਕਾਇਤ ਆਨਲਾਈਨ ਵੈਬਕਸ ਐਪ ਰਾਹੀਂ ਡਿਪਟੀ ਕਮਿਸ਼ਨਰ ਦੇ ਧਿਆਨ ਵਿਚ ਲਿਆ ਸਕਦੇ ਹਨ।

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜ਼ਿਲ੍ਹਾ ਵਾਸੀਆਂ ਦੀਆਂ ਸਹੂਲਤ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਆਨ ਲਾਈਨ ਮੀਟਿੰਗ ਕਰਕੇ ਮੁਸ਼ਕਿਲਾਂ/ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਇਸ ਨਾਲ ਦੂਰ-ਢੁਰਾਢੇ ਬੈਠੇ ਲੋਕ, ਆਪਣੀਆਂ ਮੁਸ਼ਕਿਲਾਂ ਘਰੋਂ ਹੀ ਹੱਲ ਕਰਵਾ ਸਕਦੇ ਹਨ। ਉਨਾਂ ਦੱਸਿਆ ਕਿ ਉਹ ਖੁਦ ਆਪ, ਲੋਕਾਂ ਦੀਆਂ ਸ਼ਿਕਾਇਤਾਂ ਸੁਣਦੇ ਹਨ ਅਤੇ ਉਸ ਮੁਸ਼ਕਿਲ/ਸ਼ਿਕਾਇਤ ਦਾ ਨਿਪਟਾਰਾ ਕਰਨ ਲਈ, ਸ਼ਿਕਾਇਤ ਸਬੰਧਤ ਵਿਭਾਗ ਨੂੰ ਆਨ ਲਾਈਨ ਭੇਜੀ ਜਾਂਦੀ ਹੈ ਅਤੇ ਸ਼ਿਕਾਇਤ ਉੱਪਰ ਹੋ ਰਹੀ ਕਾਰਵਾਈ ਦਾ ਲਗਾਤਾਰ ਜਾਇਜ਼ਾ ਲਿਆ ਜਾਂਦਾ ਹੈ, ਜਿਸ ਲਈ ਸਪੈਸ਼ਲ ਸਟਾਫ ਦੀ ਡਿਊਟੀ ਵੀ ਲਗਾਈ ਗਈ ਹੈ।

ਉਨਾਂ ਦੱਸਿਆ ਕਿ ਲੋਕ ਆਪਣੀ ਮੁਸ਼ਕਿਲ ਜਾਂ ਆਪਣੀ ਸ਼ਿਕਾਇਤ ਦੱਸਣ ਲਈ ਆਪਣੇ ਮੋਬਾਇਲ ਵਿਚ ਵੈਬਕਸ ਐਪ ਡਾਊਨਲੋਡ ਕਰਕੇ ਲਿੰਕ https://dcofficegurdaspur.my.webex.com/meet/dcgsp ’ਤੇ ਜਾ ਕੇ ਮੀਟਿੰਗ ਨੰਬਰ 1589213224 ਭਰ ਕੇ ਆਨ ਮੀਟਿੰਗ ਵਿਚ ਹਿੱਸਾ ਲੈ ਸਕਦੇ ਹਨ। ਮੀਟਿੰਗ ਰੋਜਾਨਾਂ (ਸੋਮਵਾਰ ਤੋਂ ਸ਼ੁੱਕਰਵਾਰ-ਵਰਕਿੰਗ ਡੇਅ) ਦੌਰਾਨ ਸਵੇਰੇ 11 ਵਜੇ ਤੋਂ ਦੁਪਹਿਰ 12 ਵਜੇ ਤਕ ਕੀਤੀ ਜਾਂਦੀ ਹੈ।

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਲੋਕਾਂ ਦੀ ਸਹੂਲਤ ਲਈ ਜ਼ਿਲੇ ਦੇ ਸਾਰੇ ਤਹਿਸੀਲਦਾਰ ਦਫਤਰਾਂ, ਨਗਰ ਕੌਂਸਲ ਦਫਤਰਾਂ, ਨਗਰ ਨਿਗਮ ਦਫਤਰ ਬਟਾਲਾ ਅਤੇ ਸਮੂਹ ਬੀਡੀਪੀਓ ਅਤੇ ਸੀਡੀਪੀਓਜ਼ ਦੇ ਦਫਤਰ ਵਿਚੋਂ ਵੀ ਸਵੇਰੇ 11 ਵਜੇ ਤੋਂ 12 ਵਜੇ ਤਕ ਆਨ ਲਾਈਨ ਮੀਟਿੰਗ ਵਿਚ ਸ਼ਾਮਲ ਹੋਇਆ ਜਾ ਸਕਦਾ ਹੈ। ਉਨਾਂ ਅੱਗੇ ਦੱਸਿਆ ਕਿ ਜਿਲਾ ਵਾਸੀ ਆਨ-ਲਾਈਨ ਮੀਟਿੰਗ ਤੋ ਇਲਾਵਾ ਵਟਸਐਪ ਨੰਬਰ 62393-01830 ਉੱਪਰ ਵੀ ਆਪਣੀ ਮੁਸ਼ਕਿਲ ਜਾਂ ਸ਼ਿਕਾਇਤ ਭੇਜ ਸਕਦੇ ਹਨ।

ਅੱਜ ਵੀ ਜ਼ਿਲਾ ਵਾਸੀਆਂ ਵਲੋਂ ਵੈਬਕਸ ਰਾਹੀਂ ਆਨ ਲਾਈਨ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਕੀਤੀ ਗਈ ਤੇ ਆਪਣੀਆਂ ਮੁਸ਼ਕਿਲਾਂ /ਸ਼ਿਕਾਇਤਾਂ ਡਿਪਟੀ ਕਮਿਸ਼ਨਰ ਨੂੰ ਦੱਸੀਆਂ ਗਈਆਂ ਗਈਆਂ, ਜਿਨਾਂ ਨੂੰ ਨਿਪਟਾਉਣ ਲਈ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ।

Leave a Reply

Your email address will not be published. Required fields are marked *